ਕੀ ਗੈਂਗਸਟਰਾਂ ਦੀ ਆਪਸੀ ਲੜਾਈ ਹੀ ਬਣੀ ਹੈ ਜੱਗੂ ਭਗਵਾਨਪੁਰੀਏ ਦੀ ਮਾਤਾ ਦੇ ਕਤਲ ਦਾ ਕਾਰਨ
ਰੋਹਿਤ ਗੁਪਤਾ
ਗੁਰਦਾਸਪੁਰ 27 ਜੂਨ 2025 - ਜੱਗੂ ਭਗਵਾਨਪੂਰੀਆਂ ਦੀ ਮਾਤਾ ਹਰਜੀਤ ਕੌਰ ਦਾ ਹੋਇਆ ਪੋਸਟ ਮਾਰਟਮ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਹੋਣ ਤੋਂ ਬਾਅਦ ਉਹਨਾਂ ਦਾ ਮ੍ਰਿਤ ਸਰੀਰ ਪਿੰਡ ਭਗਵਾਨਪੁਰ ਲੇਜਾਇਆ ਗਿਆ ਹੈ ਜਿੱਥੇ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਗੱਲ ਜੱਗੂ ਦੀ ਕਰੀਏ ਤਾਂ ਜੱਗੂ ਭਗਵਾਨਪੁਰੀਆ ਦੀ ਸ਼ੁਰੂਆਤੀ ਜ਼ਿੰਦਗੀ ਪਿੰਡ ਭਗਵਾਨਪੁਰ ਵਿਖੇ ਹੀ ਬੀਤੀ । ਪਿੰਡ ਦੇ ਨਜ਼ਦੀਕੀ ਸਰਕਾਰੀ ਸਕੂਲ ਵਿੱਚ ਉਸਨੇ ਦੱਸਵੀਂ ਕੀਤੀ ਅਤੇ ਫੇਰ ਕਬੱਡੀ ਖੇਡਣ ਲੱਗ ਪਿਆ । ਇਸ ਦੌਰਾਨ ਉਸਦੀ ਦੋਸਤੀ ਕਈ ਨਾਮੀ ਖਿਡਾਰੀਆਂ ਨਾਲ ਉਸ ਦੀ ਗੁੰਡਾਗਰਦੀ ਅਤੇ ਲੁੱਟ ਖੋਹ ਦਾ ਸਿਲਸਿਲਾ ਵੀ ਸ਼ੁਰੂ ਹੋ ਗਏ। ਜੱਗੂ ਦਾ ਪਹਿਲਾ ਜੁਰਮ ਜਿਸ ਵਿੱਚ ਉਸ ਨੂੰ ਜੇਲ ਜਾਣਾ ਪਿਆ ਧਿਆਨਪੁਰ ਦੀ ਇੱਕ ਵਾਰਦਾਤ ਸੀ , ਜਿਸ ਵਿੱਚ ਜੂਆ ਖੇਡਦੇ ਕੁਝ ਲੋਕਾਂ ਨੂੰ ਲੁੱਟਿਆ ਗਿਆ ਸੀ ਪਰ ਇਸ ਲੁੱਟ ਦੌਰਾਨ ਇੱਕ ਵਿਅਕਤੀ ਦਾ ਵੀ ਕਤਲ ਹੋ ਗਿਆ ਜਿਸ ਵਿੱਚ ਜੱਗੂ ਨੂੰ ਵੀ ਨਾਮਜਦ ਕੀਤਾ ਗਿਆ ਸੀ। ਪਹਿਲੇ ਜੁਰਮ ਤੋਂ ਬਾਅਦ ਹੀ ਜੇਲ ਵਿੱਚ ਉਸਦੀ ਗੈਂਗਸਟਰਾਂ ਨਾਲ ਪਹਿਚਾਨ ਹੋਣੀ ਸ਼ੁਰੂ ਹੋ ਗਈ । ਜੇਲ ਵਿੱਚ ਉਸਨੇ ਗੋਲਡੀ ਬਰਾੜ ਅਤੇ ਸੁੱਖਾ ਕਾਹਲਵਾਂ ਨਾਲ ਸਬੰਧ ਵਧਾਏ ਅਤੇ ਬਾਹਰ ਆ ਕੇ ਉਸਦਾ ਅਪਰਾਧ ਦਾ ਸਿਲਸਿਲਾ ਤੇਜ਼ ਹੋ ਗਿਆ । ਇਸ ਵੇਲੇ ਉਸ ਤੇ ਲੁੱਟਖੋਆਂ ਐਨਡੀਪੀਐਸ , ਕਤਲ ਅਤੇ ਫਿਰੋਤੀ ਦੇ ਕੁੱਲ 128 ਮਾਮਲੇ ਦਰਜ ਹਨ। ਅਤੇ ਜ਼ਿਆਦਾਤਰ ਮਾਮਲੇ ਮਾਝਾ ਖੇਤਰ ਦੇ ਥਾਣਿਆਂ ਵਿੱਚ ਹੀ ਹਨ।
ਜੱਗੂ ਨੇ ਗੋਲਡੀ ਤੇ ਲਾਰੈਂਸ ਦੇ ਨਾਲ ਮਿਲ ਕੇ ਮੂਸੇਵਾਲਾ ਨੂੰ ਕਤਲ ਕਰਨ ਦਾ ਪਲਾਨ ਤਿਆਰ ਕੀਤਾ ਤੇ ਸ਼ੂਟਰਾਂ ਦੀ ਮਦਦ ਕੀਤੀ ਤੇ ਰੇਕੀ ਕਰਵਾਈ ਸੀ।ਜੱਗੂ ਦੇ ਕਹਿਣ 'ਤੇ ਉਸ ਦੇ ਸਾਥੀ ਮਨਮੋਹਨ ਸਿੰਘ ਮੋਹਣਾ ਨੇ ਲਾਰੈਂਸ ਬਿਸ਼ਨੋਈ ਦੇ ਭੇਜੇ ਗਏ ਸ਼ੂਟਰਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ।
ਪੰਜਾਬ ਦੇ ਮਾਝੇ ਖੇਤਰ ਨਾਲ ਸਬੰਧਤ ਕਈ ਸਿਆਸੀ ਆਗੂ ਜੱਗੂ ਭਗਵਾਨਪੁਰੀਆਂ ਨਾਲ ਇੱਕ ਦੂਜੇ ਦੇ ਸਬੰਧ ਹੋਣ ਦੇ ਇਲਜਾਮ ਲਾਉਦੇ ਰਹੇ ਹਨ।
ਪੰਜਾਬ ਦੇ ਮਾਝੇ ਖਿੱਤੇ ਨਾਲ ਸਬੰਧਤ ਕਈ ਸਿਆਸੀ ਆਗੂ ਜੱਗੂ ਭਗਵਾਨਪੁਰੀਆਂ ਨਾਲ ਇੱਕ ਦੂਜੇ ਦੇ ਸਬੰਧ ਹੋਣ ਦੇ ਇਲਜ਼ਾਮ ਲਾਉਂਦੇ ਰਹੇ ਹਨ।
ਪੰਜਾਬ ਦੇ ਸਾਬਕਾ ਮੰਤਰੀ ਅਤੇ ਗੁਰਦਾਸਪੁਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਦੌਰਾਨ ਚੋਣ ਕਮਿਸ਼ਨ ਨੂੰ ਬਕਾਇਦਾ ਪੱਤਰ ਲਿਖ ਕੇ ਜੱਗੂ ਭਗਵਾਨਪੁਰੀਆਂ ਉੱਤੇ ਕਾਂਗਰਸੀ ਸਮਰਥਕਾਂ ਨੂੰ ਧਮਕਾਉਣ ਦੇ ਇਲਜ਼ਾਮ ਲਾਏ ਸਨ।ਜੱਗੂ ਭਗਵਾਨਪੁਰੀਆ ਉਦੋਂ ਹਰਿਆਣਾ ਦੀ ਕੁਰੂਕਸ਼ੇਤਰ ਜੇਲ੍ਹ ਵਿੱਚ ਬੰਦ ਸੀ।
ਇਸੇ ਤਰ੍ਹਾਂ 7 ਅਕਤੂਬਰ 2024 ਨੂੰ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਚਾਇਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿਚ ਗੈਂਗਸਟਰਾਂ ਦੀ ਵਰਤੋਂ ਕਰਨ ਦੀ ਹਾਈ ਕੋਰਟ ਤੋਂ ਜਾਂਚ ਦੀ ਮੰਗ ਕੀਤੀ ਸੀ।
ਬਿਕਰਮ ਮਜੀਠੀਆ ਨੇ ਇਲਜਾਮ ਲਾਇਆ ਸੀ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਜੇਲ੍ਹ ਤੋਂ ਪੰਚਾਇਤੀ ਚੋਣਾਂ ਨੂੰ ਕਰ ਰਿਹਾ ਪ੍ਰਭਾਵਿਤ ਕਰ ਰਿਹਾ ਹੈ।ਮਜੀਠੀਆ ਨੇ ਦਾਵਾ ਕੀਤਾ ਸੀ ਕਿ ਸਾਬਕਾ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਭਰਾ ਬਲਜਿੰਦਰ ਸਿੰਘ ਨੂੰ ਪੇਸ਼ ਕਰਦਿਆਂ ਕਿਹਾ ਸੀ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਪੰਚਾਇਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਧਮਕੀਆਂ ਦੇ ਰਿਹਾ ਹੈ।
ਜੱਗੂ ਭਗਵਾਨਪੁਰੀਏ ਦੀ ਮਾਂ ਦਾ ਕਤਲ ਕਰਨ ਦੀ ਜਿੰਮੇਦਾਰੀ ਲੈਣ ਵਾਲਾ ਬੰਬੀਹਾ ਗੈਂਗ ਤਾਂ ਦਵਿੰਦਰ ਬਬੀਹਾ ਦੀ 2016 ਵਿੱਚ ਮੌਤ ਤੋਂ ਬਾਅਦ ਬਿਖਰ ਗਿਆ ਸੀ ਪਰ ਮੁੜ ਤੋਂ ਗੋਪੀ ਘਣਸ਼ਾਮਪੁਰੀਆ ਨੇ ਇਸ ਨੂੰ ਸੰਭਾਲਿਆ ਤੇ ਦਵਿੰਦਰ ਬੰਬੀਹੇ ਨੂੰ ਸ਼ਰਨ ਦੇਣ ਵਾਲੇ ਹਰਿਆਣਾ ਦੇ ਗੈਂਗਸਟਰ ਕੌਸ਼ਲ ਚੌਧਰੀ ਅਤੇ ਦਿੱਲੀ ਯਮੁਨਾ ਨਗਰ ,ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਗੈਂਗਸਟਰਾਂ ਨੂੰ ਮਿਲਾ ਕੇ ਮੁੜ ਤੋਂ ਗੈਂਗ ਖੜਾ ਕਰ ਲਿਆ। ਦਿੱਲੀ ਅਤੇ ਗੁੜਗਾਓ ਵਿੱਚ ਕੁਝ ਵੱਡੀਆਂ ਬਿਜਨਸ ਹਸਤੀਆਂ ਦੇ ਫਿਰੋਤੀ ਲਈ ਕਤਲ ਤੋਂ ਬਾਅਦ ਸੰਦੀਪ ਅੰਬੀਆ ਦੇ ਕਤਲ ਕਾਰਨ ਬੰਬੀਹਾ ਗੈਂਗ ਪੰਜਾਬ ਵਿੱਚ ਮੁੜ ਤੋਂ ਚਰਚਾ ਵਿੱਚ ਆਇਆ । ਅੰਬੀਆ ਦਾ ਕਤਲ ਬਿਸ਼ਨੋਈ ਗੈਂਗ ਨਾਲ ਬੰਬੀਹਾ ਗੈਂਗ ਦੀ ਵਧਦੀ ਜਾ ਰਹੀ ਦੁਸ਼ਮਣੀ ਕਾਰਨ ਕੀਤਾ ਗਿਆ ਸੀ ,ਇਹ ਦੁਸ਼ਮਣੀ ਫਿਰੌਤੀਆਂ ਨੂੰ ਲੈ ਕੇ ਇੱਕ ਦੂਸਰੇ ਦੇ ਟਾਰਗੇਟ ਵਿੱਚ ਟੰਗ ਅੜਾਉਣ ਕਾਰਨ ਸ਼ੁਰੂ ਹੋਈ ਸੀ ਤੇ ਵੱਧਦੀ ਜਾ ਰਹੀ ਸੀ । ਉਸ ਤੋਂ ਬਾਅਦ ਬਿਸ਼ਨੋਈ ਗੈਂਗ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਜਿਸ ਵਿੱਚ ਜੱਗੂ ਦਾ ਵੀ ਵੱਡਾ ਹੱਥ ਰਿਹਾ ਜੋ ਗੋਲਡੀ ਬਰਾੜ ਨੇ ਪੁਲਿਸ ਪੁੱਛ ਗਿੱਛ ਦੌਰਾਨ ਆਪ ਮੰਨਿਆ ਸੀ ।ਕਿਹਾ ਜਾਂਦਾ ਹੈ ਕਿ ਬੰਬੀਹਾ ਗੈਂਗ ਮੂਸੇ ਵਾਲਾ ਨੂੰ ਸਪੋਰਟ ਕਰਦਾ ਸੀ।
ਜੱਗੂ ਦੀ ਮਾਂ ਤੇ ਹਮਲੇ ਤੋਂ ਬਾਅਦ ਵਾਇਰਲ ਹੋਈ ਪੋਸਟ ਵਿੱਚ ਇਸ ਹੱਤਿਆਕਾਂਡ ਦਾ ਕਾਰਨ ਦਵਿੰਦਰ ਬੰਬੀਹਾ ਗੈਂਗ ਦੇ ਗੋਪੀ ਘਣਸ਼ਾਮਪੁਰੀਆ ਅਤੇ ਉਸਦੇ ਸਾਥੀਆਂ ਨੇ 26 ਮਈ, 2025 ਦੀ ਸ਼ਾਮ ਨੂੰ ਬਟਾਲਾ ਦੇ ਪਿੰਡ ਘੁਮਾਣ ਵਿਖੇ, ਘੁਮਾਣ ਤੋਂ ਸ਼੍ਰੀ ਹਰਗੋਬਿੰਦਪੁਰ ਸੜਕ ’ਤੇ ਸਥਿਤ ਪੈਟਰੋਲ ਪੰਪ ਦੇ ਬਾਹਰ ਗੁਰਪ੍ਰੀਤ ਸਿੰਘ ਗੋਰਾ ਉਰਫ਼ ਗੋਰਾ ਬਰਿਆਰ ਦਾ ਕਤਲ ਕਰਨਾ ਦੱਸਿਆ ਹੈ , ਜਿਸ ਵਿੱਚ ਬਟਾਲਾ ਪੁਲਿਸ ਪਹਿਲਾਂ ਹੀ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜੋ ਜੱਗੂ ਭਗਵਾਨਪੁਰੀਆ ਦੇ ਸਾਥੀ ਦੱਸੇ ਜਾ ਰਹੇ ਹਨ। ਜੱਗੂ ਦੀ ਮਾਂ ਦੀ ਕਤਲ ਦੀ ਜਿੰਮੇਵਾਰੀ ਲੈਣ ਵਾਲੇ ਬੰਬੀਹਾ ਗਰੁੱਪ ਦੇ ਗੈਂਗਸਟਰਾਂ ਦਾ ਕਹਿਣਾ ਹੈ ਕਿ ਗੋਰਾ ਬਰਿਆਰ ਨੂੰ ਨਾਜਾਇਜ਼ ਮਾਰਿਆ ਗਿਆ ਸੀ ਜਿਸਦਾ ਉਨਾਂ ਨੇ ਬਦਲਾ ਜੱਗੂ ਦੀ ਮਾਂ ਨੂੰ ਮਾਰ ਕੇ ਲਿਆ ਹੈ।