ਪਾਰਸ ਹੈਲਥ ‘ਚ ਸ਼ੁਰੂ ਹੋਈ ਪਹਿਲੀ ਐਡਵਾਂਸਡ ਰੋਬੋਟਿਕ ਸਰਜਰੀ, Da Vinci Xi ਤਕਨੀਕ ਨਾਲ ਜਟਿਲ ਇਲਾਜ ਹੋਣਗੇ ਆਸਾਨ
ਹਰਜਿੰਦਰ ਸਿੰਘ ਭੱਟੀ
- ਅਜੈ ਛਗਤੀ, ਆਈ.ਏ.ਐਸ. ਰਵਿਵਾਰ ਨੂੰ ਕਰਨਗੇ ਯੂਨਿਟ ਦਾ ਉਦਘਾਟਨ
ਪੰਚਕੂਲਾ, 27 ਜੂਨ 2025: ਪਾਰਸ ਹੈਲਥ ਪੰਚਕੂਲਾ ਨੇ ਸ਼ਹਿਰ ਦੀ ਪਹਿਲੀ ਐਡਵਾਂਸਡ ਦਾ ਵਿਂਚੀ Xi ਰੋਬੋਟਿਕ ਸਰਜਰੀ ਸਿਸਟਮ ਦੀ ਸ਼ੁਰੂਆਤ ਕਰਕੇ ਇਲਾਜ ਦੇ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਹੈ। ਇਹ ਤਕਨੀਕ ਜਟਿਲ ਅਤੇ ਵਿਲੱਖਣ ਸਰਜਰੀਆਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋ ਰਹੀ ਹੈ।
ਇਹ ਸਿਸਟਮ ਡਾਕਟਰਾਂ ਨੂੰ ਵਧੀਆ ਨਿਯੰਤਰਣ, ਸਾਫ਼ ਦ੍ਰਿਸ਼ਟੀ ਅਤੇ ਜ਼ਿਆਦਾ ਸਟੀਕਤਾ ਦਿੰਦਾ ਹੈ, ਜਿਸ ਨਾਲ ਮਰੀਜ਼ਾਂ ਨੂੰ ਛੋਟੇ ਚੀਰੇ, ਘੱਟ ਦਰਦ ਅਤੇ ਤੇਜ਼ ਰੀਕਵਰੀ ਵਰਗੇ ਫਾਇਦੇ ਮਿਲਦੇ ਹਨ। ਇਹ ਤਕਨੀਕ ਯੂਰੋਲੋਜੀ, ਓੰਕੋਲੋਜੀ, ਜਾਇਨਕੋਲੋਜੀ ਅਤੇ ਜਨਰਲ ਸਰਜਰੀ ਵਿੱਚ ਵਰਤੀ ਜਾਵੇਗੀ। ਇਸ ਨਾਲ ਇਲਾਕੇ ਦੇ ਮਰੀਜ਼ਾਂ ਨੂੰ ਵਿਸ਼ਵ-ਸਤਰ ਦਾ ਇਲਾਜ ਇਥੇ ਹੀ ਉਪਲੱਬਧ ਹੋਵੇਗਾ।
ਡਾ. ਪੰਕਜ ਮਿੱਤਲ, ਫੈਸਿਲਿਟੀ ਡਾਇਰੈਕਟਰ ਨੇ ਕਿਹਾ, “ਇਹ ਤਕਨੀਕ ਸਰਜਰੀ ਦੀ ਵਿਧੀ ਨੂੰ ਬਦਲ ਰਹੀ ਹੈ, ਜਿਸ ਨਾਲ ਮਰੀਜ਼ਾਂ ਨੂੰ ਹੋਰ ਤੇਜ਼ ਅਤੇ ਸੁਖਦ ਇਲਾਜ ਮਿਲੇਗਾ।” ਉਦਘਾਟਨ ਸਮਾਰੋਹ 29 ਜੂਨ, ਐਤਵਾਰ ਨੂੰ ਹੋਏਗਾ, ਜਿਸ ਵਿਚ ਸ਼੍ਰੀ ਅਜੈ ਛਗਤੀ, ਆਈ.ਏ.ਐਸ., ਸਚਿਵ – ਸਿਹਤ, ਚਿਕਿਤਸਾ ਸਿੱਖਿਆ ਤੇ ਖੋਜ, ਚੰਡੀਗੜ੍ਹ ਮੁੱਖ ਮਹਿਮਾਨ ਹੋਣਗੇ।