ਗੌਰੀ ਸ਼ੰਕਰ ਸੇਵਾ ਮੰਡਲ ਵੱਲੋਂ ਅਮਰਨਾਥ ਯਾਤਰਾ ਲਈ ਭੰਡਾਰੇ ਵਾਸਤੇ ਟਰੱਕ ਰਵਾਨਾ
ਦੀਪਕ ਜੈਨ
ਜਗਰਾਉਂ, 27 ਜੂਨ 2025 - ਅਮਰਨਾਥ ਦੀ ਪਵਿੱਤਰ ਤੀਰਥ ਯਾਤਰਾ ਵਾਸਤੇ ਜਗਰਾਉਂ ਦੀ ਗੋਰੀ ਸ਼ੰਕਰ ਸੇਵਾ ਮੰਡਲ ਵੱਲੋਂ ਇਸ ਵਾਰ 16ਵਾਂ ਭੰਡਾਰਾ ਚੰਦਰਕੋਟ ਜ਼ਿਲ੍ਹਾ ਰਾਮਬਣ ਵਿਖੇ ਲਗਾਇਆ ਜਾ ਰਿਹਾ ਹੈ। ਇਹ ਭੰਡਾਰਾ ਯਾਤਰਾ ਦੇ ਸ਼ੁਰੂ ਹੋਣ ਵਾਲੇ ਦਿਨ ਤੋਂ ਲੈ ਕੇ ਅਖੀਰ ਤੱਕ ਲਗਾਤਾਰ ਚਲਦਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਵਾਰ ਭਾਵੇਂ ਪਹਿਲਗਾਮ ਸੈਲਾਨੀਆਂ ਉੱਪਰ ਅੱਤਵਾਦੀ ਹਮਲਾ ਹੋਣ ਮਗਰੋਂ ਕੁਝ ਸਮੇਂ ਲਈ ਤਾਂ ਲੋਕਾਂ ਦੇ ਮਨਾਂ ਵਿੱਚ ਤੀਰਥ ਯਾਤਰਾ ਨੂੰ ਲੈ ਕੇ ਸੰਸੇ ਆ ਗਏ ਸਨ। ਪਰ ਹੁਣ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਹੋਇਆਂ ਇੰਜ ਲਗ ਰਿਹਾ ਹੈ ਜਿਵੇਂ ਇਸ ਵਾਰ ਯਾਤਰਾ ਪਹਿਲਾਂ ਨਾਲੋਂ ਵੀ ਸੁਖਾਲੀ ਹੋ ਜਾਵੇਗੀ। ਕਿਉਂ ਜੋ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੀ ਯਾਤਰਾ ਲਈ ਸੁਰੱਖਿਆ ਦੇ ਮਜਬੂਤ ਪ੍ਰਬੰਧ ਕੀਤੇ ਗਏ ਹਨ।
ਗੋਰੀ ਸ਼ੰਕਰ ਸੇਵਾ ਮੰਡਲ ਜਗਰਾਓ ਵੱਲੋਂ ਭੰਡਾਰੇ ਦੀ ਰਸਦ ਲੈ ਕੇ ਦੋ ਟਰੱਕ ਚੰਦਰਕੋਟ ਜਿਲਾ ਰਾਮਬਨ ਲਈ ਰਵਾਨਾ ਕੀਤੇ ਗਏ। ਇਹਨਾਂ ਟਰੱਕਾਂ ਨੂੰ ਪੁੱਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਡੀਐਸਪੀ ਸਥਾਨਕ ਗੋਪਾਲ ਕ੍ਰਿਸ਼ਨ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਡੀਐਸਪੀ ਨੇ ਜਗਰਾਉਂ ਵਾਸੀਆਂ ਵੱਲੋਂ ਭੰਡਾਰੇ ਵਾਸਤੇ ਦਿੱਤੇ ਗਏ ਸਹਿਯੋਗ ਅਤੇ ਗੋਰੀ ਸ਼ੰਕਰ ਸੇਵਾ ਮੰਡਲ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਉਤਸ਼ਾਹ ਦੀ ਸਲਾਘਾ ਕੀਤੀ।
ਇਸ ਮੌਕੇ ਗੋਰੀ ਸ਼ੰਕਰ ਸੇਵਾ ਮੰਡਲ ਦੇ ਚੇਅਰਮੈਨ ਗੋਪੀ ਸ਼ਰਮਾ, ਪ੍ਰਧਾਨ ਵਿਵੇਕ ਗਰਗ, ਸੈਕਟਰੀ ਸੁਮਿਤ ਸ਼ਾਸਤਰੀ ਤੋਂ ਇਲਾਵਾ ਵਿਨੇ ਗੌੜ, ਵਰਿੰਦਰ ਕੁਮਾਰ, ਅਸ਼ਵਨੀ ਕੁਮਾਰ, ਦਵਿੰਦਰ ਕੁਮਾਰ, ਬ੍ਰਿਜ ਲਾਲ, ਸ਼ੁਭਮ ਮਲਹੋਤਰਾ, ਸਮਰਜੀਤ ਬੱਗਾ, ਨਿਤਿਨ ਨਾਗਪਾਲ, ਸਾਜਨ ਮਲਹੋਤਰਾ, ਮਨੀਸ਼ ਗੋਇਲ, ਹਰਵਿੰਦਰ ਬਾਂਸਲ, ਰਕੇਸ਼ ਅਰੋੜਾ, ਸਚਿਨ ਲੂੰਬਾ, ਐਡਵੋਕੇਟ ਯੋਗੇਸ਼ ਕੁਮਾਰ, ਦੀਪਕ ਗੌੜ, ਜੈਨਇੰਦਰ ਅਰੋੜਾ ਤੋਂ ਇਲਾਵਾ ਪੱਤਰਕਾਰ ਦੀਪਕ ਜੈਨ ਬੋਬੀ, ਪੱਤਰਕਾਰ ਸੁਖਦੀਪ ਕੁਮਾਰ ਨਾਹਰ, ਰਾਜੂ ਲੂੰਬਾ ਅਤੇ ਵਰਨ ਤਿਵਾੜੀ ਆਦੀ ਹਾਜ਼ਰ ਸਨ।