ਫੌਜੀ ਸਮੇਤ ਤਿੰਨ ਜਣੇ ਪਿਸਟਲ, 5 ਰੋਂਦ ਅਤੇ ਹੈਂਰੋਇਨ ਦੇ ਨਾਲ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ, 27 ਜੂਨ 2025 - ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਥਾਣਾ ਬਹਿਰਾਮਪੁਰ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਇੱਕ ਕਾਰ ਨੂੰ ਰੋਕਿਆ ਗਿਆ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ ਸ਼ੱਕ ਦੇ ਆਧਾਰ ਤੇ ਚੈਕਿੰਗ ਕਰਨ ਤੇ ਕਾਰ ਵਿੱਚ ਸਵਾਰ ਵਿਅਕਤੀਆਂ ਦੇ ਕੋਲੋਂ 270 ਗ੍ਰਾਮ ਹੈਰੋਇਨ ਇੱਕ ਗਲੋਕ ਪਿਸਟਲ ਸਮੇਤ ਮੈਗਜ਼ੀਨ ਅਤੇ ਪੰਜ ਜਿੰਦਾ ਰਾਉਂਦ ਪ੍ਰਾਪਤ ਹੋਏ।
ਦੋਸ਼ੀਆਂ ਦੀ ਪਹਿਚਾਣ ਮਲਕੀਤ ਸਿੰਘ ਉਰਫ ਗੁੱਲੂ ਪੁੱਤਰ ਬਲਵਿੰਦਰ ਸਿੰਘ ਬਾਸੀ ਲਖਣਪਾਲ ਜੋ ਫੌਜ ਵਿੱਚ ਨੌਕਰੀ ਕਰਦਾ ਹੈ ,ਰਿਸੀ ਸੈਣੀ ਪੁੱਤਰ ਪ੍ਰੇਮ ਸੈਣੀ ਬਾਸੀ ਉਦੀਪੁਰ ਅਤੇ ਪਾਰਥ ਸੈਣੀ ਪੁੱਤਰ ਵਿਕਾਸ ਸੈਣੀ ਵਾਸੀ ਉਦੀਪੁਰ ਦੇ ਰੂਪ ਵਿੱਚ ਹੋਈ ਹੈ ।ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਉਕਤ ਦੋਸੀਆਂ ਵਿੱਚੋਂ ਮਲਕੀਤ ਸਿੰਘ ਉਰਫ ਗੁੱਲੂ ਦੇ ਖਿਲਾਫ ਅਸਲਾ ਐਕਟ ਅਤੇ ਹੋਰ ਵੀ ਮਾਮਲੇ ਅਲੱਗ ਅਲੱਗ ਥਾਣਿਆਂ ਵਿੱਚ ਦਰਜ ਹਨ ਇਸ ਤੋਂ ਇਲਾਵਾ ਰਿਸ਼ੀ ਸੈਣੀ ਦੇ ਖਿਲਾਫ ਵੀ ਲੁੱਟ ਖੋਹਾਂ ਅਤੇ ਅਸਲਾ ਐਕਟ ਦੇ ਅਲੱਗ ਅਲੱਗ ਥਾਣਿਆਂ ਵਿੱਚ ਮੁਕਦਮੇ ਦਰਜ ਹਨ ।ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਡੁੰਗਾਈ ਨਾਲ ਪੁੱਛ ਕੇ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਸ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ।