'Sikh Struggle Documents 1920-2022' ਕਿਤਾਬ ਰਿਲੀਜ਼
Babushahi Bureau
ਚੰਡੀਗੜ੍ਹ, 17 ਮਈ 2025 – ਪ੍ਰਸਿੱਧ ਲੇਖਕ ਤੇ ਪੱਤਰਕਾਰ ਜਗਤਾਰ ਸਿੰਘ ਦੀ ਨਵੀਂ ਕਿਤਾਬ ‘ਸਿੱਖ ਸਟਰੱਗਲ ਡਾਕੂਮੈਂਟਸ 1920-2022’ ਦਾ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਵਿਸ਼ੇਸ਼ ਸਮਾਗਮ ਦੌਰਾਨ ਆਗਾਜ਼ ਹੋਇਆ।


ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਸਮਾਗਮ ਦੇ ਮੁੱਖ ਮਹਿਮਾਨ ਸਨ। ਇਸ ਮੌਕੇ ਸੀਨੀਅਰ ਪੱਤਰਕਾਰ ਰੁਪਿੰਦਰਜੀਤ ਸਿੰਘ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਐਨ.ਪੀ.ਐਸ. ਔਲਖ ਨੇ ਵੀ ਵਿਚਾਰ ਸਾਂਝੇ ਕੀਤੇ। ਗੁਰਦਰਸ਼ਨ ਸਿੰਘ ਬਾਹੀਆ ਨੇ ਮੰਚ ਸੰਚਾਲਨ ਕੀਤਾ।

ਇਹ ਕਿਤਾਬ ਸਿੱਖ ਧਾਰਮਿਕ ਅਤੇ ਸਿਆਸੀ ਸੰਘਰਸ਼ ਦੇ ਇਤਿਹਾਸਕ ਦਸਤਾਵੇਜ਼ਾਂ 'ਤੇ ਆਧਾਰਤ ਹੈ। ਵਿਸ਼ੇਸ਼ ਤੌਰ 'ਤੇ, ਲੇਖਕ ਨੇ ਖਾਲਿਸਤਾਨ ਸੰਬੰਧੀ ਮਸਲੇ ਨੂੰ ਵਿਸ਼ਾਲ ਸਿੱਖ ਬਿਰਤਾਂਤ ਦੇ ਹਿੱਸੇ ਵਜੋਂ ਦਰਸਾਉਂਦੇ ਹੋਏ, ਬਹੁਮੁੱਲੇ ਤੇ ਪਹਿਲੀ ਵਾਰੀ ਪੇਸ਼ ਕੀਤੇ ਗਏ ਦਸਤਾਵੇਜ਼ਾਂ ਰਾਹੀਂ ਇਸ ਗੁੰਝਲਦਾਰ ਮੁੱਦੇ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਹੈ। ਕਿਤਾਬ ਵਰਤਮਾਨ ਸੰਦਰਭ ਵਿੱਚ ਇਤਿਹਾਸਕ ਸੰਘਰਸ਼ ਨੂੰ ਸਮਝਣ ਲਈ ਇੱਕ ਮਹੱਤਵਪੂਰਨ ਯਤਨ ਹੈ।
