ਰੈਬੀਜ ਤੋਂ ਬਚਾਓ ਲਈ ਸਮੇਂ ਸਿਰ ਟੀਕਾਕਰਨ ਜਰੂਰ ਕਰਵਾਇਆ ਜਾਵੇ -ਡਾਕਟਰ ਗੁਰਪ੍ਰੀਤ
ਰੈਬੀਜ ਸਬੰਧੀ ਸਿਹਤ ਅਮਲੇ ਨੂੰ ਦਿੱਤੀ ਟ੍ਰੇਨਿੰਗ
ਰੋਹਿਤ ਗੁਪਤਾ
ਗੁਰਦਾਸਪੁਰ , 17 ਮਈ 2025 :
ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਜੀ ਦੀ ਅਗੁਵਾਈ ਹੇਠ ਰੈਬੀਜ (ਹਲਕਾਅ )। ਸਬੰਧੀ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਜਿਲਾ ਐਪੀਡਮੋਲੋਜਿਸਟ ਡਾਕਟਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਰੈਬੀਜ ਇੱਕ ਜਾਨਲੇਵਾ ਰੋਗ ਹੈ। ਰੈਬੀਜ ਜਾਨਵਰਾਂ ਦੇ ਕੱਟਣ ਤੇ ਮਨੁੱਖ ਨੂੰ ਹੁੰਦਾ ਹੈ। ਇਹ ਗਲਤਫਹਿਮੀ ਹੈ ਕਿ ਰੈਬੀਜ ਸਿਰਫ ਕੁੱਤਾ ਕੱਟਣ ਤੇ ਹੀ ਹੁੰਦਾ ਹੈ। ਨੇਵਲਾ, ਬਾਂਦਰ, ਘੋੜਾ , ਗਿਲਹਰੀ ਆਦਿ ਦੇ ਕੱਟਣ ਨਾਲ ਵੀ ਰੈਬੀਜ ਹੁੰਦਾ ਹੈ। ਇਹ ਵਾਇਰਸ ਜਾਨਵਰਾਂ ਦੀ ਲਾਰ ਵਿੱਚ ਮੌਜੂਦ ਰਹਿੰਦਾ ਹੈ। ਜਾਨਵਰ ਦੇ ਕੱਟਣ ਦੇ ਲੰਬਾ ਸਮਾਂ ਬਾਦ ਵੀ ਇਹ ਵਾਇਰਸ ਐਕਟਿਵ ਹੋ ਕੇ ਜਾਨ ਲੈ ਸਕਦਾ ਹੈ। ਜਾਨਵਰਾਂ ਦੇ ਕੱਟਣ ਤੇ ਤੁਰੰਤ ਜਖ਼ਮ ਨੂੰ ਧੋ ਦਿਉ ਅਤੇ ਤੁਰੰਤ ਟੀਕਾਕਰਨ ਕਰਵਾੳ।
ਉਨ੍ਹਾਂ ਕਿਹਾ ਕਿ ਅਰਬਨ ਸੀਐਚਸੀ ਗੁਰਦਾਸਪੁਰ ਵਿੱਚ ਵੀ ਹੁਨ ਰੈਬੀਜ ਟੀਕਾਕਰਨ ਹੋਵੇਗਾ ।
ਡਾਕਟਰ ਵੰਦਨਾ ਨੇ ਕਿਹਾ ਰੈਬੀਜ ਤੋਂ ਬਚਾਓ ਦਾ ਸਫਲ ਤਰੀਕਾ ਹੈ ਕਿ ਸਮੇਂ ਸਿਰ ਟੀਕਾਕਰਨ ਕਰਵਾਇਆ ਜਾਵੇ। ਸਿਹਤ ਵਿਭਾਗ ਰੈਬੀਜ ਦਾ ਮੁਫ਼ਤ ਟੀਕਾਕਰਨ ਕਰਦਾ ਹੈ। ਸਰਕਾਰੀ ਹਸਪਤਾਲਾਂ ਵਿੱਚ ਰੈਬੀਜ ਟੀਕਾਕਰਨ ਸੁਵਿਧਾ ਮੁਹੱਈਆ ਹੈ।
ਇਸ ਮੌਕੇ ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ , ਐਚਆਈ ਹਰਪ੍ਰੀਤ ਸਿੰਘ , ਜਗਦੀਸ਼ ਸਿੰਘ ਜੋਬਨਪ੍ਰੀਤ ਸਿੰਘ, ਆਦਿ ਹਾਜਰ ਸਨ