ਪੀਸੀਐਸ ਸੁਖਜੀਤ ਪਾਲ ਸਿੰਘ ਬਣੇ ਆਈਏਐੱਸ ਅਫ਼ਸਰ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 30 ਦਸੰਬਰ 2024 - ਪੰਜਾਬ ਦੇ ਸੱਤ ਪੀਸੀਐਸ ਅਫਸਰਾਂ ਨੂੰ ਤਰੱਕੀ ਦੇ ਕੇ ਆਈਏਐਸ ਬਣਾ ਦਿੱਤਾ ਗਿਆ। ਇਸ ਸਬੰਧੀ ਰਸਮੀ ਹੁਕਮ ਜਾਰੀ ਹੋ ਗਏ ਹਨ। ਇਹਨਾਂ ਦੇ ਵਿੱਚ ਸੁਖਜੀਤ ਪਾਲ ਸਿੰਘ ਦਾ ਨਾਂ ਵੀ ਸ਼ਾਮਿਲ ਹੈ। ਸੁਖਜੀਤ ਪਾਲ ਸਿੰਘ ਨੂੰ ਵੀ ਪੀਸੀਐਸ ਤੋਂ ਤਰੱਕੀ ਦੇ ਕੇ ਆਈਏਐਸ ਬਣਾ ਦਿੱਤਾ ਗਿਆ। ਸੁਖਜੀਤਪਾਲ ਸਿੰਘ 2022 ਦੀਆਂ ਖਾਲੀ ਪੋਸਟਾਂ ਦੇ ਅਨੁਸਾਰ ਆਈ ਏ ਐੱਸ ਪ੍ਰਮੋਟ ਹੋਏ ਹਨ।