ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਪ੍ਰਭਜੋਤ ਕੌਰ ਨੇ ਬੀ.ਐਸ.ਸੀ. ਨਰਸਿੰਗ (First Semester) 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ
ਬੰਗਾ 26 ਦਸੰਬਰ 2025- ਪੰਜਾਬ ਦੇ ਪੇਂਡੂ ਇਲਾਕੇ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ (ਪਹਿਲਾ ਸਮੈਸਟਰ) ਬੈਚ 2024-2028 ਦਾ ਸ਼ਾਨਦਾਰ ਸੌ ਫੀਸਦੀ ਨਤੀਜਾ ਆਇਆ ਹੈ। ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਨੇ ਦਿੰਦੇ ਦੱਸਿਆ ਕਿ ਕਲਾਸ ਦੇ ਸਾਰੇ ਵਿਦਿਆਰਥੀ ਅੱਵਲ ਪੁਜ਼ੀਸ਼ਨਾਂ ਨਾਲ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ।
ਕਲਾਸ ਵਿਚੋਂ ਪਹਿਲਾ ਸਥਾਨ ਪ੍ਰਭਜੋਤ ਕੌਰ ਪੁੱਤਰੀ ਸ੍ਰੀ ਸੁਰਜੀਤ ਸਿੰਘ-ਸ੍ਰੀਮਤੀ ਸੁਖਜਿੰਦਰ ਕੌਰ ਜ਼ਿਲ੍ਹਾ ਜਲੰਧਰ ਨੇ ਸ਼ਾਨਦਾਰ 8.0 ਐਸ. ਜੀ. ਪੀ. ਏ. ਅੰਕ ਪ੍ਰਾਪਤ ਕਰਕੇ ਕੀਤਾ । ਜਦ ਕਿ ਦੂਜਾ ਸਥਾਨ ਚਾਰ ਵਿਦਿਆਰਥੀਆਂ ਹਰਦੀਪ ਕੌਰ ਪੁੱਤਰੀ ਹਰਮੇਲ ਸਿੰਘ-ਸੁਰਿੰਦਰ ਕੌਰ ਜ਼ਿਲ੍ਹਾ ਜਲੰਧਰ, ਹਿਮਨਜੋਤ ਕੌਰ ਪੁੱਤਰੀ ਸੋਹਨ ਸਿੰਘ-ਹਰਪ੍ਰੀਤ ਕੌਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਮਹਿਕ ਬੰਗੜ ਪੁੱਤਰੀ ਰੇਸ਼ਮ ਲਾਲ-ਹਰਮੇਸ਼ ਕੌਰ ਸਰਹਾਲਾ ਰਾਣੂੰਆਂ ਅਤੇ ਪਲਕਪ੍ਰੀਤ ਕੌਰ ਥਿੰਦ ਪੁੱਤਰੀ ਕਸ਼ਮੀਰ ਸਿੰਘ-ਕਮਲਜੀਤ ਕੌਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਸ਼ਾਨਦਾਰ 7.5 ਐਸ ਜੀ ਪੀ ਏ ਅੰਕ ਪ੍ਰਾਪਤ ਕਰਕੇ ਕੀਤਾ। ਇਸ ਵਾਰ ਚੰਚਲਰੀਤ ਕੌਰ ਪੁੱਤਰੀ ਅਮਰੀਕ ਚੰਦ-ਮਨਜੀਤ ਕੌਰ, ਦੀਪਿਕਾ ਜੱਸਲ ਪੁੱਤਰੀ ਪਰਮਜੀਤ ਜੱਸਲ-ਪਰਮਜੀਤ ਕੌਰ ਜੱਸਲ, ਗੁਰਦੀਪ ਕੌਰ ਬੰਗਾ ਪੁੱਤਰੀ ਮਨੋਜ ਕੁਮਾਰ-ਸੁਰਜੀਤ ਕੌਰ, ਗੁਰਪ੍ਰੀਤ ਕੌਰ ਪੁੱਤਰੀ ਅਵਤਾਰ ਸਿੰਘ-ਅਮਰਜੀਤ ਕੌਰ, ਗੁਰਵੀਰ ਕੌਰ ਪੁੱਤਰੀ ਸਰਜਿੰਦਰ ਸਿੰਘ-ਸੁਖਜਿੰਦਰਜੀਤ ਕੌਰ, ਨੇਹਾ ਕੁਮਾਰੀ ਪੁੱਤਰੀ ਬਲਬੀਰ ਚੰਦ-ਨਰੇਸ਼ ਕੁਮਾਰੀ, ਰਾਜਵੀਰ ਕੌਰ ਪੁੱਤਰੀ ਗੁਰਨੇਕ ਸਿੰਘ-ਕੁਲਵਿੰਦਰ ਕੌਰ, ਤਵਲੀਨ ਕੌਰ ਪੁੱਤਰੀ ਸਮਰਜੀਤ ਸਿੰਘ-ਗੁਰਪ੍ਰੀਤ ਕੌਰ, ਜਸ਼ਨਦੀਪ ਕੌਰ ਪੁੱਤਰੀ ਕਰਮਜੀਤ ਸਿੰਘ-ਅਮਰਜੀਤ ਕੌਰ, ਜੈਸਮੀਨ ਪੁੱਤਰੀ ਵਿਜੈ ਸਿੰਘ-ਹਰਪ੍ਰੀਤ ਕੌਰ, ਕੋਮਲਦੀਪ ਕੌਰ ਪੁੱਤਰੀ ਸਰਬਜੀਤ ਸਿੰਘ-ਬਲਵਿੰਦਰ ਕੌਰ, ਮਨਰੀਤ ਕੌਰ ਪੁੱਤਰੀ ਕੁਲਦੀਪ ਸਿੰਘ-ਗੁਰਪ੍ਰੀਤ ਕੌਰ, ਮਨਜੋਤ ਕੌਰ ਪੁੱਤਰੀ ਸਰਬਜੀਤ ਸਿੰਘ-ਦਲਜੀਤ ਕੌਰ, ਹਰਲੀਨ ਕੌਰ ਪੁੱਤਰੀ ਜਸਪਾਲ ਸਿੰਘ-ਜਸਵਿੰਦਰ ਕੌਰ, ਹਰਮਨ ਕੁਮਾਰੀ ਪੁੱਤਰੀ ਰਾਜੀਵ ਕੁਮਾਰ-ਕੁਲਵਿੰਦਰ ਕੌਰ, ਮਹਿਕ ਅਰੋੜਾ ਪੁੱਤਰ ਜਤਿੰਦਰ ਸਿੰਘ-ਵੀਰਪਾਲ ਕੌਰ, ਮੁਸਕਾਨ ਬੰਗੜ ਪੁੱਤਰੀ ਰੇਸ਼ਮ ਲਾਲ-ਹਰਮੇਸ਼ ਕੌਰ ਨੇ ਤੀਜਾ ਸਥਾਨ ਇੱਕੋ ਜਿਹੇ ਅੰਕ 7.0 ਐਸ ਜੀ ਪੀ ਏ ਅੰਕ ਪ੍ਰਾਪਤ ਕਰਕੇ ਕੀਤਾ।
ਕਾਲਜ ਦੇ ਸ਼ਾਨਦਾਰ ਨਤੀਜੇ ਲਈ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ (ਪਹਿਲਾ ਸਮੈਸਟਰ) ਦੇ ਸਮੂਹ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ ਮੈਡਮ ਸੁਖਮਿੰਦਰ ਕੌਰ ਉੱਭੀ, ਮੈਡਮ ਵੰਦਨਾ ਬਸਰਾ ਕਲਾਸ ਇੰਚਾਰਜ, ਮਹੁੰਮਦ ਯੂਨਸ ਵਾਨੀ ਕਲਾਸ ਇੰਚਾਰਜ, ਮੈਡਮ ਸੁਨੀਤਾ ਲਖਵਾੜਾ, ਮੈਡਮ ਸਰਬਜੀਤ ਕੌਰ, ਮੈਡਮ ਸੰਦੀਪ ਸੂਦਨ, ਸ੍ਰੀ ਗੁਰਮੀਤ ਸਿੰਘ, ਮੈਡਮ ਮਨਦੀਪ ਕੌਰ, ਮੈਡਮ ਰੋਜ਼ਾ, ਮੈਡਮ ਰੁਪਿੰਦਰ ਸ਼ਰਮਾ, ਮੈਡਮ ਰੀਤੂ ਅਤੇ ਕਲਾਸ ਦੇ ਟੌਪਰ ਨਰਸਿੰਗ ਵਿਦਿਆਰਥੀ ਹਾਜ਼ਰ ਸਨ।