ਰਾਜ ਪੱਧਰੀ ਬੋਕਸਿੰਗ ਚੈਂਪੀਅਨਸ਼ਿਪ ਵਿੱਚ ਸਹਿਨਾਜ ਕੌਰ ਨੇ ਜਿੱਤਿਆ ਬ੍ਰਾਉਨ ਤਗ਼ਮਾ
ਸਟੇਟ ਚੈਂਪੀਅਨਸ਼ਿਪ ਖੇਡਾਂ ਵਤਨ ਪੰਜਾਬ 2026 ਵਿੱਚ ਲੁਧਿਆਣਾ ਜ਼ਿਲ੍ਹੇ ਦੀ ਸ਼ਹਿਨਾਜ਼ ਕੌਰ ਨੇ ਅੰਡਰ 14 ਸਾਲ ਉਮਰ ਵਿੱਚ 52 ਤੋਂ 54 ਕਿਲੋ ਗ੍ਰਾਮ ਭਾਰ ਵਰਗ ਬੋਕਸਿੰਗ ਮੁਕਾਬਲਿਆਂ ਵਿੱਚ ਬਰਾਉਨ ਮੈਡਲ ਹਾਸਲ ਕੀਤਾ ਹੈ
ਲੁਧਿਆਣਾ ਜ਼ਿਲ੍ਹੇ ਦਾ ਨਾਮ ਕੀਤਾ ਰੌਸ਼ਨ
ਰਵਿੰਦਰ ਢਿੱਲੋ
ਖੰਨਾ , 24 ਨਵੰਬਰ 2026 : ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਕਰਵਾਈ ਗਈ ਰਾਜ ਪੱਧਰੀ ਬੋਕਸਿੰਗ ਵਿੱਚ ਲੁਧਿਆਣਾ ਜ਼ਿਲ੍ਹੇ ਦੀ ਖਿਡਾਰਨ ਸਹਿਨਾਜ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 14 ਸਾਲ ਉਮਰ ਵਿੱਚ 52 ਤੋਂ 54 ਕਿਲੋ ਗ੍ਰਾਮ ਭਾਰ ਵਰਗ ਬੋਕਸਿੰਗ ਮੁਕਾਬਲਿਆਂ ਵਿੱਚ ਬਰਾਉਨ ਮੈਡਲ ਹਾਸਲ ਕੀਤਾ ਹੈ
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੇਹ ਦੀ ਰਹਿਣ ਵਾਲੀ ਸਹਿਨਾਜ ਕੌਰ ਨੇ ਨਨਕਾਣਾ ਸਾਹਿਬ ਸਕੂਲ ਵਿੱਚ ਪੜ੍ਹਾਈ ਕਰਦੀ ਹੈ ਅਤੇ ਸਰਕਾਰੀ ਬਾਕਸਇੰਗ ਕੋਚ ਸ਼੍ਰੀਮਤੀ ਰਵੀਨਾ ਸਹੋਤਾ, ਦੀ ਰਹਿਨੁਮਾਈ ਹੇਠ ਨਿਯਮਤ ਤੌਰ 'ਤੇ ਆਰੀਆ ਸਕੂਲ ਖੰਨਾ ਦੇ ਗਰਾਉਂਡ ਵਿੱਚ ਅਭਿਆਸ ਕਰਦੇ ਹਨ। ਸਹਿਨਾਜ ਕੌਰ ਖਿਡਾਰਨ ਨੇ ਬੋਕਸਿੰਗ ਮੁਕਾਬਲਿਆਂ ਵਿੱਚ ਬ੍ਰਾਉਨ ਤਗ਼ਮਾ ਜਿੱਤ ਕੇ ਆਪਣੀ ਖੇਡ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ।
ਇਨ੍ਹਾਂ ਰਾਜ ਪੱਧਰੀ ਮੁਕਾਬਲਿਆਂ ਵਿੱਚ
ਅੰਮ੍ਰਿਤਸਰ. ਮੁਕਤਸਰ ਫ਼ਿਰੋਜ਼ਪੁਰ, ਮੋਗਾ, ਬਠਿੰਡਾ, ਸੰਗਰੂਰ ਅਤੇ ਲੁਧਿਆਣਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਭਾਗ ਲਿਆ। ਸਖ਼ਤ ਮੁਕਾਬਲੇ ਦੇ ਬਾਵਜੂਦ ਖਿਡਾਰਨ ਸ਼ਹਿਨਾਜ ਕੌਰ ਨੇ ਮੁਕਾਬਲਿਆਂ ਵਿੱਚ ਬ੍ਰਾਉਨ ਤਗ਼ਮਾ ਜਿੱਤਣਾ ਖਿਡਾਰਨ ਦੀ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਬਿਹਤਰ ਤਾਲਮੇਲ ਨੂੰ ਦਰਸਾਉਂਦਾ ਹੈ।
ਇਸ ਪ੍ਰਾਪਤੀ ਵਿੱਚ ਖਿਡਾਰੀਆਂ ਦੇ ਨਿਰੰਤਰ ਅਭਿਆਸ ਦੇ ਨਾਲ-ਨਾਲ ਆਪਣੇ ਕੋਚ ਦੀ ਰਹਿਨੁਮਾਈ ਅਤੇ ਸਿਖਲਾਈ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਬੋਕਸਿੰਗ ਦੀ ਕੋਚਿੰਗ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਕੀਤੀ ਜਾ ਰਹੀ ਸਿਖਲਾਈ ਸਦਕਾ ਖਿਡਾਰੀ ਰਾਜ ਪੱਧਰ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ।