ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ (ਰਜਿ:) ਨਵਾਂਸ਼ਹਿਰ ਦੇ ਅਹੁਦੇਦਾਰਾਂ ਦੀ ਹੋਈ ਚੋਣ
ਪ੍ਰਮੋਦ ਭਾਰਤੀ
ਨਵਾਂਸ਼ਹਿਰ 05 ਅਕਤੂਬਰ, 2026
ਕਾਫੀ ਲੰਮੇ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਲਈ ਸਰਮਰਗ ਸ਼ਹੀਦ ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਰਜਿਸਟਰਡ ਨਵਾਂਸ਼ਹਿਰ ਵਲੋਂ ਸੋਸਾਇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ। ਸੋਸਾਇਟੀ ਦੇ ਪ੍ਰਧਾਨ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਦਿਲਬਾਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂ ਕੀਤੀ ਚੋਣ ਅਨੁਸਾਰ ਦਿਲਬਾਗ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪ੍ਰਧਾਨ, ਪਰਵਿੰਦਰ ਸਿੰਘ ਭੰਗਲ,ਸਟੇਟ ਐਵਾਰਡੀ ਮੁੱਖ ਅਧਿਆਪਕ ਸ ਹ ਸ ਭੀਣ ਨੂੰ ਉਪ ਪ੍ਰਧਾਨ,ਲੈਕ. ਤਰਸੇਮ ਪਠਲਾਵਾ ਨੂੰ ਸਕੱਤਰ, ਸਤਿੰਦਰ ਜੀਤ ਸਿੰਘ ਐਸ ਡੀ ਓ ਬਿਜਲੀ ਬੋਰਡ ਨੂੰ ਵਿੱਤ ਸਕੱਤਰ, ਸੀਨੀ.ਐਡਵੋਕੇਟ ਹਰਮੇਸ਼ ਸੁਮਨ ਨੂੰ ਲੀਗਲ ਅਡਵਾਈਜ਼ਰ,ਇੰਸਪੈਕਟਰ ਮਹਿੰਦਰ ਸਿੰਘ ਪੰਜਾਬ ਪੁਲਿਸ ਤੇ ਗਗਨਦੀਪ ਸਿੰਘ ਰੋਪੜ ਨੂੰ ਅਗਜੈਕਟਿਵ ਮੈਂਬਰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਹਰਬੰਸ ਕੌਰ(ਸ਼ਹੀਦ ਦੇ ਮਾਤਾ ਜੀ),ਮਨਜੀਤ ਕੌਰ ਅਧਿਆਪਕਾ,ਸ ਪ੍ ਸ ਨਵਾਂਸ਼ਹਿਰ, ਡਾਕਟਰ ਪ੍ਰਭਸਿਮਰਨ ਕੌਰ, ਅਵਤਾਰ ਸਿੰਘ ਘਮੌਰ,ਜੀਵਨ ਲਾਲ ਸੁਪਰਡੈਂਟ ਬਤੌਰ ਮੈਂਬਰ ਹਾਜ਼ਰ ਸਨ। ਸੋਸਾਇਟੀ ਦੇ ਪ੍ਰਧਾਨ ਵਲੋਂ ਨਵੇਂ ਬਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਸੋਸਾਇਟੀ ਪ੍ਰਤੀ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਸੁਨੇਹਾ ਦਿੱਤਾ।