ਗੁਰਦਾਸਪੁਰ ਪੁਲਿਸ ਵੱਲੋ ਸੁਨਿਆਰੇ ਦੇ ਘਰ ਹੋਈ ਲੁੱਟ ਦੇ ਮਾਮਲੇ ਵਿੱਚ ਰਹਿੰਦਾ ਮੁਲਜ਼ਮ ਕਾਬੂ
ਰੋਹਿਤ ਗੁਪਤਾ/ ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ, 27 ਅਪ੍ਰੈਲ
ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਾਰਡਰ ਰੇਂਜ, ਅੰਮ੍ਰਿਤਸਰ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾ ਅਨੁਸਾਰ ਗੁਰਦਾਸਪੁਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਕਾਮਯਾਬੀ ਹਾਸਿਲ ਹੋਈ।
ਚਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਸ੍ਰੀ ਅਦਿਤਿਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 05.03.2026 ਨੂੰ ਸਿਟੀ ਗੁਰਦਾਸਪੁਰ ਦੇ ਏਰੀਆ ਵਿੱਚ ਸੁਨਿਆਰੇ ਦੇ ਘਰ ਵਿੱਚ ਦਾਖਲ ਹੋ ਕੇ ਨਾ-ਮਲੂਮ ਵਿਅਕਤੀਆਂ ਵੱਲੋਂ ਸੋਨਾ, ਚਾਂਦੀ, ਨਗਦੀ ਅਤੇ ਕਾਰ ਲੁੱਟ ਕਰਕੇ ਲੈ ਗਏ ਸਨ। ਇਸ ਮਾਮਲੇ ਵਿੱਚ ਪਹਿਲਾ ਹੀ 04 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਹਨਾਂ ਪਾਸੋਂ ਲੁੱਟ ਕੀਤੀ ਰਕਮ ਵਿੱਚੋ ਕਰੀਬ 32 ਲੱਖ ਰੁਪਏ ਭਾਰਤੀ ਕਰੰਸੀ, 01 ਕਿਲੋ 300 ਗ੍ਰਾਮ ਸੋਨਾ/ਚਾਂਦੀ ਦੇ ਗਹਿਣੇ ਅਤੇ 01 ਕਾਰ ਟਾਟਾ ਹੈਰੀਅਰ ਬ੍ਰਾਮਦ ਕੀਤੀ ਗਈ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਮੁਕੱਦਮਾ ਵਿੱਚ ਰਹਿੰਦੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਲੀ ਨੂੰ ਟਰੇਸ ਕਰਕੇ ਅੱਜ ਮਿਤੀ 27.04.2026 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਕੱਦਮਾ ਦੀ ਤਫਤੀਸ਼ ਜ਼ਾਰੀ ਹੈ।
ਗ੍ਰਿਫਤਾਰ ਦੋਸ਼ੀ: ਗੁਰਪ੍ਰੀਤ ਸਿੰਘ ਉਰਫ ਗੋਲੀ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਟਲੀ ਸੂਰਤ ਮੱਲੀ ਹੈ।
bs