ਕਮਿਊਨਿਟੀ ਹੈਲਥ ਸੈਂਟਰ ਗੋਨਿਆਣਾ ਵਿਖੇ ਆਸ਼ਾ ਵਰਕਰ ਅਤੇ ਫੈਸਲੀਟੇਟਰ ਸਨਮਾਨਿਤ
ਅਸ਼ੋਕ ਵਰਮਾ
ਗੋਨਿਆਣਾ ,27 ਅਪ੍ਰੈਲ 2026 : ਪੰਜਾਬ ਸਰਕਾਰ ਵੱਲੋਂ ਅੱਜ ਦਾ ਦਿਨ ਆਸ਼ਾ ਫੈਸਿਲੀਟੇਟਰ ਅਤੇ ਵਰਕਰ ਦਿਵਸ ਮਨਾਉਣ ਲਈ ਨਿਰਧਾਰਤ ਪ੍ਰੋਗਰਾਮ ਤਹਿਤ ਸਿਵਲ ਸਰਜਨ ਬਠਿੰਡਾ ਡਾ: ਤਪਿੰਦਰਜੋਤ ਕੌਸ਼ਲ ਦੀਆਂ ਹਦਾਇਤਾਂ ਅਨੁਸਾਰ ਸਮੁਦਾਇਕ ਸਿਹਤ ਕੇਂਦਰ (ਸੀ.ਐਚ.ਸੀ.) ਗੋਨਿਆਣਾ ਇਹ ਦਿਵਸ ਮਨਾਇਆ ਗਿਆ। ਇਸ ਮੌਕੇ ਇੱਕਤਰ ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਕਿਹਾ ਕਿ ਜੱਚਾ—ਬੱਚਾ ਦੀ ਸਿਹਤ ਸੰਭਾਲ ਵਿੱਚ ਆਸ਼ਾ ਵਰਕਰ ਦੀ ਵੱਡੀ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਸ਼ਾ ਦੀ ਮਹੱਤਤਾ ਨੂੰ ਦੇਖਦੇ ਹੋਏ ਹਰ ਸਾਲ ਇਹ ਦਿਵਸ ਮਨਾਉਣ ਦਾ ਸ਼ਲਾਘਾਯੋਗ ਫੈਸਲਾ ਕੀਤਾ ਹੈ ਜਿਸ ਨਾਲ ਆਸ਼ਾ ਵਰਕਰਾਂ ਦਾ ਮਨੋਬਲ ਹੋਰ ਵਧੇਗਾ।ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਇਸ ਮੌਕ ਸਾਲ ਭਰ ਵਿੱਚ ਸਭ ਤੋਂ ਵੱਧ ਕੰਮ ਕਰਨ ਵਾਲੀਆਂ ਚਾਰ ਆਸ਼ਾ ਵਰਕਰਾਂ ਅਤੇ ਉਨ੍ਹਾਂ ਦੀ ਫੈਸਿਲੀਟੇਟਰ ਨੂੰ ਵਿਸ਼ੇ ਤੌਰ *ਤੇ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਹ ਸਨਮਾਨ ਹਾਸਿਲ ਕਰਨ ਵਾਲੀਆਂ ਆਸ਼ਾ ਵਰਕਰਾਂ ਵਿੱਚ ਪਹਿਲੇ ਸਥਾਨ *ਤੇ ਭੁਪਿੰਦਰ ਕੌਰ ਪਿੰਡ ਬੁਰਜ ਮਹਿਮਾ ਰਹੀ, ਜਿਸ ਨੇ ਸਾਲ ਇੱਕ ਲੱਖ ਪੰਦਰਾਂ ਹਜ਼ਾਰ ਚਾਰ ਸੌ ਸੱਠ ਰੁਪਏ ਦਾ ਇਨਸੈਂਟਿਵ ਪ੍ਰਾਪਤ ਕੀਤਾ। ਇਸ ਤਰ੍ਹਾਂ ਹੀ ਦੂਜੇ ਨੰਬਰ *ਤੇ ਪਿੰਡ ਵਿਰਕ ਕਲਾਂ ਦੀ ਅਕਵਿੰਦਰ ਕੌਰ ਰਹੀ, ਜਿਸ ਨੇ ਇੱਕ ਲੱਖ ਸੱਤ ਹਜ਼ਾਰ 945 ਰੁਪਏ ਇਨਸੈਂਟਿਵ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਤੀਜੇ ਨੰਬਰ *ਤੇ ਪਿੰਡ ਬੁਰਜ ਮਹਿਮਾ ਦੀ ਆਸ਼ਾ ਵਰਕਰ ਸੁਨੀਤਾ ਰਾਣੀ ਰਹੀ , ਜਿਸ ਨੇ ਇੱਕ ਲੱਖ ਤਿੰਨ ਹਜ਼ਾਰ ਇੱਕ ਸੌ 15 ਰੁਪਏ ਇਨਸੈਂਟਿਵ ਪ੍ਰਾਪਤ ਕੀਤਾ ਜਦਦਕਿ ਚੌਥੇ ਨੰਬਰ *ਤੇ ਇੱਕ ਲੱਖ 2 ਹਜ਼ਾਰ 850 ਰਪਏ ਇਨਸੈਂਟਿਵ ਲੈਣ ਵਾਲੀ ਪਿੰਡ ਕਰਮਗੜ੍ਹ ਸਤਰਾਂ ਦੀ ਸੁਖਜੀਤ ਕੌਰ ਰਹੀ। ਉਨ੍ਹਾਂ ਦੱਸਿਆ ਕਿ ਇਹ ਚਾਰ ਆਸ਼ਾ ਵਰਕਰ ਇੱਕ ਹੀ ਫੈਸਿਲੀਟੇਟਰ ਕੰਵਲਦੀਪ ਕੌਰ ਦੇ ਸੈਕਟਰ ਦੀਆਂ ਹੋਣ ਕਾਰਨ ਉਸ ਨੂੰ ਵਿਸ਼ੇਸ਼ ਤੌਰ *ਤੇ ਸਨਮਾਨਿਤ ਕੀਤਾ। ਉਨ੍ਹਾਂ ਸਮੂਹ ਆਸ਼ਾ ਵਰਕਰਾਂ ਨੂੰ ਇਨਾਮ ਪ੍ਰਾਪਤ ਕਰਨ ਵਾਲੀਆਂ ਆਸ਼ਾ ਵਰਕਰਾਂ ਵਾਂਗ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਜੇਤੂਆਂ ਨੂੰ ਵਧਾਈ ਦਿੱਤੀ।