ਸਿੱਖਿਆ ਕ੍ਰਾਂਤੀ ਦੇ ਦਾਵਿਆਂ ਦੀ ਖੁੱਲੀ ਪੋਲ; ਧਰਮਸ਼ਾਲਾ 'ਚ ਪੜ੍ਹ ਰਹੇ ਹਨ 160 ਬੱਚੇ
ਦੀਪਕ ਜੈਨ
ਜਗਰਾਓ 27 ਅਪ੍ਰੈਲ 2026- ਭਾਜਪਾ ਦੇ ਜ਼ਿਲਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਪੁਰਾਣੇ ਬਣੇ ਸਕੂਲਾਂ ਨੂੰ ਰੰਗ ਕਰ ਕੇ ਇਹ ਦਆਵਾ ਕਰ ਰਹੀ ਹੈ ਕਿ ਅਸੀ ਸਿੱਖਿਆ ਖੇਤਰ ਵਿੱਚ ਦਿੱਲੀ ਮਾਡਲ ਲਿਆ ਕਿ ਸਿੱਖਿਆ ਦਾ ਮਿਆਰ ਉੱਚਾ ਕੀਤਾ ਹੈ ਪਰ ਜਗਰਾਓਂ ਚ ਸੱਚਾਈ ਇਸ ਦੇ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਜਗਰਾਓਂ ਵਿਖੇ ਪਿਛਲੇ ਇਕ ਸਾਲ ਤੋਂ ਪੁਰਾਣੀ ਦਾਣਾ ਮੰਡੀ ਮੰਦਿਰ ਵਾਲੀ ਧਰਮਸ਼ਾਲਾ ਵਿੱਚ ਜੋ ਸਰਕਾਰੀ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ ਉਹ ਜਗਰਾਓਂ ਆੜਤੀਆ ਐਸੋਸੀਏਸ਼ਨ ਦੇ ਰਹਿਮੋ ਕਰਮ ਤੇ ਚੱਲ ਰਿਹਾ ਹੈ ਸਿੱਖਿਆ ਮਹਿਕਮੇ ਕੋਲ ਗਰੀਬ ਲੋਕਾਂ ਦੇ ਲਗਭਗ 160 ਬੱਚਿਆਂ ਨੂੰ ਸਿੱਖਿਆ ਦੇਣ ਲਈ ਆਪਣੀ ਕੋਈ ਜਗ੍ਹਾ ਨਹੀਂ। ਉਨ੍ਹਾਂ ਕਿਹਾ ਕਿ ਸਾਲ 1906 ਤੋਂ ਇਹ ਸਕੂਲ ਪੁਰਾਣੀ ਦਾਣਾ ਮੰਡੀ ਦੇ ਨਹਿਰੂ ਮਾਰਕੀਟ ਵਾਲੇ ਪਾਸੇ ਬਣੇ ਗੇਟ ਦੇ ਉੱਪਰ ਇਕ ਕਮਰੇ ਵਿਚ ਚੱਲ ਰਿਹਾ ਸੀ ਉਸ ਕਮਰੇ ਦੀ ਹਾਲਤ ਪੁਰਾਣਾ ਹੋਣ ਕਰ ਕੇ ਬਹੁਤ ਖ਼ਰਾਬ ਹੋ ਚੁੱਕੀ ਸੀ ਇੱਕ ਸਾਲ ਪਹਿਲਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਸ ਸਮੇ ਦੇ ਐੱਸਡੀਐੱਮ ਦੇ ਧਿਆਨ ਚ ਲਿਆਂਦਾ ਗਿਆ ਕਿ ਇਹ ਬਿਲਡਿੰਗ ਕਿਸੇ ਸਮੇਂ ਵੀ ਅਨਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦੀ ਹੈ ਤਾਂ ਇਸ ਨੂੰ ਦੇਖਦੇ ਹੋਏ ਸਕੂਲ ਦੋ ਮਹੀਨੇ ਲਈ ਧਰਮਸ਼ਾਲਾ ਵਿਚ ਸ਼ਿਫਟ ਕਰ ਦਿੱਤਾ ਗਿਆ ਪਰ ਅਫ਼ਸੋਸ ਦੀ ਗੱਲ ਹੈ ਕਿ ਇਕ ਸਾਲ ਹੋਣ ਤੇ ਵੀ ਸਿੱਖਿਆ ਵਿਭਾਗ ਵਲੋਂ ਸਕੂਲ ਸ਼ਿਫਟ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਭਾਜਪਾ ਆਗੂਆਂ ਨੇ ਦੱਸਿਆ ਕਿ ਸਕੂਲ ਵਿਚ ਮੌਕੇ ਤੇ ਹਾਜ਼ਰ ਸਟਾਫ ਨੇ ਦਸਿਆ ਕਿ ਸਕੂਲ ਵਿਚ 7 ਅਧਿਆਪਕ ਹਨ, 2 ਦੀ ਬਤੌਰ ਬੀਐੱਲਓ, 4 ਦੀ ਬਤੌਰ ਜਨਗਣਨਾ ਵਿੱਚ ਡਿਊਟੀ ਲੱਗੀ ਹੈ ਤੇ ਉਹ ਹੀ ਸਕੂਲ ਨੂੰ ਚਲਾ ਰਹੇ ਹਨ। ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਮਿਆਰੀ ਸਿੱਖਿਆ ਦੇਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲਦਿਆਂ ਕਿਹਾ ਕਿ ਸਿੱਖਿਆ ਕ੍ਰਾਂਤੀ ੋਲਿਆਉਣ ਦਾ ਪ੍ਰਚਾਰ ਕਰਨ ’ਤੇ ਖਰਚਾ ਕਰਨ ਦੀ ਬਜਾਏ ਆਪ ਸਰਕਾਰ ਨੂੰ ਅਸਲ ਵਿਚ ਸਿੱਖਿਆ ਸਹੂਲਤਾਂ ਦੇਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਮਸਲਾ ਐੱਸਡੀਐੱਮ ਤੇ ਜਗਰਾਓਂ ਦੀ ਵਿਧਾਇਕਾ ਦੇ ਵੀ ਧਿਆਨ ਵਿਚ ਹੈ ਪਰ ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਸਮੇਂ ਸਰਕਲ ਪ੍ਰਧਾਨ ਮੰਡੀ ਨਵਨੀਤ ਗੁਪਤਾ ਸ਼ਿਸ਼ੂ,,ਜਨਰਲ ਸਕਤਰ ਗੌਰਵ ਗੁਪਤਾ ਅਤੇ ਸੌਰਵ ਗਰਗ ਹਾਜ਼ਰ ਸਨ |
Click to Follow Babushahi Facebook page →