ਕਬੀਰ ਪਬਲਿਕ ਸਕੂਲ ਦੇ ਦਸਵੀਂ ਦੇ ਨਤੀਜੇ ਨੇ ਚਮਕਾਇਆ ਸਕੂਲ ਦਾ ਨਾਂ
-ਸੇਂਟ ਕਬੀਰ ਪਬਲਿਕ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ, ਬਵਨੀਤ ਕੌਰ 98 ਫ਼ੀਸਦੀ ਅੰਕ ਲੈ ਕੇ ਅੱਵਲ ਰਹੀ।
ਰੋਹਿਤ ਗੁਪਤਾ
ਗੁਰਦਾਸਪੁਰ
2025-2026 ਦੇ ਆਏ ਸੀ. ਬੀ ਐਸ. ਈ. ਦੇ ਨਤੀਜਿਆਂ ਵਿੱਚੋਂ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ - ਗੁਰਦਾਸਪੁਰ ਦੇ ਸ਼ਾਨਦਾਰ ਨਤੀਜੇ ਨੇ ਜ਼ਿਲ੍ਹੇ ਭਰ ਦੇ ਮੋਹਰੀ ਸਕੂਲਾਂ ਵਿੱਚੋਂ ਇੱਕ ਬਣਾਇਆ ਹੈ।ਇਸ ਬੇਮਿਸਾਲ ਤੇ ਵਧੀਆ ਨਤੀਜੇ ਦੀ ਖੁਸ਼ੀ ਪ੍ਰਗਟ ਕਰਦਿਆਂ ਪ੍ਰਿੰਸੀਪਲ ਐੱਸ.ਬੀ.ਨਾਯਰ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਮੈਡਮ ਨਵਦੀਪ ਕੌਰ ਅਤੇ ਕੁਲਦੀਪ ਕੌਰ ਨੇ ਦੱਸਿਆ ਕਿ
ਇਸ ਸਾਲ ਕੁੱਲ 265 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ। ਜਿਸ ਵਿੱਚੋਂ ਬਵਨੀਤ ਕੌਰ ਸਪੁੱਤਰੀ ਕਮਲਦੀਪ ਸਿੰਘ, ਵਾਸੀ ਗੁਰਦਾਸਪੁਰ 98 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਨਵਜੋਤ ਕੌਰ ਸਪੁੱਤਰੀ ਸਤਿੰਦਰਪਾਲ ਸਿੰਘ, ਵਾਸੀ ਕਾਹਨੂੰਵਾਨ ਤੇ ਸਮਰਿਤੀ ਸਪੁੱਤਰੀ ਸੁਖਦੇਵ ਰਾਜ ,ਵਾਸੀ ਤਿੱਬੜ 97.8 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ ਅਤੇ ਦੀਆ ਸਪੁੱਤਰੀ ਰਜਿੰਦਰ ਸਿੰਘ ਵਾਸੀ ਕਾਦੀਆਂ 97.6 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕਰ ਕੇ ਪੂਰੇ ਇਲਾਕੇ ਵਿਚ ਵਾਹ-ਵਾਹ ਖੱਟੀ ਹੈ।
ਇਸ ਤੋਂ ਇਲਾਵਾ ਜਸ਼ਨਦੀਪ ਸਿੰਘ 97.4,ਅਨੁਰੀਤ ਕੌਰ 96.6,ਹਰਸ਼ਪ੍ਰੀਤ ਸਿੰਘ 96.2,ਸਫਰੀਤ ਕੌਰ 96.2, ਪਲਕ 96,ਹਰਜੋਤ ਸਿੰਘ 96 ,
ਏਕਮਜੋਤ ਕੌਰ 95.8,ਆਦਰਸ਼ 95.8,ਮਹਿਕ ਭਗਤ 95.6 , ਜਸਮੀਤ ਸਿੰਘ 95.4 ,ਰਿਮਲਪ੍ਰੀਤ ਸਿੰਘ 95.4, ਸ਼ੁਭਨੀਤ ਕੌਰ 95,
ਹਰਕੀਰਤ ਸਿੰਘ 95, ਅਨੁਰੀਤ ਕੌਰ 95 ,ਇਮਾਨੀ 95 ,ਹਰਸ਼ਰੀਤ ਕੌਰ 95 ਅਤੇ ਕ੍ਰਿਸ਼ ਥਾਪਾ 95 ਫੀਸਦੀ ਅੰਕ ਲੈ ਕੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ। ਇਹਨਾਂ ਵਿਦਿਆਰਥੀਆਂ ਵਿੱਚੋਂ 55 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ, 100 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਤੇ ਬਾਕੀ ਸਾਰਿਆਂ ਨੇ ਫਸਟ ਡਵੀਜ਼ਨ ਤੋਂ ਉਪਰ ਅੰਕ ਲੈ ਕੇ ਸਕੂਲ ਦਾ ਸਿਰ ਗਰਵ ਨਾਲ ਉੱਚਾ ਕੀਤਾ ਹੈ। ਇਸ ਤੋਂ ਇਲਾਵਾ ਸਕੂਲ ਦੇ 8 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਵਿਚੋਂ 100 ਅੰਕ,1 ਵਿਦਿਆਰਥੀ ਨੇ ਗਣਿਤ ਵਿੱਚੋਂ 100 ਅੰਕ ਅਤੇ 9 ਵਿਦਿਆਰਥੀਆਂ ਨੇ ਕੰਪਿਊਟਰ ਵਿੱਚੋਂ 100 ਅੰਕ ਹਾਸਲ ਕਰਕੇ ਬਾਕੀ ਵਿਦਿਆਰਥੀਆਂ ਲਈ ਮੀਲ ਪੱਥਰ ਸਾਬਤ ਕੀਤਾ ਹੈ।
ਇਸ ਸ਼ਾਨਦਾਰ ਨਤੀਜੇ ਲਈ ਸਾਰੇ ਵਿਦਿਆਰਥੀਆਂ ਨੇ ਦੱਸਿਆ ਕਿ ਪੇਂਡੂ ਅਤੇ ਪੱਛੜੇ ਇਲਾਕੇ ਵਿੱਚ ਰਹਿਣ ਦੇ ਬਾਵਜੂਦ ਅਧਿਆਪਕਾਂ ਦੇ ਮਾਰਗ ਦਰਸ਼ਕ ਰਾਹੀਂ ਇਹ ਮੁਕਾਮ ਹਾਸਲ ਕੀਤਾ ਹੈ। ਉਹਨਾਂ ਦੀ ਇਸ ਸਫਲਤਾ ਲਈ ਸਕੂਲ , ਸਟਾਫ਼ ਮੈਂਬਰਾਂ ਤੇ ਮਾਤਾ- ਪਿਤਾ ਦਾ ਖਾਸ ਯੋਗਦਾਨ ਹੈ।
ਸਕੂਲ ਪਹੁੰਚਣ ਤੇ ਪ੍ਰਿੰਸੀਪਲ ਐੱਸ.ਬੀ.ਨਾਯਰ ਤੇ ਮੈਨੇਜਮੈਂਟ ਮੈਂਬਰਾਂ ਵੱਲੋਂ ਅੱਵਲ ਆਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਤੋਂ ਇਲਾਵਾ ਸਟਾਫ਼ ਮੈਂਬਰਾਂ ਤੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਪ੍ਰਸੰਸਾ ਕੀਤੀ ਗਈ ਤੇ ਅੱਗੇ ਤੋਂ ਹੋਰ ਮਿਹਨਤ ਕਰ ਕੇ ਸਿੱਖਿਆ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਮੈਡਮ ਕਰਮਜੀਤ ਕੌਰ, ਮੈਡਮ ਰਜਵੰਤ ਕੌਰ, ਮਨਦੀਪ ਕੌਰ, ਰਾਜਵਿੰਦਰ ਕੌਰ ਧਾਲੀਵਾਲ, ਕਿਰਨ ਬਾਲਾ, ਵਿਸ਼ਾਲ ਸਿੰਘ, ਪੂਨਮ ਠਾਕੁਰ, ਰਜਨੀ ਸ਼ਰਮਾ , ਸ਼ਰਨਜੀਤ ਕੌਰ ,ਜਸਵਿੰਦਰ ਕੌਰ, ਮੋਨਿਕਾ ਸੈਣੀ ਤੇ ਸਟਾਫ਼ ਮੈਂਬਰ ਹਾਜ਼ਰ ਸਨ।