ਮਿਊਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਹੋਣ ਵਾਲੀ ਮੀਟਿੰਗ ਲਈ ਕੀਤੀ ਰਣਨੀਤੀ ਤਿਆਰ ਪ੍ਰਧਾਨ ਅਰੁਣ ਗਿੱਲ
ਜਗਰਾਉਂ 9 ਮਾਰਚ ਦੀਪਕ ਜੈਨ)
ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਹਾਜ਼ਰੀ ਵਿੱਚ ਨਗਰ ਕੌਂਸਲ ਜਗਰਾਉਂ ਵਿਖੇ ਅੱਜ ਇਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਸਮੂਹ ਬਰਾਂਚਾਂ ਵਾਟਰ ਸਪਲਾਈ ਸੀਵਰੇਜ ਸ਼ਾਖਾ ਇਲੈਕਟਰੀਸ਼ਨ ਪੰਪ ਆਪਰੇਟਰ ਫਾਇਰ ਬ੍ਰਿਗੇਡ ਸੈਨੀਟੇਸ਼ਨ ਅਕਾਊਂਟ ਬ੍ਰਾਂਚ ਟੈਕਸ ਬਰਾਂਚ ਸਮੂਹ ਕਲੈਰੀਕਲ ਸਟਾਫ ਸਾਖਾਵਾਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ 11 ਅਤੇ 12 ਮਾਰਚ ਨੂੰ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਅਤੇ 10 ਸਾਲਾ ਪਾਲਸੀ ਦੀਆਂ ਕਾਪੀਆਂ ਸਾੜ ਕੇ ਰੋਸ ਮੁਜ਼ਾਰਾ ਕੀਤਾ ਜਾਵੇਗਾ। ਬਾਰ-ਬਾਰ ਪੈਨਲ ਮੀਟਿੰਗ ਦਾ ਸਮਾਂ ਮੁਲਤਵੀ ਕਰਨ ਤੋਂ ਖਫਾ ਹੋਏ ਪੰਜਾਬ ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਦੇ ਹੁਕਮਾਂ ਤੇ ਮਿਤੀ 06-05-2026 ਨੂੰ ਅਣਮਿਥੇ ਸਮੇਂ ਲਈ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ। ਆਉਣ ਵਾਲੇ ਸੰਘਰਸ਼ ਦੇ ਵਿੱਚ ਸਾਰੇ ਹੀ ਬ੍ਰਾਂਚਾਂ ਦੇ ਅਹੁਦੇਦਾਰਾਂ ਵੱਲੋਂ ਹਿੱਸਾ ਲੈ ਕੇ ਇਸ ਸੰਘਰਸ਼ ਲਈ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਕੀਤਾ ਗਿਆ ਜੋ ਕਿ ਪੰਜਾਬ ਵਿਧਾਨ ਸਭਾ ਦੀਆਂ 2027 ਵਿੱਚ ਹੋਣ ਵਾਲੀਆਂ ਚੋਣਾਂ ਲਈ ਇੱਕ ਗੰਭੀਰ ਚੁਣੌਤੀ ਪੈਦਾ ਕਰੇਗਾ। ਪ੍ਰਧਾਨ ਅਰੁਣ ਗਿੱਲ ਨੇ ਇਹ ਵੀ ਦੱਸਿਆ ਕਿ ਮਈ ਅੰਦਰ ਅਣਮਿਥੇ ਸਮੇਂ ਲਈ ਹੋਣ ਵਾਲਾ ਸੰਘਰਸ਼ ਜਿੰਨਾ ਟਾਈਮ ਪੱਕੇ ਤੌਰ ਤੇ ਉਹਨਾਂ ਦੀਆਂ ਵਾਜਬ ਤੇ ਜਾਇਜ਼ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ ਉਨਾ ਸਮਾਂ
ਕੋਈ ਕਰਮਚਾਰੀ ਪੰਜਾਬ ਅੰਦਰ ਸਫਾਈ ਦੇ ਕੰਮ ਦਫ਼ਤਰੀ ਕੰਮ ਕਾਜ ਲਈ ਨਹੀਂ ਪਰਤੇਗਾ। ਜਿਸ ਲਈ ਨਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿੱਚ ਸੇਕਟਰੀ ਰਜਿੰਦਰ ਕੁਮਾਰ, ਵਾਇਸ ਪ੍ਰਧਾਨ ਸਨੀ ਸੁੰਦਰ,ਸੀਵਰਮੈਨ ਪ੍ਰਧਾਨ ਰਾਜ ਕੁਮਾਰ, ਬਲਵਿੰਦਰ ਕਲਿਆਣ, ਡਿੰਪਲ, ਕਲੈਰੀਕਲ ਸਟਾਫ ਨਵਜੀਤ ਕੌਰ,ਗਗਨ ਖੁਲਰ,ਅਮਨ ਕੋਰ, ਵਿਸ਼ਾਲ ਟੰਡਨ, ਹਰਦੀਪ ਢੋਲਣ, ਦਵਿੰਦਰ ਸਿੰਘ, ਦਵਿੰਦਰ ਸਿੰਘ ਗਰਚਾ,ਤਾਰਕ ਬਜਾਜ਼, ਗੁਰਪ੍ਰੀਤ ਸਿੰਘ, ਫਾਇਰ ਬ੍ਰਿਗੇਡ ਦੀਪ ਸਿੰਘ, ਤੀਰਥ ਸਿੰਘ ਹਾਕਮ ਸਿੰਘ, ਜਗਮੋਹਨ ਸਿੰਘ ਆਦਿ ਨੇ ਭਾਗ ਲਿਆ