ਪੰਥਕ ਆਗੂਆਂ ਨੂੰ ਇੱਕ ਝੰਡੇ ਥੱਲੇ ਹੋਣਾ ਚਾਹੀਦਾ ਇਕੱਠਾ - ਜਸਮਿੰਦਰ ਸਿੰਘ ਹੈਪੀ
ਪੰਜਾਬ ਦੇ ਭਵਿੱਖ ਲਈ ਅਕਾਲੀ ਆਗੂਆਂ ਨੂੰ ਹੋਣਾ ਚਾਹੀਦਾ ਇੱਕਜੁਟ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 08 ਮਾਰਚ 2026:-
ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਬਣੀ ਹੈ ਉਦੋਂ ਤੋਂ ਪੰਜਾਬ ਭਰ ਦੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਜੋ ਇਸ ਸਰਕਾਰ ਨੇ ਐਲਾਨ ਕੀਤੇ ਸੀ ਉਹਨਾਂ ਵਿੱਚੋਂ ਕੋਈ ਵੀ ਹੁਣ ਤੱਕ ਐਲਾਨ ਤੇ ਗਰੰਟੀਆਂ ਪੂਰੀਆਂ ਨਹੀਂ ਹੋਈਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਜਸਮਿੰਦਰ ਸਿੰਘ ਹੈਪੀ ਜੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ ਪੰਜਾਬ ਦੇ ਲੋਕਾਂ ਲਈ ਕੁਝ ਵੀ ਨਹੀਂ ਕੀਤਾ। ਉਹਨਾਂ ਸਮੁੱਚੇ ਅਕਾਲੀ ਲੀਡਰਾਂ ਤੇ ਪੰਥਕ ਆਗੂਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਪੰਜਾਬ ਦੇ ਲੋਕਾਂ ਦਾ ਭਵਿੱਖ ਸਵਾਰਨਾ ਚਾਹੀਦਾ ਹੈ।ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਇਹ ਸਾਰੇ ਆਗੂ ਅਕਾਲੀ ਦਲ ਵਿੱਚ ਲੋਕਾਂ ਦੀ ਭਲਾਈ ਲਈ ਸ਼ਾਮਿਲ ਹੋਣੇ ਚਾਹੀਦੇ ਹਨ । ਉਹਨਾਂ ਕਿਹਾ ਕਿ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਤੇ ਉਹਨਾਂ ਦੇ ਸਿਆਸੀ ਗੁਰੂ ਜਸਪਾਲ ਸਿੰਘ ਬਿੱਟੂ ਚੱਠਾ ਜੀ ਵੱਲੋਂ ਬਹੁਤ ਹੀ ਵਧੀਆ ਢੰਗ ਦੇ ਨਾਲ ਸਰਕਾਰ ਦੇ ਖਿਲਾਫ ਝੰਡਾ ਬੁਲੰਦ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਿੱਟੂ ਚੱਠਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਕਾਲੀ ਦਲ ਦੇ ਵਰਕਰ ਪਟਿਆਲਾ ਦਿਹਾਤੀ ਵਿੱਚ ਲਗਾਤਾਰ ਵਧੀਆ ਕੰਮ ਕਰ ਰਹੇ ਹਨ।