ਪੰਜਾਬ ਸਰਕਾਰ ਖਿਲਾਫ ਝੰਡਾ ਚੁੱਕਣ ਲਈ ਮਾਲਵੇ ਦੀਆਂ ਆਂਗਣਵਾੜੀ ਮੁਲਾਜ਼ਮਾਂ ਨੇ ਸਿਰ ਜੋੜੇ
ਅਸ਼ੋਕ ਵਰਮਾ
ਬਠਿੰਡਾ,8 ਮਾਰਚ 2026: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮਾਲਵਾ ਜੋਨ ਦੇ ਜਿਲ੍ਹਿਆਂ ਦੀ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ ਮੀਟਿੰਗ ਦੌਰਾਨ ਆਂਗਣਵਾੜੀ ਵਰਕਰਾਂ ਅਤੇ ਆਮ ਔਰਤਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਗੋਬਿੰਦ ਕੌਰ ਕੌਮੀ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੋਟਾਂ ਸਮੇ ਆਂਗਣਵਾੜੀ ਵਰਕਰਾਂ ਹੈਲਪਰਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਆਉਣ ਤੇ ਆਂਗਣਵਾੜੀ ਵਰਕਰ ਹੈਲਪਰ ਦਾ ਮਾਣ ਭੱਤਾ ਭੱਤਾ ਦੁਗਣਾ ਕੀਤਾ ਜਾਵੇਗਾ। ਮਾਨ ਭੱਤਾ ਦੁਗਣਾ ਤਾ ਕੀ ਕਰਨਾ ਸੀ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਜੋ ਮਾਣ ਭੱਤਾ ਮਿਲ ਰਿਹਾ ਸੀ ਪਿਛਲੇ ਚਾਰ ਸਾਲ ਤੋਂ ਉਹ ਵੀ ਸਮੇਂ ਸਿਰ ਨਹੀਂ ਦਿੱਤਾ ਗਿਆ ਕਦੇ ਛੇ ਮਹੀਨੇ ਬਾਅਦ ਕਦੇ ਅੱਠ ਮਹੀਨਿਆਂ ਬਾਅਦ ਅੱਧਾ ਮਾਣ ਭੱਤਾ ਦਿੱਤਾ ਜਾਂ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਤੱਕ ਨਹੀਂ ਦਿੱਤੇ ਗਏ ਆਂਗਣਵਾੜੀ ਕੇਂਦਰਾਂ ਦੇ ਵਿੱਚ ਆ ਰਿਹਾ ਰਾਸ਼ਨ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ ਵੱਡੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਆਗਣਵਾੜੀ ਕੇਂਦਰਾਂ ਵਿੱਚੋਂ ਕਾਂਗਰਸ ਦੀ ਸਰਕਾਰ ਸਮੇਂ ਖੋਹੇ ਗਏ ਬੱਚੇ ਵਾਪਸ ਨਹੀਂ ਕੀਤੇ ਗਏ ।ਉਹਨਾਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਮੀਟਿੰਗ ਦੌਰਾਨ ਸੰਘਰਸ਼ ਦੀ ਰੂਪਰੇਖਾ ਤਿਆਰ ਗਈ ਹੈ ਜਿਸ ਤੇ ਚਲਦੇ ਆਂਗਣਵਾੜੀ ਵਰਕਰਾਂ ਹੈਲਪਰਾ ਵੱਲੋਂ 30 ਮਾਰਚ ਤੱਕ ਬਲਾਕ ਪੱਧਰੀ ਅਤੇ 15 ਅਪ੍ਰੈਲ ਤੱਕ ਜ਼ਿਲਾ ਪੱਧਰੀ ਵਰਕਰ ਮੀਟਿੰਗਾਂ ਕਰਕੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ ।ਪਹਿਲੇ ਪੜਾਅ ਵਿੱਚ 1 ਮਈ ਤੋਂ 30 ਮਈ ਤੱਕ ਆਮ ਆਦਮੀ ਪਾਰਟੀ ਦੇ ਐਮਐਲਏਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਏਗਾ ਅਤੇ ਮੰਗ ਕੀਤੀ ਜਾਏਗੀ ਕਿ ਆਂਗਣਵਾੜੀ ਕੇਂਦਰਾਂ ਵਿੱਚੋਂ ਖੋਹੇ ਗਏ ਬੱਚੇ ਵਾਪਸ ਕੀਤੇ ਜਾਣ ਆਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਜਿੰਨੀ ਦੇਰ ਇਹ ਨਹੀਂ ਹੁੰਦਾ ਉਨੀਂ ਦੇਰ ਆਗਣਵਾੜੀ ਵਰਕਰਾਂ ਨੂੰ ਆਪਣੇ ਵਾਅਦੇ ਅਨੁਸਾਰ ਮਾਣ ਭੱਤਾ ਦੁਗਣਾ ਦਿਓ , ਆਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ, ਆਗਣਵਾੜੀ ਦਾ ਰਾਸ਼ਨ ਪ੍ਰਾਈਵੇਟ ਕੰਪਨੀਆਂ ਦੀ ਥਾਂ ਤੇ ਸਰਕਾਰੀ ਅਦਾਰਿਆਂ ਵੇਰਕਾ ਰਾਹੀਂ ਦਿੱਤਾ ਜਾਵੇ, ਐਨਜੀਓ ਨੂੰ ਦਿੱਤੇ ਗਏ ਬਲਾਕ ਜਿਨਾਂ ਦਾ ਨੋਟੀਫਿਕੇਸ਼ਨ ਹੋ ਚੁੱਕਾ ਵਾਪਸ ਮੇਨ ਵਿਭਾਗ ਵਿੱਚ ਲਏ ਜਾਣ, ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਖਾਲੀ ਪਈਆਂ ਸੀਟਾਂ ਦੀ ਭਰਤੀ ਤੁਰੰਤ ਕੀਤੀ ਜਾਵੇ। ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ , ਬਲਵੀਰ ਕੌਰ ਮਾਨਸਾ, ਸ਼ੀਲਾ ਦੇਵੀ ਤੱਲੇ ਵਾਲਾ, ਰੇਸ਼ਮਾ ਰਾਣੀ ਫਾਜ਼ਿਲਕਾ ,ਗੁਰਮੀਤ ਕੌਰ ਬਠਿੰਡਾ, ਪਰਮਜੀਤ ਕੌਰ ਰੁਲਦੂਵਾਲਾ ਅੰਮ੍ਰਿਤਪਾਲ ਕੌਰ ਬੱਲੂਆਣਾ, ਲੀਲਾਵੰਤੀ ਬਠਿੰਡਾ, ਮਨਪ੍ਰੀਤ ਕੌਰ ਸਿਵੀਆ , ਬਲਵੀਰ ਕੌਰ ਭੋਖੜਾ, ਮਨਮੀਤ ਕੌਰ ਨਥਾਣਾ,ਜਸਵਿੰਦਰ ਕੌਰ ਦੋਦਾ , ਗਗਨਦੀਪ ਕੌਰ ਮੱਲਣ, ਕੁਲਵੰਤ ਕੌਰ ਲੁਹਾਰਾ, ਸੁਖਦੀਪ ਕੌਰ ਬਾਘਾ ਪੁਰਾਣਾ, ਸ਼ੀਲਾ ਰਾਣੀ ਫਾਜਲਕਾ , ਸ਼ਿੰਦਰਪਾਲ ਕੌਰ ਜਲਾਲਾਬਾਦ , ਕਿਰਨਜੀਤ ਕੌਰ ਮਲੋਟ, ਸ਼ਰਨਜੀਤ ਕੌਰ ਫਰੀਦਕੋਟ ,ਜਸਵਿੰਦਰ ਕੌਰ ਹਰੀ ਨੋ, ਰਵਿੰਦਰ ਕੌਰ ਜੈਤੋ ,ਸੁਰਜੀਤ ਕੌਰ ਧਰਮਕੋਟ, ਸੁਰਿੰਦਰ ਕੌਰ ਜੋੜਕੀਆਂ, ਰਣਵੀਰ ਕੌਰ ਬੁਡਲਾਡਾ ਨਰਿੰਦਰ ਕੌਰ ਘੱਲ ਖੁਰਦ ,ਸਰਬਜੀਤ ਕੌਰ ਮੁਕਤਸਰ ਅਤੇ ਪਰਮਿੰਦਰ ਕੌਰ ਲਬਾਣਿਆਂ ਵਾਲੀ ਆਦਿ ਆਗੂ ਹਾਜ਼ਰ ਸਨ।