ਸਾਈ ਪਰਿਵਾਰ ਨੇ ਸ਼ਿਵ ਵਿਆਹ ਦੀ ਦਿੱਤੀ ਰਿਸੈਪਸ਼ਨ ਪਾਰਟੀ
ਧਾਰਮਿਕ ਸਮਾਗਮ ਦੌਰਾਨ ਮਹਿਲਾ ਸ਼ਰਧਾਲੂਆਂ ਨੇ ਦਿਖਾਇਆ ਜੋਸ਼
ਰੋਹਿਤ ਗੁਪਤਾ
ਗੁਰਦਾਸਪੁਰ
ਸ਼ਿਵਰਾਤਰੀ ਤੇ ਇਸ ਵਾਰ ਗੁਰਦਾਸਪੁਰ ਸ਼ਹਿਰ ਵਿੱਚ ਵੱਖਰਾ ਮਾਹੌਲ ਵੇਖਣ ਨੂੰ ਮਿਲਿਆ ਸੀ । ਮੰਨਿਆ ਜਾਂਦਾ ਹੈ ਕਿ ਸ਼ਿਵਰਾਤਰੀ ਨੂੰ ਸ਼ਿਵ ਪਾਰਵਤੀ ਦਾ ਵਿਵਾਹ ਹੋਇਆ ਸੀ ਤੇ ਗੁਰਦਾਸਪੁਰ ਵਿੱਚ ਤਮਾਮ ਵਿਆਹ ਵਾਲੀ ਰਸਮਾਂ ਨਿਭਾਈਆਂ ਗਈਆਂ । 12 ਫਰਵਰੀ ਨੂੰ ਗੋਰਾ ਮਈਆ ਦਾ ਸ਼ਗਨ ਲੈ ਕੇ ਸ਼ਰਧਾਲੂ ਪ੍ਰਾਚੀਨ ਸ਼ਿਵਾਲਾ ਮੰਦਰ ਵਿਖੇ ਗਏ ਸੀ 14 ਤਰੀਕ ਨੂੰ ਸ਼ਿਵ ਬਰਾਤ ਦੇ ਰੂਪ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਅਤੇ ਸ਼ਿਵਰਾਤਰੀ ਵਾਲੇ ਦਿਨ ਸ਼ਿਵ ਵਿਵਾਹ ਕਰਵਾਇਆ ਗਿਆ ਤੇ ਹੁਣ ਸਾਈ ਪਰਿਵਾਰ ਵੱਲੋਂ ਅੱਜ ਸ਼ਿਵ ਵਿਵਾਹ ਦੀ ਰਿਸੈਪਸ਼ਨ ਪਾਰਟੀ ਦਿੱਤੀ ਗਈ । ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਵਿਖੇ ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਮਹਿਲਾ ਸ਼ਰਧਾਲੂ ਜੋਸ਼ ਵਿੱਚ ਖੂਬ ਨੱਚੀਆਂ। ਸਵੇਰੇ ਸ਼ਿਵ ਪੂਜਨ ਅਤੇ ਅਭਿਸ਼ੇਕ ਤੋਂ ਬਾਅਦ ਸ਼ਿਵ ਗੁਨਗਾਨ ਕਰਵਾਇਆ ਗਿਆ ਅਤੇ ਚਾਹ ਮੱਠੀਆਂ ਤੇ ਬ੍ਰੈਡ ਟੋਸਟ ਦਾ ਲੰਗਰ ਲਗਾਇਆ ਗਿਆ ਤੇ ਦੁਪਹਿਰ ਨੂੰ ਵੱਖ-ਵੱਖ ਪਕਵਾਨ ਅਤੇ ਮਿਸ਼ਠਾਨ ਜਿਵੇਂ ਕਿ ਮਿਕਸ ਵੈਜ, ਮਾਂਹ ਦੀ ਦਾਦ ਰੁਮਾਲੀ ਰੋਟੀ , ਦਾਲ ਦਾ ਕੜਾ ਜਲੇਬੀਆਂ ,ਦਹੀ ਰਾਇਤਾ ਆਦਿ ਬਣਾ ਕੇ ਰਿਸੈਪਸ਼ਨ ਪਾਰਟੀ ਦਾ ਭੋਜ ਸ਼ਰਧਾਲੂਆਂ ਨੂੰ ਕਰਵਾਇਆ ਗਿਆ ।