ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਹੋਈ
ਪੰਜਗਰਾਈ ਕਲਾਂ,21 ਫਰਵਰੀ (ਸੁਖਜਿੰਦਰ ਸਿੰਘ ਪੰਜਗਰਾਈਂ):ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:) 295 ਬਲਾਕ ਪੰਜਗਰਾਈਂ ਕਲਾਂ ਦੀ ਮੀਟਿੰਗ ਬਲਾਕ ਪ੍ਰਧਾਨ ਮੰਦਰ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਪੰਜਗਰਾਈ ਕਲਾਂ ਵਿਖੇ ਹੋਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਕਿਸਾਨ ਆਗੂ ਮੇਜਰ ਸਿੰਘ ਗਿੱਲ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿਹਨਾਂ ਦੀ ਪਿਛਲੇ ਦਿਨੀਂ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਮੀਟਿੰਗ ਵਿੱਚ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਖੀਵਾ ਨੇ ਪਿਛਲੇ ਦਿਨਾਂ ਵਿੱਚ ਪੰਜਾਬ ਵਿੱਚ ਜੋ ਗਤੀਵਿਧੀਆਂ ਹੋਈਆਂ ਉਹਨਾਂ ਬਾਰੇ ਦੱਸਿਆ
। ਇਸ ਮੀਟਿੰਗ ਦੌਰਾਨ ਸਰਾਜ ਖਾਨ ਜਿਲ੍ਹਾ ਜਰਨਲ ਸਕੱਤਰ, ਡਾਕਟਰ ਰਾਜ ਸਿੰਘ ਜਿਲਾ ਡੈਲੀਗੇਟ ਅਤੇ ਡਾਕਟਰ ਜੀਤ ਸਿੰਘ ਨੇ ਆਪਣੇ ਭਾਸ਼ਣ ਵਿੱਚ ਮੈਂਬਰਾਂ ਨੂੰ ਸਾਫ ਸੁਥਰੇ ਪ੍ਰੈਕਟਿਸ ਕਰਨ ਲਈ ਪ੍ਰੇਰਿਆ, ਤੇ ਮੀਟਿੰਗ ਦੇ ਅੰਤ ਵਿੱਚ ਸਾਰੇ ਹੀ ਮੈਂਬਰਾਂ ਨੂੰ ਪ੍ਰਮਾਣ ਪੱਤਰ ਤੇ ਆਈ ਕਾਰਡ ਵੰਡੇ ਗਏ । ਇਸ ਮੀਟਿੰਗ ਦੇ ਅੰਤ ਵਿੱਚ ਡਾਕਟਰ ਜਗਸੀਰ ਮੁਹੰਮਦ ਨੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਮੀਟਿੰਗ ਵਿੱਚ ਡਾਕਟਰ ਜਗਸੀਰ ਗਿੱਲ ,ਡਾਕਟਰ ਸਾਰਜੰਟ ਸਿੰਘ ਦੇਵੀਵਾਲਾ, ਡਾਕਟਰ ਸੋਨੂ ਔਲਖ ,ਡਾਕਟਰ ਪਰਮਿੰਦਰ ਔਲਖ ,ਡਾਕਟਰ ਰਾਮਪ੍ਰੀਤਮ ਔਲਖ, ਡਾਕਟਰ ਸਰੂਪ ਸਿੰਘ ਕੈਂਥ, ਡਾਕਟਰ ਗੁਰਾ ਦਿੱਤਾ, ਡਾਕਟਰ ਜਸਵੀਰ ਕੌਰ, ਡਾਕਟਰ ਗੁਰਵਿੰਦਰ ਢੁਡੀ ,ਡਾਕਟਰ ਜਸਵਿੰਦਰ ਬਿੱਲੂ, ਡਾਕਟਰ ਸੁਖਜਿੰਦਰ ਔਲਖ ਆਦਿ ਮੈਂਬਰ ਮੌਜੂਦ ਸਨ।