ਨਮੋ ਭਾਰਤ ਟ੍ਰੇਨ (RRTS): ਦਿੱਲੀ-ਮੇਰਠ ਪੂਰਾ ਰੂਟ, ਕਿਰਾਇਆ ਅਤੇ ਪਾਰਕਿੰਗ ਸਬੰਧੀ ਮੁਕੰਮਲ ਜਾਣਕਾਰੀ
ਨਵੀਂ ਦਿੱਲੀ: 22 ਫਰਵਰੀ, 2026 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਮੇਰਠ ਆਰਆਰਟੀਐਸ (RRTS) ਕਾਰੀਡੋਰ ਦੇ ਆਖਰੀ ਪੜਾਅ ਦਾ ਉਦਘਾਟਨ ਕਰ ਦਿੱਤਾ ਹੈ। ਹੁਣ ਇਹ ਟ੍ਰੇਨ ਦਿੱਲੀ ਦੇ ਸਰਾਏ ਕਾਲੇ ਖਾਨ ਤੋਂ ਮੇਰਠ ਦੇ ਮੋਦੀਪੁਰਮ ਤੱਕ ਪੂਰੀ ਤਰ੍ਹਾਂ ਸੰਚਾਲਿਤ ਹੋ ਗਈ ਹੈ। 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀ ਇਹ ਟ੍ਰੇਨ 82 ਕਿਲੋਮੀਟਰ ਦਾ ਸਫ਼ਰ ਮਹਿਜ਼ 60 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਤੈਅ ਕਰੇਗੀ।
ਨਮੋ ਭਾਰਤ ਦਾ ਪੂਰਾ ਰੂਟ ਅਤੇ ਸਟੇਸ਼ਨ
ਇਹ ਟ੍ਰੇਨ ਕੁੱਲ 14 ਸਟੇਸ਼ਨਾਂ 'ਤੇ ਰੁਕੇਗੀ। ਰੂਟ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
ਸਰਾਏ ਕਾਲੇ ਖਾਨ (ਦਿੱਲੀ)
ਨਿਊ ਅਸ਼ੋਕ ਨਗਰ
ਆਨੰਦ ਵਿਹਾਰ
ਸਾਹਿਬਾਬਾਦ
ਗਾਜ਼ੀਆਬਾਦ
ਗੁਲਧਰ
ਦੁਹਾਈ
ਦੁਹਾਈ ਡਿਪੂ
ਮੁਰਾਦਨਗਰ
ਮੋਦੀ ਨਗਰ ਦੱਖਣੀ
ਮੋਦੀ ਨਗਰ ਉੱਤਰੀ
ਮੇਰਠ ਦੱਖਣੀ
ਪਰਤਾਪੁਰ
ਰਿਠਾਨੀ ਅਤੇ ਸ਼ਤਾਬਦੀ ਨਗਰ (ਮੋਦੀਪੁਰਮ ਤੱਕ)
ਪਾਰਕਿੰਗ ਸਹੂਲਤਾਂ ਅਤੇ ਵਾਹਨਾਂ ਦੀ ਸਮਰੱਥਾ
NCRTC ਨੇ ਪੰਜ ਮੁੱਖ ਸਟੇਸ਼ਨਾਂ 'ਤੇ ਵੱਡੀਆਂ ਪਾਰਕਿੰਗ ਸਹੂਲਤਾਂ ਦਾ ਪ੍ਰਬੰਧ ਕੀਤਾ ਹੈ
ਸਾਈਕਲ: 12 ਘੰਟੇ ਤੱਕ ₹5, ਉਸ ਤੋਂ ਬਾਅਦ ₹10।
ਦੋ ਪਹੀਆ ਵਾਹਨ: 6 ਘੰਟੇ ਤੱਕ ₹10, 12 ਘੰਟੇ ਤੱਕ ₹25, ਅਤੇ 12 ਘੰਟੇ ਤੋਂ ਵੱਧ ₹30।
ਚਾਰ ਪਹੀਆ ਵਾਹਨ: 6 ਘੰਟੇ ਤੱਕ ₹30, 12 ਘੰਟੇ ਤੱਕ ₹60, ਅਤੇ 12-16 ਘੰਟੇ ਲਈ ₹80।
ਕਿਰਾਇਆ ਅਤੇ ਸਮਾਂ ਸਾਰਣੀ
ਕਿਰਾਇਆ: ਸਟੈਂਡਰਡ ਕੋਚ ਲਈ ਘੱਟੋ-ਘੱਟ ₹20 ਅਤੇ ਪੂਰੇ ਰੂਟ ਦਾ ਵੱਧ ਤੋਂ ਵੱਧ ₹210 ਹੈ। ਪ੍ਰੀਮੀਅਮ ਕੋਚ ਲਈ 20% ਵਾਧੂ ਖਰਚਾ ਦੇਣਾ ਪਵੇਗਾ।
ਸਮਾਂ: ਟ੍ਰੇਨ ਰੋਜ਼ਾਨਾ ਸਵੇਰੇ 6:00 ਵਜੇ ਤੋਂ ਰਾਤ 10:00 ਵਜੇ ਤੱਕ ਚੱਲੇਗੀ। ਹਰ 10 ਮਿੰਟ ਬਾਅਦ ਟ੍ਰੇਨ ਉਪਲਬਧ ਹੋਵੇਗੀ।
Click to Follow Babushahi Facebook page →