ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ
ਅਸ਼ੋਕ ਵਰਮਾ
ਭਗਤਾ ਭਾਈ, 20 ਫਰਵਰੀ 2026 : ਪਿੰਡ ਕੇਸਰ ਸਿੰਘ ਵਾਲਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਸਥਾਨਾਂ ਤੱਕ ਆਮ ਲੋਕਾਂ ਦੀ ਪਹੁੰਚ ਬਣਾਉਣ ਦੇ ਲਈ ਪਿਛਲੇ ਦਿਨੀਂ ਵੱਡਾ ਉਪਰਾਲਾ ਕੀਤਾ ਹੈ। ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਵਾਸੀਆਂ ਨੂੰ ਗੁਰਦੁਆਰਾ ਟਾਹਲੀ ਸਾਹਿਬ, ਰਾੜਾ ਸਾਹਿਬ, ਚਮਕੌਰ ਸਾਹਿਬ, ਵਿਛੋੜਾ ਸਾਹਿਬ, ਅਨੰਦਪੁਰ ਸਾਹਿਬ ਦੇ ਸਥਾਨਕ ਗੁਰਦੁਆਰੇ , ਬਾਬਾ ਬੁੱਢਣ ਸ਼ਾਹ, ਬਾਬਾ ਗੁਰਾਦਿੱਤਾ, ਗੁਰਦੁਆਰਾ ਭੱਠਾ ਸਾਹਿਬ ਆਦਿ ਦੀ ਯਾਤਰਾ ਕਰਵਾਈ ਗਈ। ਇਹ ਯਾਤਰਾ ਪਿੰਡ ਵਾਸੀਆਂ ਲਈ ਬਿਲਕੁਲ ਮੁਫ਼ਤ ਰਹੀ, ਜਿਸ ਲਈ ਤਿੰਨ ਬੱਸਾਂ ਦਾ ਪ੍ਰਬੰਧ ਕੀਤਾ ਗਿਆ।ਇਸ ਵਿੱਚ ਕਮੇਟੀ ਮੈਂਬਰ ਹਰਮੇਲ ਸਿੰਘ, ਸਿਕੰਦਰ ਸਿੰਘ, ਜਗਦੇਵ ਸਿੰਘ, ਗੁਰਮੇਲ ਸਿੰਘ ਫੌਜੀ, ਮੇਜਰ ਸਿੰਘ, ਮੱਖਣ ਸਿੰਘ, ਲਖਵੀਰ ਸਿੰਘ ਲੱਖਾ, ਸਵਰਨ ਸਿੰਘ, ਵਿਸ਼ੇਸ਼ ਸਹਿਯੋਗ ਸਰਪੰਚ ਸ਼ਿਵ ਕੁਮਾਰ ਅਤੇ ਮਾਸਟਰ ਸਵਰਨ ਸਿੰਘ, ਸੁਮਨਪ੍ਰੀਤ ਸਿੰਘ ਪੂਹਲੀ ਦਾ ਰਿਹਾ। ਗੁਰਦੁਆਰਿਆਂ ਦੀ ਯਾਤਰਾ ਦੌਰਾਨ ਗਿਆਰਾਂ ਜਣਿਆਂ ਨੇ ਅੰਮ੍ਰਿਤ ਪਾਨ ਕੀਤਾ। ਇਸ ਕਾਰਜ ਲਈ ਸਮੁੱਚੇ ਪਿੰਡ ਨੇ ਗੁਰਦੁਆਰਾ ਪ੍ਰਧਾਨ ਸ.ਸੁਖਚੈਨ ਸਿੰਘ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿਦਿਲੋਂ ਧੰਨਵਾਦ ਕੀਤਾ।