ਮੁਸਲਿਮ ਭਾਈਚਾਰੇ ਵੱਲੋਂ ਸ਼ਿੰਗਾਰਾ ਖਾਨ ਜਵਾਹਰਕੇ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਮੰਗ
ਅਸ਼ੋਕ ਵਰਮਾ
ਮਾਨਸਾ, 10 ਜਨਵਰੀ 2026 :ਮੁਸਲਿਮ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਐਚ ਆਰ ਮੋਫਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਸ਼ਿੰਗਾਰਾ ਖਾਨ ਜਿਲ੍ਹਾ ਪ੍ਰਧਾਨ ਮੁਸਲਿਮ ਫਰੰਟ ਪੰਜਾਬ ਅਤੇ ਯੂਥ ਵਿੰਗ ਪੰਜਾਬ ਆਮ ਆਦਮੀ ਪਾਰਟੀ ਦੇ ਸਕੱਤਰ ਵਜੋਂ ਸੇਵਾ ਨਿਭਾਅ ਰਿਹਾ ਹੈ ਨੂੰ ਮਾਰਕੀਟ ਕਮੇਟੀ ਮਾਨਸਾ ਦਾ ਚੇਅਰਮੈਨ ਨਾਮਜਦ ਕਰਕੇ ਮੁਸਲਿਮ ਭਾਈਚਾਰੇ ਨੂੰ ਮਾਨ ਸਨਮਾਨ ਦੇਣ ਦੀ ਮੰਗ ਕੀਤੀ ਗਈ। ਸ੍ਰੀ ਮੋਫਰ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਵਰਕਰਾਂ ਤੇ ਆਗੂਆਂ ਵੱਲੋਂ ਵੱਖ-ਵੱਖ ਪਾਰਟੀਆਂ ਵਿੱਚ ਜੀ ਤੋੜ ਮਿਹਨਤ ਕਰਨ ਦੇ ਬਾਵਜੂਦ ਵੀ ਸਰਕਾਰ ਬਣਨ ਤੇ ਉੰਨਾਂ ਨੂੰ ਬਣਦਾ ਮਾਨ ਸਨਮਾਨ ਦੇਣ ਦੀ ਬਜਾਏ ਕਿਨਾਰਾ ਕਰ ਲਿਆ ਜਾਂਦਾ ਹੈ। 1947 ਤੋਂ ਅੱਜ ਤੱਕ ਜ਼ਿਲ੍ਹਾ ਮਾਨਸਾ ਵਿੱਚ ਮੁਸਲਿਮ ਭਾਈਚਾਰੇ ਨੂੰ ਸਰਕਾਰ ਵਿੱਚ ਕਦੇ ਵੀ ਨੁਮਾਇੰਦਗੀ ਨਹੀਂ ਮਿਲੀ। ਉਹਨਾਂ ਦੱਸਿਆ ਕਿ ਇਸ ਸੰਬੰਧ ਵਿੱਚ ਪਿਛਲੇ ਦਿਨੀ ਮੁਸਲਿਮ ਫ਼ਰੰਟ ਪੰਜਾਬ ਦਾ ਵਫ਼ਦ ਜਨਾਬ ਡਾ਼ ਵਿਜੇ ਸਿੰਗਲਾ ਐਮ.ਐਲ.ਏ ਹਲਕਾ ਮਾਨਸਾ, ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਐਮ ਐਲ ਏ ਹਲਕਾ ਸਰਦੂਲਗੜ ਅਤੇ ਸ੍ਰ.ਗੁਰਪ੍ਰੀਤ ਸਿੰਘ ਭੁੱਚਰ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜਿਲਾ ਯੋਜਨਾ ਬੋਰਡ ਮਾਨਸਾ ਨੂੰ ਮਿਲ ਕੇ ਬੇਨਤੀ ਕੀਤੀ ਕਿ
ਪਰੰਤੂ ਹਾਲੇ ਤੱਕ ਕੋਈ ਹੁੰਗਾਰਾ ਨਹੀਂ ਮਿਲਿਆ ਜਿਸ ਕਰਕੇ ਮੁਸਲਿਮ ਭਾਈਚਾਰੇ ਅਤੇ ਪਾਰਟੀ ਵਰਕਰਾਂ ਵਿੱਚ ਨਿਰਾਸ਼ਤਾ ਵਧੀ ਹੈ।
ਉਹਨਾਂ ਦੱਸਿਆ ਕਿ ਮਾਰਕੀਟ ਕਮੇਟੀ ਮਾਨਸਾ ਵਿੱਚ ਹਲਕਾ ਸਰਦੂਲਗੜ ਦੇ 51 ਪਿੰਡ ਅਤੇ ਹਲਕਾ ਮਾਨਸਾ ਦੇ 30 ਪਿੰਡ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ਿੰਗਾਰਾ ਖਾਨ ਆਮ ਆਦਮੀ ਪਾਰਟੀ ਦਾ ਫਾਊਂਡਰ ਮੈਂਬਰ ਦੇ ਨਾਲ ਨਾਲ ਪੰਜਾਬ ਯੂਥ ਸਕੱਤਰ ਵਜੋਂ ਸੇਵਾ ਨਿਭਾਅ ਰਿਹਾ ਹੈ। ਜੋ ਕਿ ਪਾਰਟੀ ਪ੍ਰਤੀ ਸਮਰਪਣ ਕਰਨ ਕਰਕੇ ਤਨ ਮਨ ਧਨ ਨਾਲ ਸੇਵਾ ਨਿਭਾ ਰਿਹਾ ਹੈ। ਉਨਾਂ ਪੰਜਾਬ ਦੀ ਸਮੂਹ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਮੁਸਲਿਮ ਭਾਈਚਾਰੇ ਵੱਲੋਂ ਸ਼ਿੰਗਾਰਾ ਖਾਨ ਜਵਾਹਰ ਕੇ ਨੂੰ ਨੁਮਾਇੰਦਗੀ ਦੇ ਕੇ ਮਾਣ ਵਧਾਇਆ ਜਾਵੇ। ਮੀਟਿੰਗ ਵਿੱਚ ਜ਼ਿਲ੍ਹਾ ਸ੍ਰਪਸਤ ਡਾ਼ ਮਹਿਬੂਬ ਅਖ਼ਤਰ, ਡਾ. ਰਵੀ ਖਾਨ ਸ਼ਹਿਰੀ ਪ੍ਰਧਾਨ, ਸਵਰਨ ਖਾਨ ਗੋਰੀਆ ਜਿਲਾ ਸਕੱਤਰ, ਪ੍ਰੋ਼ ਡਾ. ਹਸਨ ਸਰਦਾਰ ਮੋਫ਼ਰ ਜ਼ਿਲ੍ਹਾ ਸਲਾਹਕਾਰ, ਪਵਨ ਖਾਨ ਜਿਲ੍ਹਾ ਕੈਸ਼ੀਅਰ, ਆਕਾਸ਼ਦੀਪ ਪ੍ਰੈਸ ਸਕੱਤਰ, ਜਗਸੀਰ ਖਾਨ, ਤਰਸੇਮ ਖਾਨ ਅਮਰੀਕ ਖਾਨ, ਬਿਲਾਲ ਖਾਨ, ਲੀਲਾ ਖਾਨ ਤੇ ਅਜਾਇਬ ਖਾਨ ਆਦਿ ਹਾਜ਼ਰ ਹੋਏ।