ਗੁਰਦਾਸਪੁਰ ਭਰਤੀ ਰੈਲੀ ਦੀ ਕਾਮਯਾਬੀ ’ਤੇ ਭਾਰਤੀ ਫੌਜ ਵੱਲੋਂ ਧੰਨਵਾਦ-ਰੁੱਖ ਲਗਾ ਕੇ ਦਿੱਤਾ ਸਨਮਾਨ
ਭਰਤੀ ਰੈਲੀ ਵਿੱਚ ਲਗਭਗ 8,000 ਉਮੀਦਵਾਰਾਂ ਨੇ ਭਾਗ ਲਿਆ
ਰੋਹਿਤ ਗੁਪਤਾ
ਗੁਰਦਾਸਪੁਰ, 17 ਮਾਰਚ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਹੋਈ ਭਰਤੀ ਰੈਲੀ ਸਿਵਲ-ਫੌਜੀ ਸਹਿਯੋਗ ਦਾ ਸ਼ਾਨਦਾਰ ਉਦਾਹਰਨ ਬਣੀ ਹੈ।
ਡਾਇਰੈਕਟਰ ਭਰਤੀ ਬੋਰਡ ਕਰਨਲ ਜੇਮਸ ਜੈਕਬ ਨੇ ਭਾਰਤੀ ਫੌਜ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਮਤਿਹਾਨਾਂ ਦੇ ਸਮੇਂ ਦੇ ਬਾਵਜੂਦ ਪੂਰਾ ਸਹਿਯੋਗ ਦਿੱਤਾ। ਇਸ ਮੌਕੇ ਸੂਬੇਦਾਰ ਮੇਜਰ ਸੰਜੇ ਵੀ ਮੌਜੂਦ ਸਨ।
ਉਨ੍ਹਾਂ ਖਾਸ ਧੰਨਵਾਦ ਜ਼ਿਲ੍ਹਾ ਗਾਈਡੈਂਸ ਕੌਂਸਲਰ ਪਰਮਿੰਦਰ ਸਿੰਘ ਸੈਣੀ ਦਾ ਕੀਤਾ,ਜਿਨ੍ਹਾਂ ਨੇ ਲਗਭਗ 1,000 ਉਮੀਦਵਾਰਾਂ ਲਈ ਰਹਿਣ ਅਤੇ ਖਾਣ-ਪੀਣ ਦੀ ਵਿਵਸਥਾ ਕੀਤੀ।
ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਤੋਂ ਪ੍ਰੇਰਿਤ ਹੋ ਕੇ, ਫੌਜ ਵੱਲੋਂ ਕਾਲਜ ਦੇ ਵਿਹੜੇ ਵਿੱਚ ਸਫਾਈ ਮੁਹਿੰਮ ਅਤੇ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ। “ਜੋ ਮਿਲੇ ਉਸਨੂੰ ਹੋਰ ਚੰਗਾ ਕਰਕੇ ਵਾਪਸ ਕਰਨਾ” ਦੀ ਪਰੰਪਰਾ ਅਨੁਸਾਰ ਸਾਰਾ ਖੇਤਰ ਸਾਫ਼ ਕੀਤਾ ਗਿਆ ਅਤੇ ਪੌਦੇ ਲਗਾਏ ਗਏ।
ਉਨ੍ਹਾਂ ਦੱਸਿਆ ਇਸ ਰੈਲੀ ਵਿੱਚ ਲਗਭਗ 8,000 ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਕਰੀਬ 3,000 ਦੇ ਚੁਣੇ ਜਾਣ ਦੀ ਸੰਭਾਵਨਾ ਹੈ, ਜੋ ਸ਼ਾਨਦਾਰ ਸਫਲਤਾ ਦਰ ਨੂੰ ਦਰਸਾਉਂਦਾ ਹੈ।
Click to Follow Babushahi Facebook page →