ਪੰਜਾਬ ਸਰਕਾਰ ਵੱਲੋਂ 4 ਸਾਲਾਂ ਦੌਰਾਨ ਬਿਜਲੀ ਖੇਤਰ ਵਿੱਚ ਨਵੇਂ ਮੀਲ ਪੱਥਰ ਸਥਾਪਤ
ਮਨਮੋਹਨ ਸਿੰਘ
ਲੋਕ ਸੰਪਰਕ ਸਲਾਹਕਾਰ
ਉਪ ਸਕੱਤਰ ਲੋਕ ਸੰਪਰਕ (ਸੇਵਾ ਮੁਕਤ)
ਪਾਵਰਕਾਮ,ਫੋਨ 8437725172
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਜਿਨਾਂ ਵਿੱਚ ਵਿਸ਼ੇਸ਼ ਕਰਕੇ ਬਿਜਲੀ,ਸਿਹਤ ਸੇਵਾਵਾਂ,ਵਿਦਿਆ, ਹਰ 18 ਸਾਲ ਤੋਂ ਵੱਧ ਬਾਲਗ ਲੜਕੀਆਂ ਨੂੰ 1000 ਰੁਪਏ ਅਤੇ ਐਸ.ਈ.ਸ੍ਰੇਣੀ ਦੀਆਂ ਔਰਤਾਂ ਨੂੰ 1500 ਰੁਪਏ ਅਤੇ ਹੋਰ ਕਈ ਸਕੀਮਾਂ ਲਾਗੂ ਕੀਤੀਆਂ, ਕਈ ਪਹਿਲ ਕਦਮੀਆਂ ਕੀਤੀਆਂ ਜਿਨਾਂ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ।
ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਅਧੀਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਪੰਜਾਬ ਦੇ ਸਰਵਪੱਖੀ ਵਿਕਾਸ ਅਤੇ਼ ਆਰਥਿਕ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ । ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਗਤੀਸ਼ੀਲ ਅਗਵਾਈ ਅਤੇ ਸ੍ਰੀ ਸੰਜੀਵ ਅਰੋੜਾ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ,ਊਰਜਾ ਅਤੇ ਸਥਾਨਕ ਸਰਕਾਰ ਦੀ ਰਹਿਨੁਮਾਈ ਹੇਠ ਬਿਜਲੀ ਖੇਤਰ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ,ਪਾਏਦਾਰ ਅਤੇ ਸਸਤੀ ਬਿਜਲੀ ਦੀ ਸਪਲਾਈ ਤੋਂ ਇਲਾਵਾ ਸਮੇਂ ਸਮੇਂ ਤੇ ਖਪਤਕਾਰੀ ਪੱਖੀ ਸੇਵਾਵਾਂ ਦਿੱਤੀਆਂ ਹਨ। ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਜੀਵੀਕੇ ਦੀ ਖਰੀਦ ਅਤੇ ਝਾਰਖੰਡ ਦੀ ਪਛਵਾੜਾ ਕੇਂਦਰੀ ਕੋਲ ਖਾਣ ਸਬੰਧੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਵੱਲੋਂ ਲਏ ਗਏ ਫੈਸਲੇ ਉਹਨਾਂ ਦੀ ਦ੍ਰਿੜ ਰਾਜਨੀਤਿਕ ਇੱਛਾ ਸ਼ਕਤੀ ਦਾ ਪ੍ਰਤਖ ਪ੍ਰਤੀਕ ਹਨ। ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਚਾਰ ਸਾਲ ਪੂਰੇ ਕਰ ਲਏ ਹਨ ਅਤੇ ਪੰਜਾਬ ਸਰਕਾਰ ਪੰਜਵੇਂ ਸਾਲ ਦੇ ਸਫਰ ਸ਼ੁਰੂ ਕਰਨ ਜਾ ਰਹੀ ਹੈ।
ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਖੇਤਰ ਵਿੱਚ ਪਿਛਲੇ ਚਾਰ ਸਾਲਾਂ ਦੌਰਾਨ ਕੀਤੇ ਇਮਾਨਦਾਰੀ ਅਤੇ ਦ੍ਰਿੜ ਇਰਾਦੇ ਨਾਲ ਕੀਤੇ ਉਪਰਾਲਿਆਂ ਦੇ ਨਤੀਜਿਆਂ ਸਦਕਾ ਨਵੇਂ ਮੀਲ ਪੱਥਰ ਸਥਾਪਿਤ ਹੋਏ ਹਨ । ਸਾਲ 2022, 2023, 2024 ਅਤੇ 2025 ਦੇ ਝੋਨੇ ਦੇ ਮੌਸਮ ਦੌਰਾਨ ਘਰੇਲੂ ,ਵਪਾਰਕ, ਉਦਯੋਗਿਕ ਅਤੇ ਹੋਰ ਸ਼੍ਰੇਣੀਆਂ ਦੇ ਖਪਤਕਾਰਾਂ ਤੇ ਬਿਜਲੀ ਕੱਟ ਲਗਾਏ ਬਿਨਾਂ ਖੇਤੀਬਾੜੀ ਖਪਤਕਾਰਾਂ ਨੂੰ ਅੱਠ ਘੰਟੇ ਤੋਂ ਵੱਧ ਨਿਰਵਿਘਨ ਬਿਜਲੀ ਦਿੱਤੀ ਗਈ। ਸਾਰੇ ਖਪਤਕਾਰਾਂ ਲਈ ਸਵੈ ਇੱਛਕ ਲੋੜ ਪ੍ਰਗਟਾਵਾ ਸਕੀਮ, ਨਿੱਜੀ ਖੇਤਰ ਦਾ ਥਰਮਲ ਪਲਾਂਟ ਖਰੀਦਣ ਤੋਂ ਇਲਾਵਾ, ਬਿਜਲੀ ਦੀ ਪੈਦਾਵਾਰ ਨੂੰ ਵਧਾਉਣ , ਬਿਜਲੀ ਖਪਤਕਾਰਾਂ ਨੂੰ ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ ਕਰਾਉਣ ਲਈ ਸਕੀਮਾਂ ਨੂੰ ਲਾਗੂ ਕਰਨਾ, ਠੇਕੇਦਾਰ ਤੇ ਆਊਟਸੋਰਸ ਏਜੰਸੀਆਂ ਵੱਲੋਂ ਰੱਖੇ ਗਏ ਕਾਮਿਆਂ ਲਈ ਦੁਰਘਟਨਾ ਮੁਆਵਜਾ ਨੀਤੀ ਅਤੇ ਰੁਜ਼ਗਾਰ ਮੁਹਈਆ ਆਦਿ ਕਰਾਉਣਾ ਸ਼ਾਮਿਲ ਹੈ।
ਪੰਜਾਬ ਦੇਸ਼ ਦਾ ਪਹਿਲਾਂ ਸੂਬਾ ਹੈ ਜਿੱਥੇ ਰਾਜ ਦੇ ਸਾਰੇ ਘਰੇਲੂ ਖਪਤਕਾਰਾਂ ਨੂੰ 600 ਯੂਨਿਟ ਦੋ ਮਹੀਨੇ /300 ਯੂਨਿਟ ਇਕ ਮਹੀਨੇ ਲਈ ਮੁਫਤ ਬਿਜਲੀ ਦਿੱਤੀ ਜਾਂਦੀ ਹੈ । ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਇਸ ਵੇਲੇ ਪੰਜਾਬ ਵਿੱਚ ਇੱਕ ਕਰੋੜ 17 ਲੱਖ ਤੋਂ ਵੱਧ ਵੱਖ-ਵੱਖ ਸ਼੍ਰੇਣੀਆਂ ਦੇ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾ ਰਿਹਾ ਹੈ, ਇਹਨਾਂ ਵਿੱਚ 85 ਲੱਖ ਤੋਂ ਵੱਧ ਘਰੇਲੂ ਖਪਤਕਾਰ ਹਨ ਇਥੇ ਦੱਸਿਆ ਜਾਂਦਾ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ 13 ਲੱਖ ਤੋਂ ਵੱਧ ਘਰੇਲੂ ਖਪਤਕਾਰਾਂ ਨੇ ਨਵੇਂ ਬਿਜਲੀ ਕਨੈਕਸ਼ਨ ਲਏ ਹਨ l
ਵਪਾਰਕ ਅਦਾਰੇ ਹਮੇਸ਼ਾ ਖਪਤਕਾਰਾਂ ਤੇ ਨਿਰਭਰ ਹੁੰਦੇ ਹਨ ਇਸੇ ਹੀ ਲੜੀ ਵਿੱਚ ਪਾਵਰਕਮ ਵੱਲੋਂ ਆਪਣੇ ਨਵੇਂ ਬਿਜਲੀ ਖਪਤਕਾਰਾਂ ਨੂੰ ਕਨੈਕਸ਼ਨ ਦੇਣ ਦੀ ਪ੍ਰਕਿਰਿਆ ਨੂੰ ਵੀ ਸੁਖਾਲਾ ਕੀਤਾ ਗਿਆ ਹੈ ਇਸ ਵਿੱਚ ਮੁੱਖ ਤੌਰ ਤੇ ਐਨ.ਓ.ਸੀ. ਨੂੰ ਖਤਮ ਕੀਤਾ ਗਿਆ ਹੈ ਜੋ ਕਿ ਖਪਤਕਾਰਾਂ ਲਈ ਬਹੁਤ ਵੱਡੀ ਰਾਹਤ ਹੈ। ਇਸ ਤੋਂ ਇਲਾਵਾ ਹੁਣ ਗੈਰ ਅਧਿਕਾਰਤ ਕਲੋਨੀਆਂ ਵਿੱਚ ਵੀ ਬਿਜਲੀ ਕਨੈਕਸ਼ਨ ਜਾਰੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਐਲ.ਟੀ. ਸਪਲਾਈ ਸ਼੍ਰੇਣੀ ਖਪਤਕਾਰਾਂ ਦੇ ਏ ਐਂਡ ਏ ਫਾਰਮ ਨੂੰ ਵੀ ਬਹੁਤ ਸਰਲ ਬਣਾਇਆ ਗਿਆ ਹੈ ।
ਸਾਲ 2026-27 ਦੇ ਟੈਰਿਫ ਆਰਡਰ ਅਨੁਸਾਰ ਪੰਜਾਬ ਵਿੱਚ ਘਰੇਲੂ ਖਪਤਕਾਰਾਂ ਦੇ ਬਿਜਲੀ ਦੇ ਰੇਟਾਂ ਵਿੱਚ ਵੀ ਕਮੀ ਕੀਤੀ ਗਈ ਹੈ ,ਇਸ ਤੋਂ ਇਲਾਵਾ ਖਪਤਕਾਰਾਂ ਲਈ ਹੋਰ ਕਈ ਸਹੂਲਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਸੂਬੇ ਵਿੱਚ ਬਿਜਲੀ ਖਪਤਕਾਰਾਂ ਨੂੰ ਬਿਜਲੀ ਦਰਾਂ ਵਿੱਚ ਔਸਤਨ ਇਕ ਰੁਪਏ ਪ੍ਰਤੀ ਯੂਨਿਟ ਦੀ ਕਟੋਤੀ ਕੀਤੀ ਗਈ। ਜਿਸ ਨਾਲ ਹਰ ਵਰਗ ਦੇ ਖਪਤਕਾਰ ਨੂੰ ਪਹਿਲੀ ਅਪ੍ਰੈਲ,2026 ਤੋਂ ਹੁਣ ਪ੍ਰਤੀ ਯੂਨਿਟ ਬਿਜਲੀ ਪੰਜਾਬ 50 ਪੈਸੇ ਤੋਂ ਡੇਢ ਰੁਪਏ ਤੱਕ ਸਸਤੀ ਮਿਲੇਗੀ ।
ਨਵੀਆਂ ਬਿਜਲੀ ਦਰਾਂ ਅਨੁਸਾਰ ਘਰੇਲੂ ਖਪਤਕਾਰਾਂ ਨੂੰ ਦੋ ਕਿਲੋ ਵੱਟ ਤੱਕ 300 ਯੂਨਿਟ ਲਈ ਬਿਜਲੀ ਹੁਣ ਪ੍ਰਤੀ ਯੂਨਿਟ 1.55 ਰੁਪਏ ਪ੍ਰਤੀ ਇਕ ਰੁਪਏ 55 ਪੈਸੇ ਸਸਤੀ ਮਿਲੇਗੀ 300 ਯੂਨਿਟ ਤੋਂ ਉੱਪਰ ਬਿਜਲੀ ਪ੍ਰਤੀ ਯੂਨਿਟ 70 ਪੈਸੇ ਪ੍ਰਤੀ ਯੂਨਿਟ ਸਸਤੀ ਮਿਲੇਗੀ ਇਸੇ ਤਰ੍ਹਾਂ ਦੋ ਤੋਂ ਸੱਤ ਕਿਲੋਵਾਟ ਤੱਕ ਦੇ ਘਰੇਲੂ ਖਪਤਕਾਰਾਂ ਲਈ 300 ਯੂਨਿਟ ਤੱਕ ਬਿਜਲੀ ਪ੍ਰਤੀ ਯੂਨਿਟ 1.47 ਰੁਪਏ ਸਸਤੀ ਕੀਤੀ ਗਈ ਹੈ 300 ਯੂਨਿਟ ਤੋਂ ਉੱਪਰ ਬਿਜਲੀ 70 ਪੈਸੇ ਪ੍ਰਤੀ ਯੂਨਿਟ ਸਸਤੀ ਕੀਤੀ ਗਈ ਹੈ । ਗੈਰ ਰਿਹਾਇਸ਼ ਸਪਲਾਈ ਲਈ ਬਿਜਲੀ ਲੋੜ ਦੇ ਹਿਸਾਬ ਨਾਲ ਪ੍ਰਤੀ ਯੂਨਿਟ 50 ਤੋਂ 79 ਪੈਸੇ ਘਟਾਈ ਗਈ ਹੈ ਸਮਾਲ ਪਾਵਰ ਸਪਲਾਈ ਦੀ ਬਿਜਲੀ ਪ੍ਰਤੀ ਯੂਨਿਟ 12 ਪੈਸੇ ਮੀਡੀਅਮ ਸਪਲਾਈ ਚ ਪ੍ਰਤੀ ਯੂਨਿਟ 42 ਪੈਸੇ ਅਤੇ ਲਾਰਥ ਸਪਲਾਈ ਪ੍ਰਤੀ ਯੂਨਿਟ 70 ਤੋਂ 74 ਪੈਸੇ ਪ੍ਰਤੀ ਯੂਨਿਟ ਕਟੌਤੀ ਕੀਤੀ ਗਈ ਹੈ। ਖੇਤੀਬਾੜੀ ਟਿਊਬਵੈਲ ਦੀ ਬਿਜਲੀ ਪ੍ਰਤੀ ਯੂਨਿਟ 1.32 ਰੁਪਏ ਕਮੀ ਕੀਤੀ ਗਈ ਹੈ ਖੇਤੀ ਮੋਟਰਾਂ ਵਾਲੀ ਬਿਜਲੀ ਦੀ ਤਾਰ 6.7 ਰੁਪਏ ਤੋਂ ਘਟਾ ਕੇ 5.38 ਰੁਪਏ ਪ੍ਰਤੀ ਯੂਨਿਟ ਰੈ ਗਈ ਹੈ ।
ਗੁਰੂ ਅਮਰਦਾਸ ਥਰਮਲ ਪਲਾਂਟ (GATP) ਗੋਇੰਦਵਾਲ ਸਾਹਿਬ ਦੀ ਖਰੀਦ
ਪੰਜਾਬ ਸਰਕਾਰ ਨੇ ਸਾਲ 2024 ਵਿੱਚ ਨਿਜੀ ਖੇਤਰ ਦੇ ਜੀਵੀਕੇ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਨੂੰ 1080 ਕਰੋੜ ਰੁਪਏ ਵਿੱਚ ਖਰੀਦ ਕੇ ਨਵਾਂ ਇਤਿਹਾਸ ਸਿਰਜਿਆ ਹੈ ਜੀਵੀਕੇ ਥਰਮਲ ਪਲਾਂਟ ਦਾ ਸਭ ਤੋਂ ਘੱਟ ਕੀਮਤ ਉੱਤੇ ਖਰੀਦ ਸਮਝੌਤਾ ਹੈ, ਇਸ ਥਰਮਲ ਪਲਾਂਟ ਤੇ ਖਰੀਦਣ ਨਾਲ ਪੰਜਾਬ ਵਿੱਚ ਬਿਜਲੀ ਦੀ ਦਰ ਪ੍ਰਤੀ ਯੂਨਿਟ ਇਕ ਰੁਪਏ ਦੇ ਕਟੌਤੀ ਕਰਨ ਵਿਚ ਮਦਦ ਮਿਲੀ।
ਗੁਰੂ ਅਮਰਦਾਸ ਥਰਮਲ ਪਲਾਂਟ ਜਿਸ ਨੂੰ ਜੀਵੀਕੇ ਥਰਮਲ ਪਾਵਰ ਪਲਾਂਟ ਵੀ ਕਿਹਾ ਜਾਂਦਾ ਹੈ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਫਰਵਰੀ 2024 ਵਿੱਚ ਖਰੀਦਣ ਤੋਂ ਬਾਅਦ ਇਸਦਾ ਪਲਾਂਟ ਲੋਡ ਫੈਕਟਰ ਵਧ ਕੇ ਜੁਲਾਈ 2025 ਵਿੱਚ ਲਗਭਗ 82% ਤੱਕ ਪਹੁੰਚ ਗਿਆ ਹੈ। ਖਰੀਦ ਤੋਂ ਪਹਿਲਾਂ ਅਪ੍ਰੈਲ 2016 ਤੋਂ ਜਨਵਰੀ 2024 ਤੱਕ ਇਸ ਪਲਾਂਟ ਦਾ ਔਸਤ ਪਲਾਂਟ ਲੋਡ ਫੈਕਟਰ ਕੇਵਲ 34% ਦੇ ਕਰੀਬ ਸੀ। ਜੁਲਾਈ 2024 ਵਿੱਚ ਇਸ ਥਰਮਲ ਪਲਾਂਟ ਨੇ 90%ਪਲਾਂਟ ਲੋਡ ਫੈਕਟਰ ਦਾ ਰਿਕਾਰਡ ਬਣਾਇਆ। ਵਿੱਤੀ ਵਰ੍ਹਾ 2024-25 ਵਿੱਚ ਇਸਦਾ ਔਸਤ ਪਲਾਂਟ ਲੋਡ ਫੈਕਟਰ ਲਗਭਗ 65% ਰਿਹਾ।
ਪੰਜਾਬ ਲਈ ਵਰਦਾਨ ਹੈ ਝਾਰਖੰਡ ਦੀ ਪਛਵਾੜਾ ਕੇਂਦਰੀ ਕੋਲ ਖਾਨ
ਸੱਚੀਆਂ ਨੀਤਾਂ ਨੂੰ ਮੁਰਾਦਾਂ ਇਹ ਕਹਾਵਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੀ ਪਛਵਾੜਾ ਕੇਂਦਰੀ ਕੋਲ ਖਾਨ ਝਾਰਖੰਡ ਨੂੰ ਲੈ ਕੇ ਪੂਰੀ ਤਰ੍ਹਾਂ ਢੁਕਦੀ ਹੈ ਪਛਵਾੜਾ ਕੇਂਦਰੀ ਕੋਲ ਖਾਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਈ ਇੱਕ ਵਰਦਾਨ ਸਾਬਤ ਹੋਈ ਹੈ। ਪਛਵਾੜਾ ਕੋਲਾ ਖਾਨ ਮਾਰਚ 2015 ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਅਲਾਟ ਹੋਈ ਸੀ ਅਤੇ ਲਗਭਗ 7 ਸਾਲਾਂ ਬਾਅਦ ਦਸੰਬਰ 2022 ਵਿੱਚ ਚਾਲੂ ਹੋਈ। ਹੁਣ ਤੱਕ ਲਗਭਗ 170 ਲੱਖ ਮੈਟ੍ਰਿਕ ਟਨ ਕੋਲ (4266 ਰੇਕਾਂ) ਪ੍ਰਾਪਤ ਹੋ ਚੁੱਕਾ ਹੈ, ਜਿਸ ਨਾਲ ਕੋਲ ਇੰਡੀਆ ਲਿਮਿਟਡ (CIL) ਦੇ ਕੋਲ ਨਾਲੋਂ ਹਰ 1 ਲੱਖ ਮੈਟ੍ਰਿਕ ਟਨ ‘ਤੇ ਲਗਭਗ ₹8.5 ਕਰੋੜ ਦੀ ਬਚਤ ਹੋਈ ਹੈ। ਇਸ ਤਰ੍ਹਾਂ ਹੁਣ ਤੱਕ ਕੁੱਲ ਲਗਭਗ ₹1445 ਕਰੋੜ ਦੀ ਬਚਤ ਕੀਤੀ ਗਈ ਹੈ। ਥਰਮਲ ਪਲਾਂਟਾਂ ਵਿੱਚ ਕੋਲ ਦੀ ਕੋਈ ਕਮੀ ਨਹੀਂ ਹੈ ਅਤੇ ਮੌਜੂਦਾ ਕੋਲ ਸਟਾਕ ਇਹ ਹੈ:ਰੋਪੜ ਥਰਮਲ ਪਲਾਂਟ: 43 ਦਿਨਾਂ ਦਾ ਸਟਾਕ,ਲਹਿਰਾ ਮੁਹੱਬਤ ਪਲਾਂਟ: 34 ਦਿਨਾਂ ਦਾ ਸਟਾਕ,ਗੋਇੰਦਵਾਲ ਸਾਹਿਬ ਥਰਮਲ ਪਲਾਂਟ: 36 ਦਿਨਾਂ ਦਾ ਸਟਾਕ ਹੈ ।ਪਛਵਾੜਾ ਕੋਲਾ ਖਾਨ ਦਾ ਕੋਲਾ ਸਿਰਫ ਸਰਕਾਰੀ ਬਿਜਲੀ ਪਲਾਂਟਾਂ ਲਈ ਵਰਤਿਆ ਜਾ ਸਕਦਾ ਹੈ ਪੰਜਾਬ ਵਿੱਚ ਪੰਜਾਬ ਵੱਲੋਂ ਇਸ ਥਰਮਲ ਪਲਾਂਟ ਦੀ ਖਰੀਦ ਨਾਲ ਹੋਣ ਪਛਵਾੜਾ ਕੋਲ ਖਾਣ ਦਾ ਕੋਲਾ ਇਸ ਥਰਮਲ ਪਲਾਂਟ ਤੋਂ ਬਿਜਲੀ ਦੀ ਪੈਦਾਵਾਰ ਲਈ ਵਰਤਿਆ ਜਾਵੇਗਾ।
ਰੌਸ਼ਨ ਪੰਜਾਬ ਪ੍ਰੋਜੈਕਟ ਦੀ ਸ਼ੁਰੂਆਤ
ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਦੇਸ਼ ਦਾ ਪਹਿਲਾ ਬਿਜਲੀ ਕੱਟ ਮੁਕਤ ਸੂਬਾ ਬਣਾਉਣ ਲਈ ਰੋਸ਼ਨ ਪੰਜਾਬ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਬਿਜਲੀ ਦੇ ਖੇਤਰ ਵਿੱਚ ਇਸ ਪਹਿਲਕਦਮੀ ਤਹਿਤ ਟ੍ਰਾਂਸਮਿਸ਼ਨ ਅਤੇ ਵੰਡ ਨੈਟਵਰਕ ਦੀ ਸੰਪੂਰਨ ਤਬਦੀਲੀ ਰਾਹੀਂ ਪੰਜਾਬ ਨੂੰ ਬਿਜਲੀ ਕੱਟਾ ਤੋਂ ਮੁਕਤ ਕਰਨ ਲਈ 5000 ਕਰੋੜ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਪੰਜਾਬ ਵਿੱਚ ਬਿਜਲੀ ਖੇਤਰ ਚ ਸੁਧਾਰ ਲਿਆਉਣ ਲਈ 5000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ। ਇਸ ਪ੍ਰੋਜੈਕਟ ਰਾਹੀਂ ਪੰਜਾਬ ਨੂੰ ਅਗਲੇ ਸਾਲ ਤੱਕ ਨਿਰਵਿਘਨ 24 ਘੰਟੇ ਬਿਜਲੀ ਸਪਲਾਈ ਮਿਲੇਗੀ ਇਸੇ ਕਰਕੇ ਹੀ ਇਸ ਪ੍ਰੋਜੈਕਟ ਦਾ ਨਾਂ ਰੌਸ਼ਨ ਪੰਜਾਬ ਰੱਖਿਆ ਗਿਆ ਹੈ। ਇਸ ਪ੍ਰੋਜੈਕਟ ਤਹਿਤ ਨਵੇਂ ਸਬ ਸਟੇਸ਼ਨ ਤੇ ਬਿਜਲੀ ਲਾਈਨਾਂ ਵਿਛਾਈਆਂ ਜਾਣਗੀਆਂ ਫੀਡਰਾਂ ਤੇ ਲੋਡ ਘਟਾਇਆ ਜਾਵੇਗਾ ਅਤੇ ਹੋਰ ਅਹਿਮ ਉਪਰਾਲੇ ਕੀਤੇ ਜਾਣਗੇ। ਨਵਾਂ ਬੁਨਿਆਦੀ ਢਾਂਚਾ ਬਣਾਉਣ,ਮੌਜੂਦਾ ਪ੍ਰਣਾਲੀ ਨੂੰ ਅਪਗਰੇਡ ਕਰਨ ਅਤੇ ਬਿਜਲੀ ਖੇਤਰ ਚ ਸਾਂਭ ਸੰਭਾਲ ਵਧਾਉਣ ਤੇ ਧਿਆਨ ਕੇਂਦਰ ਕੀਤਾ ਜਾਵੇਗਾ। ਇਸ ਰੋਸ਼ਨ ਪੰਜਾਬ ਪ੍ਰੋਜੈਕਟ ਦੇ ਨਾਲ ਪੰਜਾਬ ਬਿਜਲੀ ਦੇ ਖੇਤਰ ਦੇ ਸੁਧਾਰਾਂ ਨਾਲ ਪੰਜਾਬ ਦੇਸ਼ ਲਈ ਚਾਨਣ ਮੁਨਾਰਾ ਬਣ ਕੇ ਉਭਰਿਆ ਹੈ।
ਬਿਜਲੀ ਖਪਤਕਾਰਾਂ ਨੂੰ ਪਾਏਦਾਰ ਤੇ ਨਿਰਵਿਘਨ ਸਪਲਾਈ ਲਈ ਟ੍ਰਾਂਸਮਿਸ਼ਨ / ਡਿਸਟ੍ਰੀਬਿਊਸ਼ਨ ਖੇਤਰ ਦੇ ਕੰਮ ਕੀਤੇ ਜਾ ਰਹੇ ਹਨ। 26 ਨਵੇਂ 66 ਕੇਵੀ ਸਬ ਸਟੇਸ਼ਨ ਬਣਾਏ ਗਏ, 194 ਪਾਵਰ ਟ੍ਰਾਂਸਫਾਰਮਰਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਗਿਆ ਅਤੇ 34 ਨਵੇਂ ਪਾਵਰ ਟ੍ਰਾਂਸਫਾਰਮਰਾਂ ਵੀ ਸ਼ਾਮਲ ਕੀਤੇ ਗਏ। ਇਸ ਤਰ੍ਹਾਂ ਕੁੱਲ ਸਮਰੱਥਾ ਵਿੱਚ 2737 ਐਮਵੀਏ ਦਾ ਵਾਧਾ ਹੋਇਆ ।337 ਸਰਕਿਟ ਕਿਲੋਮੀਟਰ ਨਵੀਆਂ 66 ਕੇ.ਵੀ. ਲਾਈਨਾਂ ਜੋੜੀਆਂ ਗਈਆਂ ਅਤੇ 615 ਸਰਕਿਟ ਕਿਲੋਮੀਟਰ ਲਾਈਨਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਗਿਆ।01-04-2022 ਤੋਂ 31-11-2025 ਤੱਕ ਦੇ ਸਮੇਂ ਦੌਰਾਨ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਵੱਲੋਂ 400/220/132 ਕੇ.ਵੀ. ਸਬ ਸਟੇਸ਼ਨਾਂ ‘ਤੇ 413 ਸਰਕਿਟ ਕਿਲੋਮੀਟਰ ਟ੍ਰਾਂਸਮਿਸ਼ਨ ਲਾਈਨਾਂ ਅਤੇ 7657 ਐਮ.ਵੀ.ਏ. ਸਮਰੱਥਾ ਸ਼ਾਮਲ ਕੀਤੀ ਗਈ। 400 ਕੇਵੀ ਨਵਾਂ ਸਬ ਸਟੇਸ਼ਨ ਧਨਾਨਸੂ (ਸਾਈਕਲ ਵੈਲੀ) ਜਿਸ ਵਿੱਚ 1×500 ਐਮਵੀਏ, 400/220 ਕੇਵੀ ICT ਅਤੇ 400 ਕੇਵੀ ਜਲੰਧਰ–ਕੁਰੂਕਸ਼ੇਤਰ ਲਾਈਨ ਨਾਲ ਆਈ ਐਸ ਟੀ ਐਸ ISTS ਕਨੈਕਟਿਵਟੀ ਹੈ, ਨੂੰ ਜਨਵਰੀ 2024 ਵਿੱਚ ਚਾਲੂ ਕੀਤਾ ਗਿਆ। 400 ਕੇ.ਵੀ. ਨਵਾਂ ਸਬ ਸਟੇਸ਼ਨ ਰੋਪੜ ਜਿਸ ਵਿੱਚ 2×500 ਐਮਵੀਏ, 400/220 ਕੇ.ਵੀ. ਆਈ ਸੀ ਟੀ ICT ਅਤੇ 400 ਕੇਵੀ ਲੁਧਿਆਣਾ–ਕੋਲਡਮ–ਨੰਗੇ ਲਾਈਨ ਨਾਲ ਆਈਐਸਟੀਐਸ ISTS ਕਨੈਕਟਿਵਟੀ ਹੈ, ਨੂੰ ਅਗਸਤ 2024 ਵਿੱਚ ਚਾਲੂ ਕੀਤਾ ਗਿਆ। 220 ਕੇਵੀ ਸਬ ਸਟੇਸ਼ਨ ਗੁਰਦਾਸਪੁਰ (2×100 ਐਮਵੀਏ) ਨੂੰ 132 ਕੇਵੀ ਤੋਂ ਅੱਪਗ੍ਰੇਡ ਕਰਕੇ 220 ਕੇਵੀ ਕੀਤਾ ਗਿਆ। 220 ਕੇਵੀ ਸਬ ਸਟੇਸ਼ਨ ਵਜ਼ੀਰਾਬਾਦ (ਨਵਾਂ) 1×160 ਐਮਵੀਏ, 220/66 ਕੇਵੀ ਟ੍ਰਾਂਸਫਾਰਮਰ ਨਾਲ ਚਾਲੂ ਕੀਤਾ ਗਿਆ।220 ਕੇਵੀ ਦੇ 51 ਟ੍ਰਾਂਸਫਾਰਮਰਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਗਿਆ ਜਾਂ ਨਵੇਂ ਲਗਾਏ ਗਏ। 132 ਕੇਵੀ / 66 ਕੇਵੀ ਦੇ 61 ਟ੍ਰਾਂਸਫਾਰਮਰਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਗਿਆ ਜਾਂ ਨਵੇਂ ਲਗਾਏ ਗਏ।
ਰਿਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ
ਰਿਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐਸ.ਐਸ.)ਬਿਜਲੀ ਵੰਡ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਮਾਰਟ ਮੀਟਰਿੰਗ ਕੰਮਾਂ ਲਈ ₹9,563 ਕਰੋੜ ਮਨਜ਼ੂਰ ਕੀਤੇ ਗਏ।ਕੁੱਲ ₹4,824 ਕਰੋੜ ਦੇ ਕੰਮਾਂ ਦੇ ਟੈਂਡਰ ਜਾਰੀ ਕਰਕੇ ਕੰਮ ਸੌਂਪੇ ਜਾ ਚੁੱਕੇ ਹਨ।ਹੁਣ ਤੱਕ ₹755 ਕਰੋੜ ਦੀ ਰਕਮ ਖਰਚ ਕੀਤੀ ਜਾ ਚੁੱਕੀ ਹੈ।
ਪੰਜਾਬ ਦੇ ਇਕ ਕਰੋੜ 17 ਲੱਖ ਤੋਂ ਵੱਧ ਵੱਖ-ਵੱਖ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਪਾਏਦਾਰ ,ਨਿਰਵਿਘਨ ਅਤੇ ਸਸਤੀ ਬਿਜਲੀ ਸਪਲਾਈ ਕਰਾਉਣ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਦੇ ਸੀ.ਐਮ.ਡੀ. ,ਡਾਇਰੈਕਟਰਜ਼ ਅਤੇ ਦੋਵੇਂ ਕਾਰਪੋਰੇਸ਼ਨਾਂ ਦੇ ਇੰਜੀਨੀਅਰਾਂ ਅਤੇ ਟੈਕਨੀਕਲ ਅਤੇ ਨਾਨ ਟੈਕਨੀਕਲ,ਕਰਮਚਾਰੀਆਂ ਦਾ ਵਡਮੁੱਲਾ ਯੋਗਦਾਨ ਹੈ। ਮੈਂ ਇਕ ਗੱਲ ਪਾਠਕਾਂ ਨਾਲ ਸਾਂਝੀ ਕਰਦਾ ਹਾਂ ਕਿ ਪੀਐਸਪੀਸੀਐਲ ਅਤੇ ਪੀਐਸਟੀਸੀਐਲ ਦੀ ਕਾਰਗੁਜ਼ਾਰੀ ਦਾ ਦੂਸਰੇ ਵਿਭਾਗਾਂ ਨਾਲ ਕਦੇ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਦੋਵੇਂ ਕਾਰਪੋਰੇਸ਼ਨ ਦੇ ਕਰਮਚਾਰੀ ਮਿਹਨਤ ,ਲਗਨ ਅਤੇ ਕੁਝ ਇੱਕ ਸ਼੍ਰੇਣੀਆਂ ਦੇ ਕਰਮਚਾਰੀ ਤਾਂ ਆਪਣੀ ਜਾਨ ਨੂੰ ਵੀ ਖਤਰੇ ਵਿੱਚ ਪਾ ਕੇ ਅਤੇ ਕੁਝ ਇਕ ਤਾਂ ਆਪਣੀਆਂ ਜਾਨਾਂ ਵੀ ਬਿਜਲੀ ਖਪਤਕਾਰਾਂ ਲਈ ਕੁਰਬਾਨ ਕਰ ਦਿੰਦੇ ਹਨ।
.
ਪਾਵਰਕਾਮ ਅਤੇ ਟਰਾਂਸਕੋ ਇੱਕ ਅਪ੍ਰੈਲ 2022 ਤੋਂ 12 ਮਾਰਚ 2026 ਤੱਕ ਕੁੱਲ 9593 ਵੱਖ-ਵੱਖ ਸ਼੍ਰੇਣੀਆਂ ਦੀਆਂ ਅਸਾਮੀਆਂ ਵਿਰੁੱਧ ਯੋਗ ਉਮੀਦਵਾਰਾਂ ਨੂੰ ਯੋਗ ਪ੍ਰਣਾਲੀ ਰਾਹੀਂ ਵੱਖ-ਵੱਖ ਸਮਿਆਂ ਤੇ ਨੌਕਰੀਆਂ ਦਿੱਤੀਆਂ ਹਨ ਇਹਨਾਂ ਵਿੱਚ ਪਾਵਰਕੋਮ ਵੱਲੋਂ 814 ਅਤੇ ਟ੍ਰਾਂਸਪੋਰਟ ਵਲੋਂ 1579 ਨੌਕਰੀਆਂ ਦਿੱਤੀਆਂ ਗਈਆਂ ਹਨ l ਇਸ ਤੋਂ ਇਲਾਵਾ 1181 ਅਸਾਮੀਆਂ ਜਿਨਾਂ ਵਿੱਚ ਅਸਿਸਟੈਂਟ ਇੰਜੀਨੀਅਰ ਜੂਨੀਅਰ ਇੰਜੀਨੀਅਰ ਕਲਰਕ ਅਤੇ ਥਰਮਲ ਸਟਾਫ ਦੀ ਭਰਤੀ ਜੂਨ 2020 ਤੱਕ ਕੀਤੀ ਜਾਣੀ ਹੈਇੱਥੇ ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਸਾਰੇ ਵਿਭਾਗਾਂ ਵਿੱਚ 65264 ਨੌਕਰੀਆਂ ਦਿੱਤੀਆਂ ਗਈਆਂ ਹਨ। ਜਿਨਾਂ ਵਿੱਚ ਵਿੱਚੋਂ 9593 ਨੌਕਰੀਆਂ ਕੇਵਲ ਦੋਵੇਂ ਬਿਜਲੀ ਵੱਲੋਂ ਦਿੱਤੀਆਂ ਗਈਆਂ ਹਨ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਨੇ ਪਾਵਰ ਡਿਸਟ੍ਰੀਬਿਊਸ਼ਨ ਇਕਾਈਆਂ ਦੀ 14ਵੀਂ ਇੰਟੀਗ੍ਰੇਟਡ ਰੇਟਿੰਗ ਵਿੱਚ A+ ਦਰਜਾ ਪ੍ਰਾਪਤ ਕਰਦੇ ਹੋਏ ਆਪਣਾ ਸਕੋਰ 13ਵੀਂ ਰੇਟਿੰਗ ਦੇ 76.99 (A ਗ੍ਰੇਡ) ਤੋਂ ਵਧਾ ਕੇ 89.22 ਤੱਕ ਪਹੁੰਚਾ ਲਿਆ ਹੈ। ਇਸ ਪ੍ਰਾਪਤੀ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਦੇਸ਼ ਪੱਧਰ ‘ਤੇ ਰਾਜ ਮਲਕੀਅਤ ਵਾਲੀਆਂ ਡਿਸਕਾਮਾਂ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਇਹ ਪ੍ਰਾਪਤੀ ਵਿੱਤੀ ਸਥਿਰਤਾ, ਕਾਰਗੁਜ਼ਾਰੀ ਦੀ ਦੱਖਲ, ਭੁਗਤਾਨ ਅਨੁਸ਼ਾਸਨ ਅਤੇ ਖਪਤਕਾਰ-ਕੇਂਦਰਿਤ ਬਿਜਲੀ ਸਪਲਾਈ ਪ੍ਰਣਾਲੀ ਵੱਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਮਜ਼ਬੂਤ ਤਰੱਕੀ ਨੂੰ ਦਰਸਾਉਂਦੀ ਹੈ।
ਵਿੱਤੀ ਵਰ੍ਹਾ 2025–26 ਵਿੱਚ ਦਸੰਬਰ 2025 ਤੱਕ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੀ ਵਿੱਤੀ ਸਥਿਤੀ ਹੋਰ ਮਜ਼ਬੂਤ ਕਰਦੇ ਹੋਏ ₹4202.85 ਕਰੋੜ ਦਾ ਮੁਨਾਫ਼ਾ ਦਰਜ ਕੀਤਾ ਹੈ।
ਪੰਜਾਬ ਨੇ 5 ਜੁਲਾਈ 2025 ਨੂੰ 16,670 ਮੈਗਾਵਾਟ ਦੀ ਰਿਕਾਰਡ ਪੀਕ ਬਿਜਲੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ, ਜੋ ਪਿਛਲੇ ਸਾਲ 5 ਜੁਲਾਈ 2024 ਇਸੇ ਦਿਨ ਦਰਜ 14,961 ਮੈਗਾਵਾਟ ਨਾਲੋਂ 11.42% ਵੱਧ ਸੀ। ਇਸ ਨਾਲ 28 ਜੂਨ 2025 ਨੂੰ ਬਣੇ 16,428 ਮੈਗਾਵਾਟ ਦੇ ਪਿਛਲੇ ਰਿਕਾਰਡ ਨੂੰ ਵੀ ਪਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ 29 ਜੂਨ 2024 ਨੂੰ 16,058 ਮੈਗਾਵਾਟ ਦੀ ਪੀਕ ਮੰਗ ਦਰਜ ਕੀਤੀ ਗਈ ਸੀ।
ਮਾਨਸੂਨ ਦੇ ਆਗਮਨ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਝੌਨੇ ਦੀ ਅਗੇਤੀ ਰੋਪਾਈ ਦੀ ਪਹਿਲ ਅਤੇ ਵਧਦੇ ਤਾਪਮਾਨ ਕਾਰਨ ਬਿਜਲੀ ਦੀ ਮੰਗ ਵਿੱਚ ਤੇਜ਼ ਵਾਧਾ ਹੋਇਆ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਸ ਵਧੀ ਹੋਈ ਮੰਗ ਨੂੰ ਸਫਲਤਾਪੂਰਵਕ ਪੂਰਾ ਕਰਦੇ ਹੋਏ ਜੂਨ 2025 ਵਿੱਚ 9,071 ਮਿਲੀਅਨ ਯੂਨਿਟ (MUs) ਬਿਜਲੀ ਦੀ ਖਪਤ ਦਰਜ ਕੀਤੀ, ਜੋ ਜੂਨ 2024 ਦੇ 8,678 ਮਿਲੀਅਨ ਯੂਨਿਟ MUs ਨਾਲੋਂ 4.5% ਵੱਧ ਸੀ।
ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਦਾ ਬਿਜਲੀ ਖੇਤਰ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਪਾਏਦਾਰ ਬਿਜਲੀ ਸਪਲਾਈ ਕਰਾਉਣ ਲਈ ਟ੍ਰਾਂਸਮਿਸ਼ਨ ਨੈਟਵਰਕ ਦਾ ਵਡਮੁੱਲਾ ਯੋਗਦਾਨ ਹੈ। ਇਸੇ ਹੀ ਲੜੀ ਵਿੱਚ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਵੱਲੋਂ ਕੀਤੇ ਯਤਨਾਂ ਸਦਕਾ ਪਾਵਰ ਸਿਸਟਮ ਆਪਰੇਟਿੰਗ ਕਾਰਪੋਰੇਸ਼ਨ ਲਿਮਟਡ ਨੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਦੀ ਏ.ਟੀ.ਸੀ./ ਟੀ.ਟੀ.ਸੀ. ਮੁਹਈਆ ਟਰਾਂਸਫਰ ਸਮਰੱਥਾ /ਕੁੱਲ ਟਰਾਂਸਫਰ ਸਮਰੱਥਾ ਹੱਦ ਨੂੰ 7400/ 8000 ਤੋਂ ਵਧਾ ਕੇ 10400/10900 ਮੈਗਾਵਾਟ ਕਰ ਦਿੱਤਾ ਗਿਆ ਹੈ
ਬਿਜਲੀ ਦੀ ਪੈਦਾਵਾਰ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵੱਲੋਂ ਬਿਜਲੀ ਦੀ ਪੈਦਾਵਾਰ ਵਧਾਉਣ ਲਈ ਵੀ ਯਤਨ ਜਾਰੀ ਹਨ ਇਸੇ ਹੀ ਲੜੀ ਵਿੱਚ ਸ਼ਾਹਪੁਰ ਕੰਡੀ ਬਹੁਮਤਵੀ ਡੈਮ ਪ੍ਰੋਜੈਕਟ ਅਧੀਨ 206 ਮੈਗਾਵਾਟ ਹਾਈਡਲ ਪਾਵਰ ਪ੍ਰੋਜੈਕਟ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਹੈ ਅਤੇ ਆਸ ਕੀਤੀ ਜਾ ਰਹੀ ਹੈ ਕਿ ਮਈ 2027 ਤੱਕ ਇਹ ਪ੍ਰੋਜੈਕਟ ਬਿਜਲੀ ਦੀ ਪੈਦਾਵਾਰ ਸ਼ੁਰੂ ਕਰ ਦੇਵੇਗਾ

-
ਮਨਮੋਹਨ ਸਿੰਘ , ਲੋਕ ਸੰਪਰਕ ਸਲਾਹਕਾਰ
iopspcl@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.