ਪੰਜਾਬੀ ਸਾਹਿਤ ਸਭਾ ਬਠਿੰਡਾ ਦੀ ਕਾਰਜਕਾਰਨੀ ਕਮੇਟੀ ਬਣਾਈ
ਅਸ਼ੋਕ ਵਰਮਾ
ਬਠਿੰਡਾ, 8 ਜਨਵਰੀ 2026 :ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੇ ਨਵ-ਨਿਯੁਕਤ ਆਹੁਦੇਦਾਰਾਂ ਦੀ ਮੀਟਿੰਗ ਸਥਾਨਕ ਟੀਚਰਜ਼ ਹੋਮ ਬਠਿੰਡਾ ਵਿਖੇ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਵੈਨਜ਼ੂਏਲਾ ਵਿੱਚ ਹੋਏ ਘਟਨਾ ਕ੍ਰਮ ਅਤੇ ਬੰਗਲਾਦੇਸ਼ ਵਿੱਚ ਇੱਕ ਫਿਰਕੇ ਦੇ ਲੋਕਾਂ ਦੀਆਂ ਹੱਤਿਆਵਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।ਇਸ ਉਪਰੰਤ ਦੋ ਸਾਲਾਂ ਲਈ ਸਾਹਿਤ ਸਭਾ ਦਾ ਸਲਾਹਕਾਰ ਬੋਰਡ ਅਤੇ ਕਾਰਜਕਾਰਨੀ ਕਮੇਟੀ ਨਾਮਜ਼ਦ ਕੀਤੇ ਗਏ। ਸਾਹਿਤ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਅਤੇ ਪ੍ਰੈਸ ਸਕੱਤਰ ਅਮਨ ਦਾਤੇਵਾਸ ਨੇ ਜਾਣਕਾਰੀ ਦਿੱਤੀ ਕਿ ਸਲਾਹਕਾਰ ਬੋਰਡ ਵਿੱਚ ਸਭਾ ਦੇ ਸੀਨੀਅਰ ਮੈਂਬਰ ਸਰਵਸ੍ਰੀ ਅਮਰਜੀਤ ਸਿੰਘ ਸਿੱਧੂ (ਰਿਟ.ਪ੍ਰਿੰਸੀਪਲ), ਹਰਬੰਸ ਸਿੰਘ ਬਰਾੜ (ਕੇਸਰ ਸਿੰਘ ਵਾਲਾ),ਅਮਰ ਸਿੰਘ ਸਿੱਧੂ (ਲੇਖਕ ਅਤੇ ਫਿਲਮਕਾਰ),ਪਵਨ ਜਿੰਦਲ (ਆਗੂ ਬੈਂਕ ਇੰਪਲਾਈਜ), ਗੋਪਾਲ ਸਿੰਘ ਕੋਟਫੱਤਾ (ਸਾਬਕਾ ਪੀ ਸੀ ਐਸ) ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਕਾਰਜਕਾਰਨੀ ਕਮੇਟੀ ਵਿੱਚ ਸਰਵਸ੍ਰੀ ਰਣਬੀਰ ਰਾਣਾ ,ਦਮਜੀਤ ਦਰਸ਼ਨ, ਲਛਮਣ ਮਲੂਕਾ,ਡਾ. ਰਵਿੰਦਰ ਸਿੰਘ ਸੰਧੂ,ਭੋਲਾ ਸਿੰਘ ਸ਼ਮੀਰੀਆ, ਜਸਵਿੰਦਰ ਜਸ,ਕਮਲ ਬਠਿੰਡਾ ਨੂੰ ਨਾਮਜ਼ਦ ਕੀਤਾ ਗਿਆ।