ਲੁਧਿਆਣਾ: ਚੋਰੀ ਦੀ ਵਾਰਦਾਤ ਦਾ ਪਰਦਾਫਾਸ਼, ਚੋਰ ਗ੍ਰਿਫ਼ਤਾਰ
- 55 ਕਿਲੋ ਲੋਹੇ ਦਾ ਕਬਾੜ ਤੇ ਕਾਰ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ 8 ਜਨਵਰੀ 2026- ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਦੇ ਹੋਏ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋ ਚੋਰੀ ਦੀ ਵਾਰਦਾਤ ਦਾ ਪਰਦਾਫਾਸ਼, 01 ਚੋਰ ਗ੍ਰਿਫ਼ਤਾਰ ਕਰਕੇ 55 ਕਿਲੋ ਲੋਹੇ ਦਾ ਕਬਾੜ ਤੇ ਕਾਰ ਬਰਾਮਦ ਕੀਤੀ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਜਸ਼ਨਦੀਪ ਸਿੰਘ ਗਿੱਲ ਪੀ.ਪੀ.ਐਸ./ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-4, ਅਤੇ ਇੰਦਰਜੀਤ ਸਿੰਘ ਪੀ.ਪੀ.ਐਸ./ਸਹਾਇਕ ਕਮਿਸ਼ਨਰ ਪੁਲਿਸ ਇੰਡਸਟਰੀ ਏਰੀਆ- ਏ ਨੇ ਦੱਸਿਆ ਕਿ ਇੰਸਪੈਕਟਰ ਪਰਮਦੀਪ ਸਿੰਘ ਮੁੱਖ ਅਫਸਰ ਥਾਣਾ ਕੂੰਮ ਕਲਾਂ ਲੁਧਿਆਣਾ ਦੀ ਅਗਵਾਈ ਹੇਠ ਚੌਂਕੀ ਕਟਾਣੀ ਕਲਾਂ ਦੀ ਪੁਲਿਸ ਟੀਮ ਨੂੰ ਦੌਰਾਨੇ ਨਾਕਾ ਬੰਦੀ ਪ੍ਰਿੰਸ ਕੁਮਾਰ ਉਰਫ ਸੋਨੂੰ ਵਾਸੀ ਪਿੰਡ ਕੁਹਾੜਾ ਥਾਣਾ ਕੂੰਮ ਕਲਾਂ ਜ਼ਿਲ੍ਹਾ ਲੁਧਿਆਣਾ ਨੇ ਇਤਲਾਹ ਦਿੱਤੀ ਕਿ ਮਿਤੀ 6/7-01-2026 ਦੀ ਦਰਮਿਆਨੀ ਰਾਤ ਨੂੰ ਚਾਰ ਨੌਜਵਾਨ ਲੜਕੇ ਗੌਰਵ ਵਰਮਾ, ਰਵੀ, ਚਾਂਦ ਅਤੇ ਗੁਰਪ੍ਰੀਤ ਵਾਸੀ ਸਲੇਮ ਟਾਬਰੀ ਲੁਧਿਆਣਾ ਆਪਣੀ ਕਾਰ ਮਾਰਕਾ ਜ਼ੈਨ ਵਿੱਚ ਸਵਾਰ ਹੋ ਕੇ ਉਸਦੀ ਕੋਹਾੜਾ ਸਾਹਨੇਵਾਲ ਰੋਡ ਵਿਖੇ ਕਬਾੜ ਦੀ ਦੁਕਾਨ ਦਾ ਸ਼ਟਰ ਤੋੜ ਕਰ ਅੰਦਰ ਪਿਆ ਸਮਾਨ ਚੋਰੀ ਕਰਕੇ ਲੈ ਗਏ ਸਨ।ਜਿਸ ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਦੇ ਖਿਲਾਫ ਥਾਣਾ ਕੂੰਮ ਕਲਾਂ ਲੁਧਿਆਣਾ ਵਿੱਚ ਮੁਕੱਦਮਾ ਨੰਬਰ 06 ਮਿਤੀ 07-01-2026 ਨੂੰ ਜੁਰਮ ਧਾਰਾ 305, 331(4) BNS ਤਹਿਤ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਮੁਕੱਦਮੇ ਵਿੱਚ ਵਾਧਾ ਜੁਰਮ 317(2) BNS ਕਰਕੇ ਮਿਤੀ 08-01-2025 ਨੂੰ ਦੋਸ਼ੀ ਗੌਰਵ ਵਰਮਾ ਪੁੱਤਰ ਕਰਨ ਸਿੰਘ ਵਰਮਾ ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ 55 ਕਿਲੋ ਲੋਹੇ ਦਾ ਕਬਾੜ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਸੀ। ਦੋਸ਼ੀ ਗੋਰਵ ਵਰਮਾ ਨੇ ਮੁਕੱਦਮੇ ਦੀ ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਕਿ ਉਸਦੇ ਖਿਲਾਫ ਪਹਿਲਾਂ ਵੀ 02 ਮੁਕੱਦਮੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਹਨ। ਬਾਕੀ ਤਿੰਨ ਦੋਸ਼ੀ ਰਵੀ, ਚਾਂਦ ਅਤੇ ਗੁਰਪ੍ਰੀਤ ਦੀ ਭਾਲ ਜਾਰੀ ਹੈ।