ਸੀ.ਬੀ.ਏ ਇੰਨਫੋਟੈਕ ਵੱਲੋਂ “ਕੋਡਿੰਗ ਫਾਰ ਕਿਡਸ” ਕੋਰਸ
ਬੱਚਿਆਂ ਦੇ ਸੁਨਹਿਰੀ ਭਵਿੱਖ ਵੱਲ ਇਕ ਕਦਮ
ਰੋਹਿਤ ਗੁਪਤਾ
ਗੁਰਦਾਸਪੁਰ , 27 ਅਕਤੂਬਰ 2025 :
ਆਜ ਦੇ ਸਮੇਂ ਵਿੱਚ ਜਿੱਥੇ ਟੈਕਨੋਲੋਜੀ ਤੇ ਕੰਪਿਊਟਰ ਦੀ ਦੁਨੀਆ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਉਥੇ ਬੱਚਿਆਂ ਲਈ ਕੋਡਿੰਗ ਦੀ ਸਿੱਖਿਆ ਬਹੁਤ ਜ਼ਰੂਰੀ ਹੋ ਗਈ ਹੈ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਕੋਡਿੰਗ ਸਿਖਾ ਕੇ ਉਹਨਾਂ ਦੇ ਵਿਚਾਰਾਂ ਨੂੰ ਨਵੀਨ ਦਿਸ਼ਾ ਦਿੱਤੀ ਜਾ ਸਕਦੀ ਹੈ। ਇਸੀ ਉਦੇਸ਼ ਨਾਲ **ਸੀ.ਬੀ.ਏ ਇੰਨਫੋਟੈਕ, ਗੁਰਦਾਸਪੁਰ** ਵੱਲੋਂ **“ਕੋਡਿੰਗ ਫਾਰ ਕਿਡਸ” ਕੋਰਸ** ਸ਼ੁਰੂ ਕੀਤਾ ਗਿਆ ਹੈ, ਜੋ ਬੱਚਿਆਂ ਦੇ ਵਿਗਿਆਨਕ ਅਤੇ ਤਕਨੀਕੀ ਸੋਚ ਨੂੰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ
**ਕੋਰਸ ਦੇ ਮੁੱਖ ਲਾਭ**
1. **ਬੱਚਿਆਂ ਦੀ ਰੁਚੀ ਅਨੁਸਾਰ ਸਿੱਖਿਆ:** ਹਰ ਬੱਚੇ ਦੀ ਸਮਝ ਅਤੇ ਰੁਚੀ ਅਨੁਸਾਰ ਸਿਖਲਾਈ ਦੇਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।ਲਾਈਵ ਪ੍ਰਾਜੈਕਟ ਅਤੇ ਪ੍ਰੈਕਟੀਕਲ ਸਿੱਖਿਆ ਬੱਚੇ ਸਿਰਫ਼ ਸਿਧਾਂਤਕ ਨਹੀਂ, ਸਗੋਂ ਲਾਈਵ ਪ੍ਰਾਜੈਕਟਾਂ ’ਤੇ ਕੰਮ ਕਰਕੇ ਅਸਲੀ ਤਜਰਬਾ ਪ੍ਰਾਪਤ ਕਰਦੇ ਹਨ। ਫ੍ਰੀ ਟਰਾਇਲ ਕਲਾਸ ਦੀ ਸੁਵਿਧਾ ਮਾਪੇ ਆਪਣੇ ਬੱਚਿਆਂ ਨੂੰ ਪਹਿਲਾਂ ਟਰਾਇਲ ਕਲਾਸ ਦਿਵਾ ਸਕਦੇ ਹਨ ਤਾਂ ਜੋ ਉਹ ਕੋਰਸ ਦੀ ਗੁਣਵੱਤਾ ਨੂੰ ਖੁਦ ਮਹਿਸੂਸ ਕਰ ਸਕਣ।ਤਜਰਬੇਕਾਰ ਅਧਿਆਪਕ ਕੋਡਿੰਗ ਦੇ ਖੇਤਰ ਵਿੱਚ ਮਾਹਰ ਇੰਜੀਨੀਅਰਾਂ ਦੁਆਰਾ ਸਿੱਖਿਆ ਦਿੱਤੀ ਜਾਂਦੀ ਹੈ।
-ਸੀ.ਬੀ.ਏ ਇੰਨਫੋਟੈਕ ਦੀ ਖਾਸ ਵਿਸ਼ੇਸ਼ਤਾ
ਸੀ.ਬੀ.ਏ ਇੰਨਫੋਟੈਕ ਗੁਰਦਾਸਪੁਰ ਦੀ ਇਕ ਪ੍ਰਮੁੱਖ ਆਈ.ਟੀ. ਸਿਖਲਾਈ ਸੰਸਥਾ ਹੈ ਜੋ ਸਿਰਫ਼ ਸਿਧਾਂਤਕ ਨਹੀਂ ਸਗੋਂ ਪ੍ਰੈਕਟੀਕਲ ਸਿੱਖਿਆ ਉੱਤੇ ਵਿਸ਼ੇਸ਼ ਧਿਆਨ ਦਿੰਦੀ ਹੈ। ਬੱਚਿਆਂ ਨੂੰ ਪ੍ਰੋਗਰਾਮਿੰਗ ਲੈਂਗਵੇਜ, ਗੇਮ ਡਿਵੈਲਪਮੈਂਟ, ਐਪ ਬਣਾਉਣ ਅਤੇ ਰੋਬੋਟਿਕਸ ਦੀ ਬੁਨਿਆਦੀ ਸਮਝ ਦਿੱਤੀ ਜਾਂਦੀ ਹੈ ਤਾਂ ਜੋ ਉਹ ਭਵਿੱਖ ਵਿੱਚ ਕਿਸੇ ਵੀ ਤਕਨੀਕੀ ਖੇਤਰ ਵਿੱਚ ਅੱਗੇ ਵੱਧ ਸਕਣ।
ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਸੁਵਿਧਾ**
ਜਿਹੜੇ ਵਿਦਿਆਰਥੀ ਪੜਾਈ ਜਾਂ ਕਰੀਅਰ ਲਈ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹਨ, ਉਹਨਾਂ ਲਈ ਸੀ.ਬੀ.ਏ ਇੰਨਫੋਟੈਕ ਵੱਲੋਂ ਹੇਠ ਲਿਖੇ ਪ੍ਰੋਫੈਸ਼ਨਲ ਕੋਰਸ ਵੀ ਉਪਲਬਧ ਹਨ:
6 ਮਹੀਨਿਆਂ ਦਾ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ, 1 ਸਾਲ ਦਾ ਐਡਵਾਂਸ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ, 2 ਸਾਲ ਦਾ ਐਡਵਾਂਸ ਪ੍ਰੋਫੈਸ਼ਨਲ ਡਿਪਲੋਮਾ ਇਨ ਆਈ.ਟੀ. ਐਂਡ ਕੰਪਿਊਟਰ ਟੈਕਨੋਲੋਜੀ,ਗ੍ਰਾਫਿਕ ਡਿਜ਼ਾਈਨ, ਵੈੱਬ ਡਿਵੈਲਪਮੈਂਟ ਅਤੇ ਡਿਜ਼ੀਟਲ ਮਾਰਕੀਟਿੰਗ ਦੇ ਵਿਸ਼ੇਸ਼ ਕੋਰਸ
ਕੀ ਕਹਿੰਦੇ ਹਨ ਇੰਜੀ. ਸੰਦੀਪ ਕੁਮਾਰ
ਸੀ.ਬੀ.ਏ ਇੰਨਫੋਟੈਕ ਦੇ ਨਿਰਦੇਸ਼ਕ ਇੰਜੀਨੀਅਰ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਸਾਡਾ ਮਕਸਦ ਬੱਚਿਆਂ ਨੂੰ ਸਿਰਫ਼ ਕੰਪਿਊਟਰ ਸਿੱਖਾਉਣਾ ਨਹੀਂ, ਸਗੋਂ ਉਨ੍ਹਾਂ ਵਿੱਚ ਤਕਨੀਕੀ ਸੋਚ ਅਤੇ ਨਵੀਨਤਾ ਦਾ ਵਿਕਾਸ ਕਰਨਾ ਹੈ। ਜੋ ਬੱਚੇ ਅੱਜ ਕੋਡਿੰਗ ਸਿੱਖਣਗੇ, ਉਹ ਭਵਿੱਖ ਦੇ ਇਨੋਵੇਟਰ ਅਤੇ ਟੈਕ ਲੀਡਰ ਬਣਣਗੇ।