ਡਾਇਗਨੋਸਟਿਕ ਟੈਸਟਾਂ ਅਤੇ ਸੀਸੀਪੀ ਪ੍ਰੋਗਰਾਮ ਸਬੰਧੀ ਟ੍ਰੇਨਿੰਗ ਕਰਵਾਈ
ਰੋਹਿਤ ਗੁਪਤਾ
ਗੁਰਦਾਸਪੁਰ , 27 ਅਕਤੂਬਰ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਐਚਓ(ਕਮਿਊਨਿਟੀ ਹੈਲਥ ਅਫਸਰ) ਦੀ ਡਾਇਗਨੋਸਟਿਕ ਟੈਸਟਾਂ ਅਤੇ ਸੀਸੀਪੀ ਪ੍ਰੋਗਰਾਮ ਸਬੰਧੀ ਜਿਲਾ ਪੱਧਰੀ ਟ੍ਰੇਨਿੰਗ , ਸਿਵਲ ਸਰਜਨ ਦਫਤਰ ਗੁਰਦਾਸਪੁਰ ਵਿਖੇ ਕਰਵਾਈ ਗਈ। ਇਸ ਦੌਰਾਨ ਜਿਲਾ ਗੁਰਦਾਸਪੁਰ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਕੰਮ ਕਰ ਰਹੇ ਸੀ ਐਚ ਓ ਨੂੰ ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ , ਡਾਕਟਰ ਮਨਪ੍ਰੀਤ ਕੌਰ ਪੈਥੋਲੋਜਿਸਟ ਜਿਲਾ ਹਸਪਤਾਲ ,ਡੀਪੀਐਮ ਗੁਰਪ੍ਰੀਤ ਸਿੰਘ, ਡਾਕਟਰ ਸਪਨਾ ਮਾਸਟਰ ਟ੍ਰੇਨਰ ਸੀਸੀਪੀ ਪ੍ਰੋਗਰਾਮ ਨੇ ਵੱਖ ਵੱਖ ਵਿਸ਼ਿਆਂ ਦੀ ਜਾਣਕਾਰੀ ਦਿੱਤੀ।
ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫ਼ਸਰ ਡਾ. ਤੇਜਿੰਦਰ ਕੌਰ ਸਮੂਹ ਸੀਐਚਓ ਨੂੰ 6 ਜਰੂਰੀ ਟੈਸਟਾਂ ਦੀ ਟ੍ਰੇਨਿੰਗ ਦਿੱਤੀ ਗਈ ਹੈ। ਇੰਨਾ ਟੈਸਟਾਂ ਵਿੱਚ ਹੀਮੋਗਲੋਬਿਨ, ਐਚਆਈਵੀ, ਐਚਸੀਵੀ, ਸਿਫਿਲਿਸ, ਮਲੇਰੀਆ, ਸਾਲਟ ਟੈਸਟਿੰਗ ਸ਼ਾਮਿਲ ਹੈ। ਟ੍ਰੇਨਿੰਗ ਤੋਂ ਬਾਦ ਸੀਐਚਓ ਆਪਣੇ ਆਯੁਸ਼ਮਾਨ ਅਰੋਗਿਆ ਕੇਂਦਰਾਂ ਤੇ ਇਹ ਟੈਸਟ ਕਰਨਗੇ। ਇਨਾਂ ਜਰੂਰੀ ਟੈਸਟਾਂ ਨਾਲ ਮਰੀਜ਼ਾਂ ਦੀ ਬਿਮਾਰੀ ਦੀ ਸ਼ਨਾਖਤ ਅਤੇ ਇਲਾਜ਼ ਆਸਾਨ ਹੋ ਪਾਵੇਗਾ।
ਉਨਾਂ ਕਿਹਾ ਕਿ ਕੇਅਰ ਕੰਪੇਨੀਅਨ ਪ੍ਰੋਗਰਾਮ ਰਾਹੀਂ ਮਰੀਜ਼ਾਂ ਨੂੰ ਬਿਮਾਰੀ ਦੇ ਲੱਛਣ ਅਤੇ ਇਲਾਜ਼ ਬਾਰੇ ਦੱਸਿਆ ਜਾ ਰਿਹਾ ਹੈ। ਸ਼ੁਰੂਆਤੀ ਜਾਂਚ ਨਾਲ ਇਲਾਜ ਆਸਾਨ ਹੋ ਜਾਂਦਾ ਹੈ।