Big breaking : ਕੰਗਣਾ ਰਣੌਤ ਨੇ ਮਾਣਹਾਨੀ ਮਾਮਲੇ ਵਿੱਚ ਮੁਆਫੀ ਮੰਗੀ
ਅਸ਼ੋਕ ਵਰਮਾ
ਬਠਿੰਡਾ, 27 ਅਕਤੂਬਰ 2025 : ਭਾਰਤੀ ਜਨਤਾ ਪਾਰਟੀ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਨਾਮਵਰ ਅਦਾਕਾਰਾ ਕੰਗਣਾ ਰਣੌਤ ਨੇ ਮਾਣਹਾਨੀ ਮਾਮਲੇ ਵਿੱਚ ਅੱਜ ਮਾਫੀ ਮੰਗ ਲਈ ਹੈ। ਬਠਿੰਡਾ ਅਦਾਲਤ ਨੇ ਅੱਜ ਕੰਗਣਾ ਰਣੌਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਗੁਲਾਬੀ ਰੰਗ ਦੀ ਸਾੜੀ ਪਹਿਨੀ ਅਤੇ ਕਾਲੇ ਰੰਗ ਦੀਆਂ ਐਨਕਾਂ ਲਾ ਕੇ ਕੰਗਨਾ ਰਣੌਤ ਤਕਰੀਬਨ 2 ਵੱਜ ਕੇ ਦੋ ਮਿੰਟ ਤੇ ਭਾਰੀ ਸੁਰੱਖਿਆ ਹੇਠ ਅਦਾਲਤ ਪੁੱਜੀ ਸੀ। ਅਦਾਲਤੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਕੰਗਣਾ ਰਨੌਤ ਨੇ ਕਿਹਾ ਕਿ ਉਸ ਨੇ ਅੱਜ ਖੇਦ ਪ੍ਰਗਟ ਕਰ ਲਿਆ ਹੈ। ਕੰਗਣਾ ਦਾ ਕਹਿਣਾ ਸੀ ਕਿ ਉਸ ਵਕਤ ਉਸਨੇ ਜੋ ਕੁਝ ਕਿਹਾ ਜਾਣੇ ਅਣਜਾਣੇ ਵਿੱਚ ਕਿਹਾ ਸੀ। ਕੰਗਣਾ ਰਨੌਤ ਨੇ ਇਹ ਵੀ ਕਿਹਾ ਕਿ ਉਸ ਵਕਤ ਜੋ ਕੁਝ ਵੀ ਹੋਇਆ ਬੜਾ ਮਾੜਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ। ਹੁਣ ਅਦਾਲਤ ਦੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ