ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਦੇ ਵਿਦਿਆਰਥੀ ਅਨੁਰਾਗ ਨੇ ਭਾਰਤ ਸਰਕਾਰ ਦੇ ਪ੍ਰੇਰਣਾ ਪ੍ਰੋਗਰਾਮ 'ਚ ਹਾਸਲ ਕੀਤੀ ਸ਼ਾਨਦਾਰ ਸਫ਼ਲਤਾ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 16 ਅਕਤੂਬਰ ,2025
ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਸ੍ਰੀ ਅਨੰਦਪੁਰ ਸਾਹਿਬ ਦੇ 11ਵੀਂ ਜਮਾਤ ਦੇ ਸਾਇੰਸ ਵਿਸ਼ੇ ਦੇ ਵਿਦਿਆਰਥੀ ਅਨੁਰਾਗ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਆਯੋਜਿਤ ਪ੍ਰੇਰਣਾ ਪ੍ਰੋਗਰਾਮ ਵਿੱਚ ਭਾਗ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਦਰਸ਼ ਸਕੂਲ ਦੇ ਪ੍ਰਿੰਸੀਪਲ ਨੀਰਜ ਵਰਮਾ ਨੇ ਕਿਹਾ ਕਿ ਇਹ ਪ੍ਰੋਗਰਾਮ ਵਡਨਗਰ (ਗੁਜਰਾਤ) ਵਿੱਚ ਆਯੋਜਿਤ ਕੀਤਾ ਗਿਆ ਸੀ, ਜੋ ਇੱਕ ਹਫ਼ਤੇ ਦਾ ਰਿਹਾਇਸ਼ੀ ਸਿੱਖਿਆ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਭਾਰਤ ਦੇ ਵਿਦਿਆਰਥੀਆਂ ਵਿੱਚ ਨੇਤ੍ਰਿਤਵ ਗੁਣਾਂ, ਮੁੱਲ ਅਧਾਰਿਤ ਸਿੱਖਿਆ, ਅਤੇ ਰਾਸ਼ਟਰੀ ਗਰਵ ਦੀ ਭਾਵਨਾ ਪੈਦਾ ਕਰਨਾ ਹੈ। ਇਸ ਦੌਰਾਨ ਅਨੁਰਾਗ ਨੇ ਵਿਭਿੰਨ ਰਾਜਾਂ ਤੋਂ ਆਏ ਵਿਦਿਆਰਥੀਆਂ ਨਾਲ ਮਿਲਜੁਲ ਕਰ ਨਵੇਂ ਅਨੁਭਵ ਪ੍ਰਾਪਤ ਕੀਤੇ ਅਤੇ ਭਾਰਤੀ ਗਿਆਨ ਪ੍ਰਣਾਲੀ ਬਾਰੇ ਡੂੰਘੀ ਸਮਝ ਹਾਸਲ ਕੀਤੀ।
ਸਕੂਲ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਪ੍ਰੇਰਣਾ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਸਿੱਖਣ ਦੇ ਨਾਲ-ਨਾਲ ਆਤਮ ਵਿਸ਼ਵਾਸ, ਨੇਤ੍ਰਿਤਵ ਕੌਸ਼ਲ, ਸੰਚਾਰ ਕਲਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਮਹੱਤਤਾ ਬਾਰੇ ਵੀ ਵਿਸ਼ੇਸ਼ ਸੈਸ਼ਨ ਦਿੱਤੇ ਗਏ। ਅਨੁਰਾਗ ਨੇ ਹਰ ਕਿਰਿਆਵਲੀ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਸਮਰਪਣ ਭਾਵਨਾ ਨਾਲ ਸਭ ਦਾ ਮਨ ਮੋਹ ਲਿਆ।
ਆਦਰਸ਼ ਸਕੂਲ ਦੇ ਪ੍ਰਿੰਸੀਪਲ ਨੀਰਜ ਵਰਮਾ ਵਲੋਂ ਅਨੁਰਾਗ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ। ਸਕੂਲ ਇੰਚਾਰਜ ਚਰਨਜੀਤ ਸਿੰਘ ਥਾਨਾ ਅਤੇ ਸਟਾਫ਼ ਵਲੋਂ ਅਨੁਰਾਗ ਨੂੰ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਇਸ ਉਤਕ੍ਰਿਸ਼ਟ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਉਸਦੀ ਇਹ ਸਫਲਤਾ ਨਾ ਸਿਰਫ਼ ਉਸਦੇ ਪਰਿਵਾਰ ਲਈ ਮਾਣ ਦਾ ਵਿਸ਼ਾ ਹੈ, ਬਲਕਿ ਸਕੂਲ ਅਤੇ ਇਲਾਕੇ ਲਈ ਪ੍ਰੇਰਣਾ ਦਾ ਸਰੋਤ ਹੈ। ਸਵੇਰ ਦੀ ਸਭਾ ਵਿੱਚ ਅਨੁਰਾਗ ਵਲੋਂ ਅਪਣੇ ਇਸ ਪ੍ਰੋਗਰਾਮ ਦੇ ਅਨੁਭਵ ਵੀ ਸਾਂਝੇ ਕੀਤੇ ਗਏ। ਜਿਕਰਯੋਗ ਹੈ ਕਿ ਰੂਪਨਗਰ ਜਿਲ੍ਹੇ ਵਿੱਚੋਂ ਸਿਰਫ ਦੋ ਵਿਦਿਆਰਥੀ ਹੀ ਇਸ ਪ੍ਰੋਗਰਾਮ ਲਈ ਚੁਣੇ ਗਏ ਸਨ।
ਇਸ ਮੌਕੇ ਲੈਕ.ਬਲਕਾਰ ਸਿੰਘ , ਲੈਕ ਬਲਜੀਤ ਕੌਰ ,ਲੈਕ ਮੁਕੇਸ਼ ਕੁਮਾਰ, ਲੈਕ ਗੁਰਚਰਨ ਸਿੰਘ, ਲੈਕ ਸੋਹਨ ਸਿੰਘ ਚਾਹਲ, ਲੈਕ ਪਵਨ ਕੁਮਾਰ ,ਲੈਕ ਰਜਨੀਸ਼ ਕੁਮਾਰ, ਦਪਿੰਦਰ ਕੌਰ ,ਹਰਸਿਮਰਨ ਸਿੰਘ, ਗੁਰਪ੍ਰੀਤ ਕੌਰ ,ਅਜਵਿੰਦਰ ਕੌਰ, ਕਮਲਜੀਤ ਕੌਰ, ਰੋਮਿਲ, ਪਰੇਹਾ, ਸੁਰਿੰਦਰ ਪਾਲ ਸਿੰਘ, ਕਮਲਪ੍ਰੀਤ ਸਿੰਘ, ਪ੍ਰਦੀਪ ਕੌਰ, ਸੰਦੀਪਾ ਰਾਣੀ ,ਦੀਪ ਸ਼ਿਖਾ, ਲਖਵੀਰ ਕੌਰ ,ਚਰਨਜੀਤ ਕੌਰ, ਨਿਰਮਲ ਕੌਰ, ਨੇਹਾ ਰਾਣੀ, ਦਵਿੰਦਰ ਕੌਰ ,ਰੀਨਾ ਰਾਣੀ, ਗੁਰਪ੍ਰੀਤ ਸਿੰਘ, ਜਸਵੀਰ ਕੌਰ, ਕੁਲਜਿੰਦਰ ਕੌਰ ,ਸੁਖਵਿੰਦਰ ਕੌਰ ,ਰਾਜਵੀਰ ਕੌਰ , ਪਿੰਕੀ ਰਾਣੀ,ਰਣਵੀਰ ਸਿੰਘ , ਸ. ਨਿਰਮਲ ਸਿੰਘ(ਕਲਰਕ) ,ਸ. ਗੁਰਮੇਲ ਸਿੰਘ ਲਾਇਬ੍ਰੇਰੀਅਨ, ਕੰਵਲਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਗਗਨ ਕੁਮਾਰ, ਸੁਰਜੀਤ ਸਿੰਘ, ਵਰੁਣ ਕੁਮਾਰ, ਅਦਰਸ਼ ਕੁਮਾਰ, ਹਰਜੋਤ ਸਿੰਘ, ਰਮਾ ਕੁਮਾਰੀ, ਸ਼ਰਨਜੀਤ ਕੌਰ, ਰਜਨੀ, ਸੋਨੀਆ, ਗੁਰਪ੍ਰੀਤ ਕੌਰ, ਸੀਮਾ ਦੇਵੀ, ਜਸਵਿੰਦਰ ਕੌਰ, ਮਨੀਤਾ ਰਾਣੀ ਆਦਿ ਹਾਜ਼ਰ ਸਨ।