ਸਾਈ ਪਾਲਕੀ ਯਾਤਰਾ ਨੂੰ ਲੈ ਕੇ ਸਜਾਇਆ ਗਿਆ ਮੰਦਰ
ਵੇਖਦਿਂਆ ਹੀ ਬਣ ਰਹੀ ਹੈ ਮੰਦਰ ਦੀ ਸ਼ੋਭਾ
ਰੋਹਿਤ ਗੁਪਤਾ
ਗੁਰਦਾਸਪੁਰ , 16 ਅਕਤੂਬਰ 2025 :
ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਤੋਂ ਹਰ ਸਾਲ ਸ਼ਿਰਡੀ ਵਾਲੇ ਸਾਈਂ ਬਾਬਾ ਦੀ ਮੂਰਤੀ ਸਥਾਪਨਾ ਮੌਕੇ ਤੇ 17 ਅਕਤੂਬਰ ਨੂੰ ਪਿਛਲੇ ਕਰੀਬ 15 ਸਾਲਾਂ ਤੋਂ ਪਾਲਕੀ ਯਾਤਰਾ ਸਜਾਈ ਜਾਂਦੀ ਹੈ । ਇਸ ਵਾਰ ਵੀ ਪੂਰੇ ਧੂਮਧਾਮ ਨਾਲ ਇਹ ਪਾਲਕੀ ਯਾਤਰਾ ਸਜਾਈ ਜਾਏਗੀ ਅਤੇ ਇਸ ਦੇ ਲਈ ਤਮਾਮ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ। ਸ੍ਰੀ ਸਾਈ ਪਰਿਵਾਰ ਵੱਲੋਂ ਸਜਾਈ ਜਾਣ ਵਾਲੀ ਇਸ ਪਾਲਕੀ ਯਾਤਰਾ ਨੂੰ ਲੈ ਕੇ ਬਾਹਰੋਂ ਕਾਰੀਗਰ ਬੁਲਾ ਕੇ ਮੰਦਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। 17 ਅਕਤੂਬਰ ਨੂੰ ਸਵੇਰੇ ਬਾਬਾ ਦੀ ਮੂਰਤੀ ਦੇ ਮੰਗਲ ਇਸ਼ਨਾਨ ਨਾਲ ਸਮਾਗਮ ਦੀ ਸ਼ੁਰੂਆਤ ਹੋਏਗੀ ਅਤੇ ਉਸ ਤੋਂ ਬਾਅਦ ਭਜਨ ਸੰਧਿਆ ਤੇ ਸਾਈ ਪਾਦੁਕਾ ਪੂਜਨ ਉਪਰੰਤ ਸ਼ਾਮ 6 ਵਜੇ ਪਾਲਕੀ ਯਾਤਰਾ ਦੀ ਸ਼ੁਰੂਆਤ ਹੋਵੇਗੀ । ਪਾਲਕੀ ਵਿੱਚ ਵਿਰਾਜਮਾਨ ਸਾਈ ਬਾਬਾ ਪੂਰੇ ਸ਼ਹਿਰ ਦੀ ਪਰਿਕਰਮਾ ਕਰਨ ਤੋਂ ਬਾਅਦ ਸ਼ਾਮ ਨੂੰ ਮੰਦਰ ਵਿੱਚ ਵਿਸ਼ਰਾਮ ਲੈਣਗੇ । ਇਸ ਦੌਰਾਨ ਸ਼ਾਮ ਨੂੰ ਭਜਨ ਸੰਧਿਆ ਤੇ ਪਾਲਕੀ ਯਾਤਰਾ ਵਿੱਚ ਸ਼ਾਮਿਲ ਲੋਕਾਂ ਲਈ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਹੈ । ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਲਕੀ ਯਾਤਰਾ ਦਾ ਫੁੱਲਾਂ ਦੀ ਵਰਖਾ ਤੇ ਸ਼ਰਧਾਲੂਆਂ ਨੂੰ ਪਾਣੀ ਲੰਗਰ ਅਤੇ ਹੋਰ ਖਾਣ ਪੀਣ ਦੀ ਦੀਆਂ ਵਸਤੂਆਂ ਭੇਂਟ ਕਰਕੇ ਸਵਾਗਤ ਵੀ ਕੀਤਾ ਜਾਵੇਗਾ।