ਕੇਂਦਰੀ ਟੀਮ ਨੇ ਸਿਹਤ ਗਤੀਵਿਧੀਆਂ ਦੀ ਸਮੀਖਿਆ ਲਈ ਸ਼ਹੀਦ ਭਗਤ ਸਿੰਘ ਨਗਰ ਦਾ ਦੌਰਾ ਕੀਤਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 18 ਸਤੰਬਰ, 2025 : ਕੇਂਦਰੀ ਸਿਹਤ ਸੂਚਨਾ ਬਿਊਰੋ ਦੇ ਫੀਲਡ ਸਰਵੇ ਯੂਨਿਟ, ਲਖਨਊ ਨੇ ਅੱਜ ਕੇਂਦਰੀ ਸਿਹਤ ਸੂਚਨਾ ਬਿਊਰੋ ਨਾਲ ਸਬੰਧਤ ਸਿਹਤ ਗਤੀਵਿਧੀਆਂ ਦੀ ਸਮੀਖਿਆ ਲਈ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਦਾ ਦੌਰਾ ਕੀਤਾ।
ਕੇਂਦਰੀ ਸਿਹਤ ਸੂਚਨਾ ਬਿਊਰੋ ਦੇ ਡਿਪਟੀ ਡਾਇਰੈਕਟਰ ਸ੍ਰੀਮਤੀ ਦੀਕਸ਼ਾ ਸਚਦੇਵਾ ਦੀ ਰਹਿਨੁਮਾਈ ਹੇਠ ਤਿੰਨ ਮੈੰਬਰੀ ਕੇਂਦਰੀ ਟੀਮ ਜਿਸ ਵਿਚ ਜੂਨੀਅਰ ਅੰਕੜਾ ਅਫਸਰ ਸ੍ਰੀ ਅਭਿਸ਼ੇਕ ਸਿੰਘ ਅਤੇ ਜੂਨੀਅਰ ਅੰਕੜਾ ਅਫਸਰ ਸਵਾਤੀ ਸਿੰਘ ਸ਼ਾਮਲ ਸਨ, ਨੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਸਮੇਤ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਆਨਲਾਈਨ ਪੋਰਟਲ ਰਾਹੀਂ ਸਿਹਤ ਸਬੰਧੀ ਇਕੱਤਰ ਜਾਣਕਾਰੀ ਦੀ ਗੁਣਵੱਤਾ, ਸਮਾਂਬੱਧਤਾ ਅਤੇ ਸਟੀਕਤਾ 'ਤੇ ਵਿਚਾਰ-ਚਰਚਾ ਕਰਕੇ ਲੋੜੀਂਦੇ ਸੁਧਾਰਾਂ ਲਈ ਜ਼ਰੂਰੀ ਸੁਝਾਅ ਸਾਂਝੇ ਕੀਤੇ।
ਇਸ ਮੌਕੇ ਸ੍ਰੀਮਤੀ ਦੀਕਸ਼ਾ ਸਚਦੇਵਾ ਨੇ ਸਿਹਤ ਅਧਿਕਾਰੀਆਂ ਨਾਲ ਜ਼ਿਲ੍ਹੇ ਵਿੱਚ ਚੱਲ ਰਹੇ ਸਿਹਤ ਪ੍ਰੋਗਰਾਮਾਂ ਦੇ ਪ੍ਰਗਤੀ ਕੰਮਾਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਸਿਹਤ ਸਬੰਧੀ ਇਕੱਤਰ ਜਾਣਕਾਰੀ ਦੀ ਗੁਣਵੱਤਾ, ਸਮਾਂਬੱਧਤਾ ਅਤੇ ਸਟੀਕਤਾ ਹੋਣਾ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਕੇਂਦਰੀ ਟੀਮ ਨੇ ਸੰਚਾਰੀ ਬਿਮਾਰੀਆਂ ਤੇ ਗੈਰ-ਸੰਚਾਰੀ ਬਿਮਾਰੀਆਂ ਸਮੇਤ ਹੋਰ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੇ ਡਾਟੇ ਦੀ ਸਥਿਤੀ, ਆਈ.ਸੀ.ਡੀ. ਤੇ ਆਈ.ਸੀ.ਐੱਫ ਦੀ ਵਰਤੋਂ, ਐੱਮ.ਆਰ.ਓ/ਐੱਮ.ਆਰ.ਟੀ. ਦੀ ਸਥਿਤੀ, ਮਨੁੱਖੀ ਸਰੋਤਾਂ ਦੀ ਉਪਲੱਬਧਤਾ ਅਤੇ ਸੀ.ਬੀ.ਐੱਚ.ਆਈ. ਨਾਲ ਸਬੰਧਤ ਹੋਰਨਾਂ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਤਿੰਨ ਦਿਨ ਜ਼ਿਲ੍ਹੇ ਅੰਦਰ ਪੈਂਦੀਆਂ ਪੀ.ਐੱਚ.ਸੀਜ਼ ਅਤੇ ਸੀ.ਐੱਚ.ਸੀਜ਼ ਦਾ ਨਿਰੀਖਣ ਕਰਕੇ ਓ.ਪੀ.ਡੀ./ਆਈ.ਪੀ.ਡੀ. ਰੋਗੀ ਰਜਿਸਟਰ, ਸਿਹਤ ਸੰਸਥਾਵਾਂ ਦਾ ਢਾਂਚਾ, ਸਟਾਕ ਰਜਿਸਟਰ ਆਦਿ ਦਸਤਾਵੇਜਾਂ ਦੀ ਸਮੀਖਿਆ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿਹਤ ਅਫਸਰ ਡਾ ਰੇਣੂ ਮਿੱਤਲ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰੀਸ਼ ਕਿਰਪਾਲ, ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ, ਡਾ ਗੀਤਾਂਜਲੀ ਸਿੰਘ, ਡਾ. ਸੋਨੀਆ, ਡਾ. ਜਸਵਿੰਦਰ ਸਿੰਘ, ਡਾ ਨੀਨਾ ਸ਼ਾਂਤ, ਡਾ ਚਰਨਜੀਤ ਕੁਮਾਰ, ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ ਰਾਜ ਕੁਮਾਰੀ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਸ਼ਿਆਮਾਵੇਦਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਲਜੀਤ ਸਿੰਘ, ਸੁਪਰਡੈਂਟ ਰੇਣੂ ਬਾਲਾ, ਜ਼ਿਲ੍ਹਾ ਫਾਰਮੇਸੀ ਅਫਸਰ ਕਮਲਜੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।