ਆਂਗਣਵਾੜੀ ਮੁਲਾਜ਼ਮਾਂ ਵੱਲੋਂ ਸਾਹਿਤਕਾਰ ਤੇ ਸਮਾਜ ਸੇਵਕ ਸੁਖਪਾਲ ਸਿੰਘ ਢਿੱਲੋਂ ਦੀ ਮੌਤ ਤੇ ਦੁੱਖ ਪ੍ਰਗਟ
ਅਸ਼ੋਕ ਵਰਮਾ
ਬਠਿੰਡਾ , 19 ਜੂਨ 2025 :ਸਾਹਿਤਕਾਰ, ਪ੍ਰਸਿੱਧ ਲੇਖਕ, ਮਿੱਠਬੋਲੇੜੇ ਇਨਸਾਨ ਅਤੇ ਲੰਬੇ ਸਮੇਂ ਤੋਂ ਪੱਤਰਕਾਰਤਾ ਨਾਲ ਜੁੜੇ ਸੁਖਪਾਲ ਸਿੰਘ ਢਿੱਲੋਂ ਦੀ ਮੌਤ ਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀਆਂ ਆਗੂਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੀ ਢਿੱਲੋ ਪਿਛਲੇ ਦਿਨੀਂ ਸੜਕ ਦੁਰਘਟਨਾ ਵਿਚ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਦੁਰਘਟਨਾਂ ਵਿਚ ਉਹਨਾਂ ਦੀ ਧਰਮਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਸਰਦਾਰ ਸੁਖਪਾਲ ਸਿੰਘ ਢਿੱਲੋਂ ਦੇ ਬੇਵਕਤੀ ਇਸ ਸੰਸਾਰ ਵਿੱਚੋਂ ਚਲੇ ਜਾਣ ਤੇ ਸਮੁੱਚੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਹੈ।
ਆਲ਼ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ ਗੋਨੇਆਣਾ ਨੇ ਸ੍ਰ.ਢਿੱਲੋਂ ਦੀ ਬੇਵਕਤੀ ਮੌਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਲਾਭ ਕੌਰ ਸੰਗਤ, ਪਰਮਜੀਤ ਕੌਰ ਰੁਲਦੂਵਾਲਾ, ਕਿਰਪਾਲ ਕੌਰ ਰਾਮਪੁਰਾ, ਮਨਮੀਤ ਕੌਰ ਭੁੱਚੋ, ਬਲਵੀਰ ਕੌਰ ਲਹਿਰੀ, ਲੀਲਾਵੰਤੀ ਬਠਿੰਡਾ, ਅੰਮ੍ਰਿਤਪਾਲ ਕੌਰ ਬੱਲੂਆਣਾ,ਮਨਪ੍ਰੀਤ ਕੌਰ ਸਿਵੀਆਂ, ਰੇਖਾ ਰਾਣੀ ਜੀਦਾ, ਬਲਬੀਰ ਕੌਰ ਭੋਖੜਾ ਅਤੇ ਹੋਰ ਆਗੂਆਂ ਵਲੋ ਸ੍ਰ. ਢਿੱਲੋਂ ਦੇ ਅਚਾਨਕ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਆਗੂਆਂ ਵਲੋ ਉਹਨਾਂ ਦੀ ਧਰਮਪਤਨੀ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਗਈ।ਪਿੰਡ ਭਾਗਸਰ ਦੇ ਰਹਿਣ ਵਾਲੇ ਸ੍ਰ. ਢਿੱਲੋਂ ਵਧੀਆ ਪਰਿਵਾਰਿਕ ਅਤੇ ਸੰਸਕਾਰਾਂ ਵਿੱਚ ਪਲੇ ਸਨ ਅਤੇ ਸਮੁੱਚੇ ਪਿੰਡ ਵਿੱਚ ਆਪਣੇਪਣ ਵਾਲੀ ਦਿੱਖ ਰੱਖਦੇ ਸਨ।