ਵਾਹਿਗੁਰੂ ਅਕੈਡਮੀ ਵਲੋਂ ਆਈਲੈਟਸ,ਪੀ ਟੀ ਈ,ਯੂ ਕੇ ਵੀ ਅਤੇ ਸਪੋਕਨ ਤੇ 85 ਫ਼ੀਸਦੀ ਡਿਸਕਾਉਂਟ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ,4 ਜੂਨ 2025 ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਸਕਾਰ ਕਰਨ ਵਾਲੀ ਪੰਜਾਬ ਦੀ ਪ੍ਰਸਿੱਧ ਸੰਸਥਾ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਵੱਲੋਂ ਆਈਲੈਟਸ ,ਪੀ ਟੀ ਈ ,ਸਪੋਕਨ ਅਤੇ ਯੂ ਕੇ ਵੀ ਆਈ ਉੱਪਰ ਨੂੰ 85 ਫੀਸਦੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਹਿਗੁਰੂ ਅਕੈਡਮੀ ਦੀ ਮੈਨੇਜਰ ਮਹਿਕ ਚੋਬੜਾ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਆਧੁਨਿਕ ਤਕਨੀਕ ਅਤੇ ਇੰਟਰਨੈਸ਼ਨਲ ਪੱਧਰ ਦੇ ਸਿਲੇਬਸ ਅਨੁਸਾਰ ਵਿਦਿਆਰਥੀਆਂ ਨੂੰ ਆਈਲੈਟਸ, ਪੀ ਟੀ ਈ ,ਸਪੋਕਨ ਅਤੇ ਯੂ ਕੇ ਵੀ ਆਈ ਦੀ ਤਿਆਰੀ ਕਰਵਾਈ ਜਾਂਦੀ ਹੈ।
ਉਹਨਾਂ ਦੱਸਿਆ ਕਿ ਸੰਸਥਾ ਦੇ ਵਿਦਿਆਰਥੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਆਫਰ ਤੇ ਸਪੋਕਨ ਦੀ ਇੱਕ ਮਹੀਨੇ ਦੀ ਫੀਸ ਸਿਰਫ 400 ਅਤੇ ਦੋ ਮਹੀਨੇ ਦੀ ਫੀਸ 600 ਅਤੇ ਤਿੰਨ ਮਹੀਨੇ ਦੀ ਫੀਸ 700 ਲਈ ਜਾਵੇਗੀ। ਇਸੇ ਤਰ੍ਹਾਂ ਆਈਲੈਟਸ ,ਪੀ ਟੀ ਈ ਅਤੇ ਯੂ ਕੇ ਦੀ ਇੱਕ ਮਹੀਨੇ ਦੀ ਫੀਸ 2000 ਹਜ਼ਾਰ, 2 ਮਹੀਨੇ ਦੀ 3100 ਰੁਪਏ ,3 ਮਹੀਨੇ ਦੀ 4000 ਅਤੇ ਚਾਰ ਮਹੀਨੇ ਦੀ 4400 ਫੀਸ ਲਈ ਜਾਵੇਗੀ। ਉਹਨਾਂ ਨੇ ਦੱਸਿਆ ਕਿ ਸਾਡੀ ਸੰਸਥਾ ਤੋਂ ਹਜ਼ਾਰਾਂ ਵਿਦਿਆਰਥੀਆਂ ਨੇ ਤਿਆਰੀ ਕਰਕੇ ਵੱਖ ਵੱਖ ਦੇਸ਼ਾਂ ਵਿੱਚ ਉਚੇਰੀ ਵਿਦਿਆ ਪ੍ਰਾਪਤ ਕਰਕੇ ਚੰਗੀਆਂ ਨੌਕਰੀਆਂ ਹਾਸਲ ਕੀਤੀਆਂ ਹਨ। ਕੋਰਸਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਵੱਖ-ਵੱਖ ਦੇਸ਼ਾਂ ਵਿੱਚ ਸਟੱਡੀ ਕਰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਨੇਡਾ ਤੇ ਅਮਰੀਕਾ ਜਾਣ ਲਈ ਸਤੰਬਰ ਇਨਟੇਕ ਵਿੱਚ ਸੁਨਹਿਰੀ ਮੌਕਾ ਹੈ।