ਟਰੰਪ ਨੇ 12 ਮੁਲਕਾਂ ਦੇ ਨਾਗਰਿਕਾਂ ਦੀ ਅਮਰੀਕਾ ’ਚ ਦਾਖਲੇ ’ਤੇ ਲਗਾਈ ਪਾਬੰਦੀ
ਬਾਬੂਸ਼ਾਹੀ ਨੈਟਵਰਕ
ਵਾਸ਼ਿੰਗਟਨ, 6 ਜੂਨ, 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਮੁਲਕਾਂ ਦੇ ਨਾਗਰਿਕਾਂ ਦੀ ਅਮਰੀਕਾ ਵਿਚ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਹੈ।
ਇਹਨਾਂ ਮੁਲਕਾਂ ਵਿਚ ਅਫਗਾਨਿਸਤਾਨ, ਮਿਆਂਮਾਰ, ਚੜ੍ਹ, ਕੋਂਗੋ, ਗੀਨੀਆ, ਐਰੀਟ੍ਰੀਆ, ਹੇਤੀ, ਈਰਾਨ, ਲਿਬੀਆ, ਸੋਮਾਲੀਆ, ਸੂਡਾਨ ਅਤੇ ਯਮਨ ਸ਼ਾਮਲ ਹਨ। ਇਸ ਤੋਂ ਇਲਾਵਾ ਬੁਰੂੰਡੀ, ਕਿਊਬਾ, ਲਾਓਸ, ਸੀਅਰਾ ਲੋਨ, ਟੋਂਗੋ, ਤੁਰਮੇਨਿਸਤਾਨ ਅਤੇ ਵੈਨਜ਼ੁਅਲਾ ਦੇ ਨਾਗਰਿਕਾਂ ’ਤੇ ਅੰਸ਼ਕ ਰੋਕ ਲਗਾਈ ਗਈ ਹੈ।