ਏਕ ਓਂਕਾਰ ਫੌਂਡੇਸ਼ਨ ਯੂ, ਕੇ ਵੱਲੋ ਮੈਡੀਕਲ ਕੈਂਪ ਲਾਇਆ ਗਿਆ, ivy ਹਸਪਤਾਲ 150 ਮਰੀਜ਼ਾਂ ਦਾ ਚੈੱਕਅੱਪ
ਨਵਾਂ ਸ਼ਹਿਰਃ- 05 ਜੂਨ 2025 - ਏਕ ਓਂਕਾਰ ਫੌਂਡੇਸ਼ਨ ਯੂ. ਕੇ ਵੱਲੋ ਨਵਾਂ ਸ਼ਹਿਰ ਦੇ ਪਿੰਡ ਪੂਨੀਆ ਦੇ ਪ੍ਰਮਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਰੀ ਦੀ ਸੇਵਾ ਕੀਤੀ ਗਈ ਅਤੇ ਪੜਾਈ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਇਸ ਮੌਕੇ ਏਕ ਓਂਕਾਰ ਫੌਂਡੇਸ਼ਨ ਯੂ, ਕੇ ਵੱਲੋ ਪਿੰਡ ਥਾਂਦੀਆਂ ਵਿੱਚ ਲੋਕਾ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਇੱਕ ਮੈਡੀਕਲ ਕੈੰਪ ਵੀ ਲਾਇਆ ਗਿਆ। ਜਿਸ ਵਿਚ ivy ਹੌਸਪੀਟਲ ਨਵਾਂਸ਼ਹਿਰ ਵੱਲੋ 150 ਮਰੀਜਾਂ ਦਾ ਚੈੱਕਅੱਪ ਕੀਤਾ ਗਿਆ ਇਸ ਮੌਕੇ ਸੇਵਾਦਾਰ ਮੈਡਮ ਬਲਦੀਸ਼ ਕੌਰ ਬੰਗਾ, ਸਤਨਾਮ ਸਿੰਘ ਖੱਟਕੜ, ਪ੍ਰਧਾਨ ਸੁਰਿੰਦਰ ਸਿੰਘ ਖੱਟਕੜ, ਸਰਦਾਰ ਗੁਰਵਿੰਦਰਪਾਲ ਸਿੰਘ ਬੰਗਾ ਆਦਿ ਹਾਜ਼ਰ ਸਨ