ਮੰਦਰ ਦੀਆਂ ਗੋਲਕਾਂ ਅਤੇ ਮਾਤਾ ਦੀ ਮੂਰਤੀ ਤੇ ਸ਼ਿੰਗਾਰੇ ਗਏ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਦੋ ਚੋਰ ਗਿਰਫਤਾਰ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 27 ਮਾਰਚ 2025 -ਬੀਤੇ ਦਿਨੀ ਬਟਾਲਾ ਦੇ ਉਮਰਪੁਰਾ ਚੌਂਕ ਵਿਖੇ ਸਥਿਤ ਬਾਵਾ ਲਾਲ ਜੀ ਮੰਦਰ ਚ ਚੋਰਾਂ ਵੱਲੋਂ ਚਾਰ ਗੋਲਕਾਂ ਅਤੇ ਮਾਤਾ ਰਾਣੀ ਦੀ ਮੂਰਤੀ ਤੇ ਸ਼ਿੰਗਾਰੇ ਗਏ ਇਕ ਲੱਖ ਰੁਪਏ ਦੇ ਕਰੀਬ ਮੁੱਲ ਦੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ ਸਨ।
ਮਾਮਲੇ ਚ ਪੁਲਿਸ ਥਾਣਾ ਸਿਵਿਲ ਲਾਈਨ ਵਲੋ ਮਾਮਲਾ ਦਰਜ ਕਰ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਦੇ ਚੱਲਦੇ ਪੁਲਿਸ ਵੱਲੋਂ ਦੋ ਚੋਰਾ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ।
ਮੰਦਿਰ ਦੇ ਸੇਵਾਦਾਰਾਂ ਮੁਤਾਬਿਕ ਚੋਰਾ ਵਲੋ 20 ਮਾਰਚ ਦੀ ਰਾਤ ਮੰਦਿਰ ਚ ਦਾਖਿਲ ਹੋ ਜਿੱਥੇ ਮੰਦਿਰ ਦੀਆਂ ਚਾਰ ਗੋਲਕਾਂ ਤੋੜ ਕੇ ਉਹਨਾਂ ਵਿੱਚੋਂ ਨਗਦੀ ਕੱਢ ਲਈ ਗਈ ਸੀ ਅਤੇ ਉਸਦੇ ਨਾਲ ਹੀ ਮਾਤਾ ਰਾਣੀ ਦੀ ਮੂਰਤੀ ਤੋਂ ਚਾਂਦੀ ਦਾ ਜਿੰਨਾ ਵੀ ਸ਼ਿੰਗਾਰ ਸੀ ਉਹ ਚੋਰ ਚੋਰੀ ਕਰ ਫ਼ਰਾਰ ਹੋ ਗਏ ਸਨ ਜਿਸ ਦੀ ਉਹਨਾਂ ਵਲੋ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਗਈ ਸੀ ਜਿਸ ਤੇ ਪੁਲਿਸ ਵਲੋਂ ਹੁਣ ਦੋ ਚੋਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਹਨਾਂ ਕੋਲੋ ਕੁਝ ਸਾਮਾਨ ਤਾ ਬਰਾਮਦ ਹੋਇਆ ਹੈ ਅਤੇ ਪੁਲਿਸ ਨੇ ਅਸ਼ਵਸ਼ਣ ਦਿੱਤਾ ਹੈ ਕਿ ਸਾਰਾ ਸਾਮਾਨ ਇਨ੍ਹਾਂ ਕੋਲੋ ਬਰਾਮਦ ਕੀਤਾ ਜਾਵੇਗਾ।
ਉੱਥੇ ਹੀ ਪੁਲਿਸ ਚੌਂਕੀ ਅਰਬਨ ਅਸਟੇਟ ਬਟਾਲਾ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਕਰ ਇਲਾਕੇ ਚੋ ਹੀ ਦੋ ਚੋਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਮਾਣਯੋਗ ਅਦਾਲਤ ਚ ਪੇਸ਼ ਕਰ ਪੁਲਿਸ ਰਿਮਾਂਡ ਲੈਕੇ ਉਹਨਾਂ ਕੋਲੋ ਪੁੱਛਗਿੱਛ ਕਰ ਜਲਦ ਚੋਰੀ ਦਾ ਸਾਰਾ ਸਾਮਾਨ ਬਰਾਮਦ ਕੀਤਾ ਜਾਵੇਗਾ।