ਮੰਡੀਆਂ ਬੰਦ ਕਰਨ ਅਤੇ ਪਰਾਲੀ ਸਾੜਨ ਦੇ ਪਰਚਿਆਂ ਖਿਲਾਫ ਐਸਡੀਐਮ ਦਫਤਰ ਦਾ ਘਿਰਾਓ
ਕੁਦਰਤੀ ਗੜੇਮਾਰੀ ਕਰਕੇ ਵਧੀ ਸਿੱਲ੍ਹ ਕਾਰਨ ਬਿਨਾਂ ਸ਼ਰਤ ਝੋਨਾ ਖਰੀਦੇ ਸਰਕਾਰ
ਅਸ਼ੋਕ ਵਰਮਾ
ਗਿੱਦੜਬਾਹਾ, 13 ਨਵੰਬਰ 2026 : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਿੱਦੜਬਾਹਾ ਬਲਾਕ ਕਮੇਟੀ ਤੇ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਨੇ ਝੋਨਾ ਦੀਆਂ ਮੰਡੀਆਂ ਵਿੱਚ ਆਮਦ ਦੇ ਬਾਵਜੂਦ 400 ਮੰਡੀਆਂ ਬੰਦ ਕਰਨ ਦੇ ਫੈਸਲੇ ਖਿਲਾਫ ਅਤੇ ਪਰਾਲੀ ਸਾੜਨ ਦੇ ਕੀਤੇ ਪਰਚਿਆਂ ਜੁਰਮਾਨਿਆਂ ਖਿਲਾਫ ਐਸ ਡੀ ਐਮ ਗਿੱਦੜਬਾਹਾ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਮੰਡੀਆਂ ਵਿੱਚ ਖਰੀਦ ਤਰੁੰਤ ਸ਼ੁਰੂ ਕੀਤੀ ਜਾਵੇ । ਮੌਕੇ ਤੇ ਐਸ ਡੀ ਐਮ ਗਿੱਦੜਬਾਹਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਮੰਗ ਪ੍ਰਾਪਤ ਕੀਤਾ ਤੇ ਮੁੜ ਮੰਡੀਆਂ ਵਿੱਚ ਖਰੀਦ ਕਰਨ ਭਰੋਸਾ ਦਿੱਤਾ। ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਰਾਜਿੰਦਰ ਸਿੰਘ ਦੂਹੇਵਾਲਾ ਗਿੱਦੜਬਾਹਾ ਬਲਾਕ ਪ੍ਰਧਾਨ ਰਣਜੀਤ ਸਿੰਘ ਬਾਂਦੀਆਂ ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ ਦੇ ਸੂਬਾ ਸਕੱਤਰ ਕੁਲਦੀਪ ਸਿੰਘ ਨੇਤਾ ਕੋਟਭਾਈ ਭਾਕਿਯੂ ਏਕਤਾ ਉਗਰਾਹਾਂ ਦੇ
ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਗਿੱਦੜਬਾਹਾ ਬਲਾਕ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ ਨੇ ਕਿਹਾ ਕਿ ਝੋਲੇ ਦੀ ਫਸਲ ਦਾ ਇੱਕ ਇੱਕ ਦਾਣਾ ਖੀਰਦ ਕਰਨ ਦੇ ਮੁੱਖ ਮੰਤਰੀ ਦੇ ਬਿਆਨ ਅਨੁਸਾਰ ਬੰਦ ਪਈਆਂ ਦਾਣਾ ਮੰਡੀਆਂ ਦੇ ਵਿੱਚ ਖ਼ਰੀਦ ਕਰਨ ਦੀ ਫੂਕ ਨਿਕਲ ਚੁੱਕੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਖਾਸ ਕਰਕੇ ਪਿਛੇਤਾ ਫੂਸਾ 44 ਅਤੇ 126 ਵਰਾਇਟੀ ਝੋਨਾ ਹੁਣ ਮੰਡੀਆਂ ਵਿੱਚ ਆਇਆ ਹੈ। ਫਾਜ਼ਿਲਕਾ ਸੀ੍ ਮੁਕਤਸਰ ਸਾਹਿਬ ਮਾਨਸਾ ਬਠਿੰਡਾ ਫਰੀਦਕੋਟ ਮੋਗਾ ਬਰਨਾਲਾ ਮਲੇਰ ਕੋਟਲਾ ਸੰਗਰੂਰ ਪਟਿਆਲਾ ਲੁਧਿਆਣਾ ਦੀਆਂ ਮੰਡੀਆਂ ਵਿੱਚ ਹਾਲੇ ਵੀ 35% ਤੋਂ ਉੱਪਰ ਝੋਨਾ ਖਰੀਦ ਕਰਨ ਵਾਲਾ ਪਿਆ ਹੈ ਇਸ ਵਾਰ ਬੰਪਰ ਫ਼ਸਲ ਐਹੋਈ ਹੈ ਅਤੇ 185 ਲੱਖ ਟਣਦੇ ਟੀਚੇ ਤੋਂ ਲਗਭਗ 20 ਲੱਖ ਟਨ ਵੱਧ ਹੋਇਆ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕਠਾ ਚ ਕਹਿ ਰਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਪਰਚੇ ਦਰਜ ਨਹੀਂ ਕੀਤੇ ਜਾਣਗੇ ਦੁਜੇ ਪਾਸੇ ਧੜਾ ਧੜ ਕਿਸਾਨਾਂ ਤੇ ਦਰਜ ਪੁਲਿਸ ਕੇਸ ਅਤੇ ਜੁਰਮਾਨੇ ਪਾਏ ਜਾ ਰਹੇ ਤਰੁੰਤ ਰੱਦ ਕੀਤੇ ਜਾਣਗੇ ਨਹੀਂ ਤਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸਬੰਧਤ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ ਜਿਸ ਦੀ ਸਾਰੀ ਜੁੰਮੇਵਾਰੀ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਸਰਕਾਰ ਦੀ ਹੋਵੇਗੀ ਮੰਗਾਂ ਲਾਗੂ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ।
- Download Babushahi App
-
-