ਸੁਖਬੀਰ ਸਿੰਘ ਬਾਦਲ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ
ਚੰਡੀਗੜ੍ਹ 13 ਨਵੰਬਰ—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਕੀਤੀ ਜਾ ਰਹੀ ਹੈ ਜਿਸ ਵਿੱਚ ਮਿਹਨਤੀ, ਤਜਰਬੇਕਾਰ ਅਤੇ ਪਾਰਟੀ ਨਾਲ ਪਿਛਲੇ ਲੰਮੇ ਸਮੇ ਤੋਂ ਜੁੜੀਆਂ ਬੀਬੀਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਬੀਬੀਆਂ ਨੂੰ ਵੱਖ—ਵੱਖ ਅਹੁਦਿਆਂ ਉਪਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :
ਜਿਹਨਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਕੰਚਨਪ੍ਰੀਤ ਕੌਰ ਤਰਨ ਤਾਰਨ, ਬੀਬੀ ਰਮਨਦੀਪ ਕੌਰ ਸ਼ੇਰੋਂ ਖਡੂਰ ਸਾਹਿਬ, ਬੀਬੀ ਪਰਮਜੀਤ ਕੌਰ ਵਿਰਕ ਸੰਗਰੂਰ, ਬੀਬੀ ਤਜਿੰਦਰ ਕੌਰ ਸੰਧੂ ਲੁਧਿਆਣਾ, ਬੀਬੀ ਕਸ਼ਮੀਰ ਕੌਰ ਗੁਰੂ ਹਰਸਹਾਏ, ਬੀਬੀ ਸ਼ਰਨਜੀਤ ਕੌਰ ਜੀਂਦੜ ਗੁਰਦਾਸਪੁਰ,ਬੀਬੀ ਕਿਰਨਦੀਪ ਕੌਰ ਕਾਦੀਆਂ ਲੁਧਿਆਣਾ, ਬੀਬੀ ਦਵਿੰਦਰ ਕੌਰ ਖਾਲਸਾ ਬਠਿੰਡਾ, ਬੀਬੀ ਪਾਲੋ ਕੌਰ ਮਲੋਟ ਅਤੇ ਬੀਬੀ ਅਮਰਜੀਤ ਕੌਰ ਪੰਜਗਰਾਈਆਂ ਦੇ ਨਾਮ ਸ਼ਾਮਲ ਹਨ।
ਜਿਹਨਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਰਜਿੰਦਰ ਕੌਰ ਬਠਿੰਡਾ, ਬੀਬੀ ਤੇਜ ਕੌਰ ਬਠਿੰਡਾ, ਬੀਬੀ ਬਲਜਿੰਦਰ ਕੌਰ ਕਪੂਰਥਲਾ, ਬੀਬੀ ਹਰਕਿਰਨਜੀਤ ਕੌਰ ਹੁਸਿ਼ਆਰਪੁਰ, ਬੀਬੀ ਪਵਨਦੀਪ ਕੌਰ ਗਿੱਲ ਲੁਧਿਆਣਾ, ਬੀਬੀ ਸਤਵੰਤ ਕੌਰ ਜਲੰਧਰ, ਬੀਬੀ ਦਲਜੀਤ ਕੌਰ ਪਠਾਨਕੋਟ, ਬੀਬੀ ਜਸਪ੍ਰੀਤ ਕੌਰ ਪਾਇਲ, ਬੀਬੀ ਕਰਮਦੀਪ ਕੌਰ ਢਿੱਲੋਂ ਅਬੋਹਰ, ਬੀਬੀ ਸ਼ੈਰੀ ਗੋਇਲ ਬਠਿੰਡਾ, ਬੀਬੀ ਹਰਮਨ ਸ਼ਰਮਾ ਬਠਿੰਡਾ, ਬੀਬੀ ਹਰਪ੍ਰੀਤ ਕੌਰ ਨਾਭਾ, ਬੀਬੀ ਬਲਜਿੰਦਰ ਕੌਰ ਕਲਮਾਂ ਰੋਪੜ੍ਹ ਅਤੇ ਬੀਬੀ ਜਸਵਿੰਦਰ ਕੌਰ ਜਲੰਧਰ ਦੇ ਨਾਮ ਸ਼ਾਮਲ ਹਨ।
ਬੀਬੀ ਰਚਨਾ ਉਬਰਾਏ ਇਸਤਰੀ ਅਕਾਲੀ ਦਲ ਦੇ ਜਨਰਲ ਸਕੱਤਰ ਹੋਣਗੇ।
ਜਿਹਨਾਂ ਬੀਬੀਆਂ ਨੁੰ ਇਸਤਰੀ ਅਕਾਲੀ ਦਲ ਦਾ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਤਰਸੇਮ ਕੌਰ ਫਿਲੌਰ, ਬੀਬੀ ਦਲਜੀਤ ਕੌਰ ਲਹਿਰਾਗਾਗਾ, ਡਾ ਸੰਦੀਪ ਕੌਰ ਲਹਿਰਾ, ਬੀਬੀ ਡਿੰਪੀ ਬਠਿੰਡਾ, ਸ਼੍ਰੀਮਤੀ ਨੀਤੀ ਤਲਵਾੜ ਹੁਸਿ਼ਆਰਪੁਰ, ਬੀਬੀ ਦਲਜੀਤ ਕੌਰ ਫਗਵਾੜਾ, ਬੀਬੀ ਬਲਵਿੰਦਰ ਕੌਰ ਜਲੰਧਰ, ਬੀਬੀ ਗੁਰਪ੍ਰੀਤ ਕੌਰ ਮੂਸਾ ਮਾਨਸਾ, ਬੀਬੀ ਮੀਰਾ ਕਪੂਰਥਲਾ, ਬੀਬੀ ਰਜਨੀ ਕਪੂਰਥਲਾ, ਬੀਬੀ ਚਰਨਜੀਤ ਕੌਰ ਸ਼ਾਮਪੁਰਾ ਰੋਪੜ੍ਹ ਅਤੇ ਬੀਬੀ ਹਰਸਿਮਰਨਜੀਤ ਕੌਰ ਮੋਹਾਲੀ ਦੇ ਨਾਮ ਸ਼ਾਮਲ ਹਨ।
ਜਿਹਨਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਸੰਤੋਸ਼ ਫਾਜਲਿਕਾ, ਬੀਬੀ ਕੰਵਲਜੀਤ ਕੌਰ ਬਾਮੁਵਾਲ ਭੁਲੱਥ, ਬੀਬੀ ਜਸਵੀਰ ਕੌਰ ਲੰਡੇ ਬਾਘਾਪੁਰਾਣਾ, ਬੀਬੀ ਜੋਗਿੰਦਰ ਕੌਰ ਸੁਜਾਨਪੁਰ, ਬੀਬੀ ਰੀਤਿਕਾ ਪਠਾਨਕੋਟ, ਬੀਬੀ ਰਾਣੀ ਧਾਲੀਵਾਲ ਲੁਧਿਆਣਾ ਅਤੇ ਬੀਬੀ ਰਮਨਦੀਪ ਕੌਰ ਲੁਧਿਆਣਾ ਦੇ ਨਾਮ ਸ਼ਾਮਲ ਹਨ ।
- Download Babushahi App
-
-