Breaking- ਖੁੱਡੀਆਂ ਦੀ ਟਿਕਟ ਕੱਟਣ ’ਤੇ CM ਮਾਨ ਦਾ ਪਹਿਲਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?
Babushahi Network
ਚੰਡੀਗੜ੍ਹ 13 ਨਵੰਬਰ 2026 - ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਬਾਅਦ ਟਿਕਟਾਂ ਦੀ ਵੰਡ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋ ਗਈ ਹੈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਟਿਕਟ ਕੱਟੇ ਜਾਣ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਕਰਨਾ ਪਾਰਟੀ ਹਾਈਕਮਾਨ ਦਾ ਅਧਿਕਾਰ ਹੈ ਅਤੇ ਹਰ ਆਗੂ ਤੇ ਵਰਕਰ ਲਈ ਪਾਰਟੀ ਦਾ ਫੈਸਲਾ ਸਰਵਉੱਚ ਹੁੰਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਵਿਧਾਨ ਸਭਾ ਦੀਆਂ 117 ਸੀਟਾਂ ਹਨ, ਪਰ ਪਾਰਟੀ ਵਿੱਚ ਲੱਖਾਂ ਵਰਕਰ ਅਤੇ ਆਗੂ ਹਨ। ਚੋਣ ਨਾ ਲੜਨ ਵਾਲੇ ਆਗੂ ਵੀ ਸੰਗਠਨ ਵਿੱਚ ਰਹਿ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਕੱਲ੍ਹ ਐਲਾਨੇ 31 ਉਮੀਦਵਾਰਾਂ ਵਿੱਚੋਂ 25 ਨਵੇਂ ਚਿਹਰੇ ਹਨ। ਮੀਡੀਆ ਨੂੰ ਇਨ੍ਹਾਂ ਨਵੇਂ ਉਮੀਦਵਾਰਾਂ ਬਾਰੇ ਵੀ ਚਰਚਾ ਕਰਨ ਦੀ ਅਪੀਲ ਕੀਤੀ।
ਆਪਣੇ ਸਿਆਸੀ ਸਫ਼ਰ ਦਾ ਹਵਾਲਾ ਦਿੰਦਿਆਂ ਮਾਨ ਨੇ ਕਿਹਾ ਕਿ 2017 ਵਿੱਚ ਪਾਰਟੀ ਦੇ ਹੁਕਮ ’ਤੇ ਉਨ੍ਹਾਂ ਜਲਾਲਾਬਾਦ ਤੋਂ ਚੋਣ ਲੜੀ ਸੀ ਅਤੇ 2022 ਵਿੱਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਨਾਮਜ਼ਦਗੀ ਨੂੰ ਵੀ ਸਵੀਕਾਰ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਵਿੱਚ ਅਨੁਸ਼ਾਸਨ ਸਭ ਤੋਂ ਮਹੱਤਵਪੂਰਨ ਹੈ ਅਤੇ ਟਿਕਟ ਨਾ ਮਿਲਣ ਕਾਰਨ ਪਾਰਟੀ ਛੱਡਣਾ ਉਨ੍ਹਾਂ ਦੀ ਸਿਆਸੀ ਸੋਚ ਦਾ ਹਿੱਸਾ ਨਹੀਂ ਹੈ।
- Download Babushahi App
-
-