ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਵੱਲੋਂ ਫੁੱਟਬਾਲ ਖਿਡਾਰੀ ਦੇ ਗੋਡੇ ਦਾ ਸਫਲ ਆਪ੍ਰੇਸ਼ਨ
ਬੰਗਾ 29 ਸਤੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਹੱਡੀਆਂ ਜੋੜਾਂ ਅਤੇ ਖਿਡਾਰੀਆਂ ਦੀਆਂ ਸੱਟਾਂ ਦੇ ਮਾਹਿਰ ਡਾ. ਪਰਮਿੰਦਰ ਸਿੰਘ ਵਾਰੀਆ ਐਮ. ਐਸ. (ਆਰਥੋ) ਨੇ ਇੱਕ ਨੌਜਵਾਨ ਫੁੱਟਬਾਲ ਖਿਡਾਰੀ ਦੇ ਗੋਡੇ ਦੇ ਖਰਾਬ ਏ. ਸੀ. ਐਲ. ਲਿਗਾਮੈਂਟ ਦਾ ਬਿਨਾਂ ਵੱਡੇ ਚੀਰੇ ਤੋਂ ਆਰਥਰੋਸਕੋਪੀ ਤਕਨੀਕ ਨਾਲ ਸਫਲ ਆਪ੍ਰੇਸ਼ਨ ਕੀਤਾ ਹੈ । ਜਾਣਕਾਰੀ ਅਨੁਸਾਰ ਖਿਡਾਰੀ ਦਮਨ ਰਾਣਾ ਜੋ ਕਿ ਫੁੱਟਬਾਲ ਦਾ ਹੋਣਹਾਰ ਖਿਡਾਰੀ ਹੈ, ਪਿਛਲੇ ਦਿਨੀਂ ਮੈਦਾਨ 'ਚ ਖੇਡਦੇ ਸਮੇਂ ਉਸ ਦੇ ਗੋਡੇ 'ਚ ਗੰਭੀਰ ਸੱਟ ਲੱਗ ਗਈ ਸੀ । ਸੱਟ ਲੱਗਣ ਤੋਂ ਬਾਅਦ ਗੋਡੇ 'ਚ ਲਗਾਤਾਰ ਦਰਦ, ਸੋਜ ਅਤੇ ਤੁਰਨ-ਫਿਰਨ 'ਚ ਭਾਰੀ ਮੁਸ਼ਕਿਲ ਆ ਰਹੀ ਸੀ । ਉਹ ਆਪਣੇ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਪਰਮਿੰਦਰ ਸਿੰਘ ਵਾਰੀਆ ਕੋਲ ਆਏ । ਜਿੱਥੇ ਡਾ. ਵਾਰੀਆ ਨੇ ਉਸ ਦੇ ਗੋਡੇ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਜ਼ਰੂਰੀ ਟੈਸਟ ਕਰਵਾਏ । ਜਾਂਚ 'ਚ ਪਤਾ ਲੱਗਾ ਕਿ ਖਿਡਾਰੀ ਦੇ ਗੋਡੇ ਦਾ ਏ. ਸੀ. ਐਲ. ਲਿਗਾਮੈਂਟ ਡੈਮੇਜ ਹੋ ਗਿਆ ਹੈ, ਜਿਸ ਦਾ ਇਲਾਜ ਆਰਥਰੋਸਕੋਪੀ ਸਰਜਰੀ ਨਾਲ ਵਧੀਆ ਹੁੰਦਾ ਹੈ । ਉਹਨਾਂ ਦੱਸਿਆ ਕਿ ਆਰਥਰੋਸਕੋਪੀ ਆਪ੍ਰੇਸ਼ਨ ਵਿੱਚ ਗੋਡੇ ਨੂੰ ਪੂਰਾ ਖੋਲ੍ਹਣ ਦੀ ਲੋੜ ਨਹੀਂ ਪੈਂਦੀ, ਸਗੋਂ ਸਿਰਫ ਛੋਟੇ ਸੁਰਾਖ ਕਰਕੇ ਇੱਕ ਛੋਟੇ ਕੈਮਰੇ ਅਤੇ ਆਧੁਨਿਕ ਯੰਤਰਾਂ ਨਾਲ ਅੰਦਰਲੀ ਸੱਟ ਦਾ ਇਲਾਜ ਕੀਤਾ ਜਾਂਦਾ ਹੈ। ਆਪ੍ਰੇਸ਼ਨ ਤੋਂ ਬਾਅਦ ਖਿਡਾਰੀ ਦਮਨ ਰਾਣਾ ਹੁਣ ਤੰਦਰੁਸਤ ਹੈ । ਇਸ ਮੌਕੇ ਡਾ. ਪਰਮਿੰਦਰ ਸਿੰਘ ਵਾਰੀਆ ਨੇ ਕਿਹਾ, "ਅੱਜ ਕੱਲ੍ਹ ਖੇਡਾਂ ਦੌਰਾਨ ਗੋਡੇ ਅਤੇ ਮੋਢੇ ਦੀਆਂ ਸੱਟਾਂ ਅਕਸਰ ਲੱਗ ਜਾਂਦੀਆਂ ਹਨ । ਨੌਜਵਾਨ ਖਿਡਾਰੀ ਇਹਨਾਂ ਸੱਟਾਂ ਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਜਾਂ ਸਹੀ ਦਿਸ਼ਾ ਵਿਚ ਇਲਾਜ ਨਹੀਂ ਕਰਵਾਉਂਦੇ ਰਹਿੰਦੇ ਹਨ, ਜਿਸ ਨਾਲ ਉਹਨਾਂ ਦੀ ਮੁਸ਼ਕਲ ਹੋਰ ਵੱਧ ਜਾਂਦੀ ਹੈ । ਖੇਡਾਂ ਦੀਆਂ ਸੱਟਾਂ ਦਾ ਸਹੀ ਸਮੇਂ 'ਤੇ ਸਹੀ ਜਾਂਚ ਅਤੇ ਆਰਥਰੋਸਕੋਪੀ ਇਲਾਜ ਕਰਕੇ ਖਿਡਾਰੀਆਂ ਦਾ ਖੇਡ ਕੈਰੀਅਰ ਬਚਾਇਆ ਜਾ ਸਕਦਾ ਹੈ । ਡਾ. ਵਾਰੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਰਥਰੋਸਕੋਪੀ ਬਹੁਤ ਮਿਆਰੀ ਇਲਾਜ ਹੈ, ਜਿਸ ਨਾਲ ਮਰੀਜ਼ 24 ਘੰਟੇ 'ਚ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾਂਦਾ ਹੈ । ਇਸ ਮੌਕੇ ਖਿਡਾਰੀ ਦੇ ਪਰਿਵਾਰ ਨੇ ਹਸਪਤਾਲ ਪ੍ਰਬੰਧਕਾਂ ਅਤੇ ਡਾ. ਪਰਮਿੰਦਰ ਸਿੰਘ ਵਾਰੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ । ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਵੀ ਡਾ. ਪਰਮਿੰਦਰ ਸਿੰਘ ਵਾਰੀਆ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਇਸ ਸ਼ਾਨਦਾਰ ਅਪਰੇਸ਼ਨ ਲਈ ਵਧਾਈ ਦਿੱਤੀ । ਉਹਨਾਂ ਦੱਸਿਆ ਕਿ ਖਿਡਾਰੀਆਂ ਲਈ ਗੋਡੇ, ਮੋਢੇ ਅਤੇ ਹੋਰ ਜੋੜਾਂ ਦੀਆਂ ਖੇਡ ਸੱਟਾਂ ਦਾ ਅਤਿ-ਆਧੁਨਿਕ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ੇਸ਼ ਪ੍ਰਬੰਧ ਹਨ । ਇਸ ਮੌਕੇ ਡਾ ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮਹਿੰਦਰ ਪਾਲ ਸਿੰਘ ਦਫਤਰ ਸੁਪਰਡੈਂਟ, ਬਲਜੀਤ ਕੌਰ ਸਰਜਰੀ ਵਾਰਡ ਇੰਚਾਰਜ, ਮਨਪ੍ਰੀਤ ਕੌਰ ਨਰਸਿੰਗ ਸਟਾਫ ਵੀ ਹਾਜ਼ਰ ਸਨ ।
- Download Babushahi App
-
-