ਚੋਰਾਂ ਨੇ ਇੱਕੋ ਰਾਤ ਤੋੜੇ ਦੋ ਮੈਡੀਕਲ ਸਟੋਰਾਂ ਦੇ ਸ਼ਟਰ, ਸੀਸੀਟੀਵੀ ਆਈ ਸਾਹਮਣੇ
ਰੋਹਿਤ ਗੁਪਤਾ
ਗੁਰਦਾਸਪੁਰ , 26 ਸਤੰਬਰ 2026 :
ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਚੋਰੀਆਂ ਦਾ ਸਿਲਸਿਲਾ ਥੰਮ ਨਹੀਂ ਰਿਹਾ ਹੈ। ਬੀਤੇ ਦਿਨੀ ਹੋਈਆਂ ਚੋਰੀਆਂ ਅਤੇ ਦੁਕਾਨਾਂ ਨੂੰ ਅੱਗ ਦੇ ਹਵਾਲੇ ਕਰਨ ਦੀਆਂ ਘਟਨਾਵਾਂ ਤੋਂ ਲੋਕ ਹਜੇ ਉਭਰੇ ਵੀ ਨਹੀਂ ਹਨ ਕਿ ਇੱਕ ਰਾਤ ਦੋ ਮੈਡੀਕਲ ਸਟੋਰਾਂ ਤੇ ਚੋਰੀ ਦਾ ਤਾਜ਼ਾ ਮਾਮਲਾ ਸਾਹਮਣੇ ਆ ਗਿਆ।
ਮਿਸਲ ਹਸਪਤਾਲ ਦੇ ਨਜ਼ਦੀਕ ਅਸ਼ੋਕਾ ਮੈਡੀਕਲ ਸਟੋਰ ਦੇ ਮਾਲਕ ਤਨੁਜ ਕੁਮਾਰ ਉਬਰਾਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿ ਮੇਰੀ ਪਤਨੀ ਠੀਕ ਨਹੀਂ ਸੀ ਅਤੇ ਉਹ ਹਸਪਤਾਲ ਐਡਮਿਟ ਸੀ ਤਕਰੀਬਨ ਅੱਠ-ਦੱਸ ਦਿਨਾਂ ਤੋਂ ਦੁਕਾਨ ਬੰਦ ਰਹਿੰਦੀ ਸੀ ਬੀਤੀ ਰਾਤ ਚੋਰਾਂ ਦੇ ਵੱਲੋਂ ਸ਼ਟਰ ਦੇ ਤਾਲੇ ਤੋੜ ਕੇ ਅੰਦਰ ਵੜ ਕੇ ਮੇਰੀਆਂ ਕੁਝ ਮਹਿੰਗੀਆਂ ਦਵਾਈਆਂ ਅਤੇ ਨਗਦੀ ਲੈ ਕੇ ਚੋਰ ਫਰਾਰ ਹੋ ਗਏ ਜਿਨਾਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਉੱਥੇ ਹੀ ਅਦਰਸ਼ ਮੈਡੀਕਲ ਸਟੋਰ ਦੇ ਮਾਲਕ ਰਜੇਸ਼ ਕੁਮਾਰ ਨੇ ਦੱਸਿਆ ਕਿ ਮੈਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਅਤੇ ਸਵੇਰੇ ਮੈਨੂੰ ਕਿਸੇ ਰਾਹਗੀਰ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਤੇ ਸ਼ਟਰ ਵੀ ਟੁੱਟਾ ਹੋਇਆ ਹੈ ਜਦ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਵਿੱਚ ਰਖੇ ਹੋਏ ਪੈਸੇ ਗਾਇਬ ਸਨ।
ਤੁਹਾਨੂੰ ਦੱਸ ਦਈਏ ਕਿ ਦੋਨਾਂ ਦੁਕਾਨਾਂ ਦੇ ਚੋਰ ਡੀਵੀਆਰ ਵੀ ਨਾਲ ਲੈ ਗਏ ਹਨ ਚੋਰਾਂ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਪੀੜਿਤ ਦੁਕਾਨਦਾਰਾਂ ਨੇ ਦੱਸਿਆ ਕਿ ਅਸੀਂ ਪੁਲਿਸ ਸਟੇਸ਼ਨ ਸ਼ਿਕਾਇਤ ਦੇ ਦਿੱਤੀ ਹੈ ਅਤੇ ਮੰਗ ਕਰਦੇ ਹਾਂ ਕਿ ਚੋਰਾਂ ਨੂੰ ਛੇਤੀ ਛੇਤੀ ਲੱਭਿਆ ਜਾਵੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
- Download Babushahi App
-
-