ਨਸ਼ੇ ਦਾ ਆਦੀ ਪਤੀ ਆਪਣੀ ਪਤਨੀ ਅਤੇ 12 ਸਾਲਾ ਲੜਕੀ ਦਾ ਕਤਲ ਕਰਕੇ ਹੋਇਆ ਫਰਾਰ
ਪੋਸ਼ ਕਲੋਨੀ ਵਿੱਚ ਡਬਲ ਮਰਡਰ ਨਾਲ ਫੈਲੀ ਸਨਸਨੀ
ਰੋਹਿਤ ਗੁਪਤਾ
ਬਟਾਲਾ , 26 ਸਤੰਬਰ 2026 :
ਬਟਾਲਾ ਦੀ ਫਰੈਂਡਸ ਕਲੋਨੀ ਵਿੱਚ ਅੱਜ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿਤਾ ਨੇ ਆਪਣੀ ਧੀ ਅਤੇ ਆਪਣੀ ਧਰਮ ਪਤਨੀ ਦਾ ਤੇਜ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਹਿਚਾਨ ਬਬਲੀ ਅਤੇ ਉਸਦੀ ਧੀ ਤਮੰਨਾ ਦੇ ਤੌਰ ਤੇ ਹੋਈ ਹੈ। ਜਦੋਂ ਬਬਲੀ ਦੇ ਭਰਾ ਨੇ ਆਪਣੀ ਭਾਂਜੀ ਤਮੰਨਾ ਨੂੰ ਸਕੂਲ ਛੱਡਣ ਜਾਣ ਲਈ ਫੋਨ ਕੀਤੇ ਤੇ ਫੋਨ ਨਾ ਚੁੱਕੇ ਗਏ ਤੇ ਲੜਕੀ ਦਾ ਭਰਾ ਆਪਣੀ ਭੈਣ ਦੇ ਘਰ ਆਇਆ। ਬਾਹਰ ਤਾਲਾ ਲੱਗਿਆ ਵੇਖ ਉਸਨੇ ਪਹਿਲਾਂ ਘਰ ਦਾ ਤਾਲਾ ਤੋੜਿਆ ਤੇ ਅੰਦਰ ਜਾ ਕੇ ਦੇਖਿਆ ਤਾਂ ਉਸਦੀ ਭਨੇਵੀਂ ਅਤੇ ਭੈਣ ਖੂਨ ਨਾਲ ਲੱਥ ਪੱਥ ਪਈਆਂ ਸੀ ਜਿਸ ਮਗਰੋਂ ਪੁਲਿਸ ਨੂੰ ਇਤਲਾਹ ਕੀਤੀ ਪੁਲਿਸ ਮੌਕੇ ਤੇ ਪਹੁੰਚੀ ਤੇ ਦੇਖਿਆ ਤੇ ਦੋਵਾਂ ਦਾ ਹੀ ਕਤਲ ਹੋ ਚੁੱਕਾ ਸੀ। ਜੋ ਛੋਟੀ ਲੜਕੀ ਹੈ ਉਸ ਦੀ ਉਮਰ ਕਰੀਬ 10 12 ਸਾਲ ਹੈ ਅਤੇ ਉਸਦੀ ਮਾਂ ਦਾ ਵੀ ਕਤਲ ਹੋ ਚੁੱਕਾ ਹੈ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਭਰਾ ਨੇ ਕਿਹਾ ਕਿ ਮੇਰਾ ਜੀਜਾ ਜਸਵਿੰਦਰ ਸਿੰਘ ਨਸ਼ੇ ਦਾ ਆਦੀ ਸੀ ਜਿਸ ਵਜਹਾ ਕਰਕੇ ਘਰ ਦੇ ਵਿੱਚ ਅਕਸਰ ਲੜਾਈ ਰਹਿੰਦੀ ਸੀ ਮੈਂ ਰੋਜ਼ ਆਪਣੀ ਭਾਜੀ ਨੂੰ ਸਕੂਲ ਛੱਡਣ ਜਾਂਦਾ ਹਾਂ। ਰੋਜ਼ਾਨਾ ਦੀ ਤਰ੍ਹਾਂ ਮੈਂ ਅੱਜ ਵੀ ਫੋਨ ਕੀਤਾ ਪਰ ਕਿਸੇ ਨੇ ਫੋਨ ਨਾ ਚੁੱਕਣ ਤੋਂ ਬਾਅਦ ਮੈਂ ਇਹਨਾਂ ਦੇ ਘਰ ਆਇਆ ਤੇ ਪਤਾ ਲੱਗਾ ਕਿ ਦੋਵਾਂ ਦਾ ਕਤਲ ਹੋ ਚੁੱਕਾ ਹੈ ਔਰ ਮੇਰਾ ਜੀਜਾ ਕਤਲ ਕਰਕੇ ਫਰਾਰ ਹੋ ਗਿਆ ਹੈ। ਮੌਕੇ ਤੇ ਪਹੁੰਚੇ ਐਸਐਚਓ ਸਿਵਲ ਲਾਈਨ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਫਰੈਂਡਸ ਕਲੋਨੀ ਵਿੱਚ ਕੋਈ ਵਾਰਦਾਤ ਹੋਈ ਤੇ ਉਹਨਾਂ ਨੇ ਆ ਕੇ ਦੇਖਿਆ ਤੇ ਦੋ ਮੌਤਾਂ ਹੋਈਆਂ ਦੀਆਂ ਨੇ ਦੋਨਾਂ ਦਾ ਹੀ ਕਤਲ ਹੋ ਚੁੱਕਾ ਹੈ ਔਰ ਐਸਐਚਓ ਨੇ ਕਿਹਾ ਕਿ ਮ੍ਰਿਤਕ ਦੇ ਭਰਾ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਉਸ ਦੇ ਜੀਜੇ ਵੱਲੋਂ ਅਸੀਂ ਕਤਲ ਕੀਤਾ ਗਿਆ ਹੈ। ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੰਦ ਦੀ ਕਾਰਵਾਈ ਕੀਤੀ ਜਾਏਗੀ
- Download Babushahi App
-
-