ਹਾਕੀ ਸੈਮੀਫਾਈਨਲ ਵੱਲ ਭਾਰਤ ਦੀ ਦਮਦਾਰ ਦੌੜ!
ਏਸ਼ਿਆਈ ਖੇਡਾਂ ਦੇ ਡਿਫੈਂਡਿੰਗ ਚੈਂਪੀਅਨ ਭਾਰਤ ਦੀ ਜਿੱਤਾਂ ਦੀ ਹੈਟ੍ਰਿਕ—ਜਾਪਾਨ ਨਾਲ ਅਗਲਾ ਵੱਡਾ ਮੁਕਾਬਲਾ
ਸੁਖਮਿੰਦਰ ਭੰਗੂ
26 ਸਤੰਬਰ 2026 :
ਆਇਚੀ-ਨਾਗੋਯਾ ਏਸ਼ਿਆਈ ਖੇਡਾਂ-2026 ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਖ਼ਿਤਾਬ ਬਚਾਉਣ ਦੀ ਮੁਹਿੰਮ ਨੂੰ ਜ਼ਬਰਦਸਤ ਅੰਦਾਜ਼ ਵਿੱਚ ਅੱਗੇ ਵਧਾਇਆ ਹੈ। ਭਾਰਤ ਨੇ ਪੂਲ-ਏ ਵਿੱਚ ਆਪਣੇ ਪਹਿਲੇ ਤਿੰਨੋਂ ਮੁਕਾਬਲੇ ਜਿੱਤ ਕੇ ਸੈਮੀਫਾਈਨਲ ਦੀ ਦਹਿਲੀਜ਼ ’ਤੇ ਕਦਮ ਰੱਖ ਦਿੱਤਾ ਹੈ।
ਭਾਰਤ ਨੇ ਪਹਿਲੇ ਮੈਚ ਵਿੱਚ ਇੰਡੋਨੇਸ਼ੀਆ ਨੂੰ 13-1, ਦੂਜੇ ਵਿੱਚ ਸ੍ਰੀਲੰਕਾ ਨੂੰ 16-1 ਅਤੇ ਤੀਜੇ ਮੁਕਾਬਲੇ ਵਿੱਚ ਦੱਖਣੀ ਕੋਰੀਆ ਨੂੰ 8-2 ਨਾਲ ਮਾਤ ਦਿੱਤੀ। ਕੋਰੀਆ ਖ਼ਿਲਾਫ਼ ਜਿੱਤ ਭਾਰਤ ਦੀ ਪੂਲ-ਏ ਵਿੱਚ ਲਗਾਤਾਰ ਤੀਜੀ ਜਿੱਤ ਸੀ।
ਹੁਣ ਭਾਰਤ ਦਾ ਅਗਲਾ ਮੁਕਾਬਲਾ 26 ਸਤੰਬਰ ਨੂੰ ਮੇਜ਼ਬਾਨ ਜਾਪਾਨ ਨਾਲ ਹੈ, ਜਦਕਿ ਪੂਲ ਪੜਾਅ ਦਾ ਆਖ਼ਰੀ ਮੈਚ 28 ਸਤੰਬਰ ਨੂੰ ਬੰਗਲਾਦੇਸ਼ ਖ਼ਿਲਾਫ਼ ਹੋਵੇਗਾ।
ਭਾਰਤ 2023 ਹਾਂਗਜ਼ੂ ਏਸ਼ਿਆਈ ਖੇਡਾਂ ਦਾ ਮੌਜੂਦਾ ਚੈਂਪੀਅਨ ਹੈ। 2026 ਵਿੱਚ ਵੀ ਸੋਨੇ ਦਾ ਤਮਗਾ ਜਿੱਤਣਾ ਸਿਰਫ਼ ਖ਼ਿਤਾਬ ਬਚਾਉਣ ਤੱਕ ਸੀਮਿਤ ਨਹੀਂ ਬਲਕਿ ਪੁਰਸ਼ ਹਾਕੀ ਦਾ ਏਸ਼ਿਆਈ ਖੇਡਾਂ ਦਾ ਚੈਂਪੀਅਨ ਲਾਸ ਏਂਜਲਸ 2028 ਓਲੰਪਿਕ ਲਈ ਸਿੱਧੀ ਯੋਗਤਾ ਵੀ ਹਾਸਲ ਕਰੇਗਾ।
ਭਾਰਤ ਦਾ ਹੁਣ ਤੱਕ ਦਾ ਸਫ਼ਰ
ਇੰਡੋਨੇਸ਼ੀਆ — 13-1 ਭਾਰਤ
ਸ੍ਰੀਲੰਕਾ — 1-16 ਭਾਰਤ
ਦੱਖਣੀ ਕੋਰੀਆ — 2-8 ਭਾਰਤ
ਜਾਪਾਨ — 26 ਸਤੰਬਰ
ਬੰਗਲਾਦੇਸ਼ — 28 ਸਤੰਬਰ
- Download Babushahi App
-
-