ਟੇਲਰ ਮਾਸਟਰ ਦਾ ਮੋਟਰਸਾਈਕਲ ਦਿਨ - ਦਿਹਾੜੇ ਲੈ ਉੱਡਿਆ ਚੋਰ
ਸੀਸੀਟੀਵੀ ਵੀਡੀਓ ਵੀ ਸਾਹਮਣੇ
ਰੋਹਿਤ ਗੁਪਤਾ
ਗੁਰਦਾਸਪੁਰ
ਧਾਰੀਵਾਲ ਦੇ ਡਡਵਾਂ ਰੋਡ ਤੇ ਟੇਲਰ ਦੀ ਦੁਕਾਨ ਕਰਨ ਵਾਲੇ ਰਜੇਸ਼ ਕੁਮਾਰ ਦਾ ਮੋਟਰਸਾਈਕਲ ਦਿਨ ਦੇ ਸਾਡ ਚੋਰੀ ਹੋ ਗਿਆ। ਰਜੇਸ਼ ਕੁਮਾਰ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਇਹ ਮੋਟਰਸਾਈਕਲ ਆਪਣੀ ਦੁਕਾਨ ਦੇ ਬਾਹਰ ਹੀ ਲਗਾਇਆ ਗਿਆ ਸੀ ਪਰ ਸ਼ਾਮ ਨੂੰ ਜਦੋਂ ਦੁਕਾਨ ਬੰਦ ਕਰਕੇ ਘਰ ਨੂੰ ਜਾਣ ਲਈ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਉਥੇ ਨਹੀਂ ਸੀ । ਜਦੋਂ ਨੇੜੇ ਦੀ ਇੱਕ ਦੁਕਾਨ ਦਾ ਸੀਸੀਟੀਵੀ ਕੈਮਰਾ ਚੈੱਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇੱਕ ਚੋਰ ਦੀਰ ਸ਼ਾਮ ਨੂੰ ਉਸਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਹੈ ਜਿਸ ਤੋਂ ਬਾਅਦ ਘਟਨਾ ਦੇ ਸੂਚਨਾ ਪੁਲਿਸ ਨੂੰ ਦਿੱਤੀ ਗਈ ।
ਪੀੜਤ ਰਜੇਸ਼ ਕੁਮਾਰ ਦੇ ਭਰਾ ਰਮਨ ਕੁਮਾਰ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਰਜੇਸ਼ ਕੁਮਾਰ ਡੱਡਵਾਂ ਰੋਡ ਆਪਣੀ ਦੁਕਾਨ ਵਿੱਚ ਟੇਲਰ ਦਾ ਕੰਮ ਕਰਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣਾ ਮੋਟਰਸਾਈਕਲ ਦੁਕਾਨ ਦੇ ਬਾਹਰ ਖੜਾ ਕੀਤਾ ਸੀ ਅਤੇ ਜਦ ਸ਼ਾਮ ਨੂੰ ਘਰ ਜਾਣ ਲੱਗੇ ਤਾਂ ਮੋਟਰਸਾਈਕਲ ਉਸ ਜਗ੍ਹਾ ਤੇ ਮੌਜੂਦ ਨਹੀਂ ਸੀ ਜਦ ਉਹਨਾਂ ਨੇ ਆਸੇ ਪਾਸੇ ਪੁਛ ਪੜਤਾਲ ਕੀਤੀ ਅਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸਦੇ ਵਿੱਚ ਇੱਕ ਨੌਜਵਾਨ ਜੋ ਮੋਟਰਸਾਈਕਲ ਲੈ ਕੇ ਜਾਂਦਾ ਦਿਖਾਈ ਦਿੱਤਾ ਹੈ ।ਉਸ ਨੇ ਦੱਸਿਆ ਕਿ ਸੀਟੀ 100 ਬਜਾਜ ਕੰਪਨੀ ਦਾ ਮੋਟਰਸਾਈਕਲ ਸੀ । ਮੋਟਰਸਾਈਕਲ ਚੋਰੀ ਦੀ ਸ਼ਿਕਾਇਤ ਧਾਲੀਵਾਲ ਪੁਲਿਸ ਸਟੇਸ਼ਨ ਦੇ ਦਿੱਤੀ ਗਈ ਹੈ ਅਤੇ ਅਪੀਲ ਕਰਦੇ ਹਾਂ ਕਿ ਸਾਡਾ ਮੋਟਰਸਾਈਕਲ ਛੇਤੀ ਤੋਂ ਛੇਤੀ ਲੱਭ ਕੇ ਸਾਨੂੰ ਦਿੱਤਾ ਜਾਵੇ।
- Download Babushahi App
-
-