ਸਰਕਾਰੀ ਕਾਲਜ ਰੋਪੜ ਵਿਖੇ ਸਵਰਨ ਸਿੰਘ ਭੰਗੂ ਨੂੰ ਸਮਰਪਿਤ ਪੰਜਾਬੀ ਨਾਟਕ ਮਿੱਟੀ ਦੇ ਪੁੱਤ ਦੀ ਸ਼ਾਨਦਾਰ ਪੇਸ਼ਕਾਰੀ
ਮਨਪ੍ਰੀਤ ਸਿੰਘ
ਰੂਪਨਗਰ 23 ਜੁਲਾਈ 2026- ਕਰਾਂਤੀ ਕਲਾ ਮੰਚ ਰੋਪੜ ਵੱਲੋਂ ਜਿਲ੍ਹਾ ਯੂਥ ਕਲੱਬਜ ਤਾਲਮੇਲ ਕਮੇਟੀ ਰੋਪੜ ਮਹਿਕ ਦੀਆਂ ਤੰਦਾਂ ਅਕਾਦਮੀ ਮੋਹਾਲੀ ਅਤੇ ਸਰਕਾਰੀ ਕਾਲਜ ਰੋਪੜ ਦੇ ਸਹਿਯੋਗ ਨਾਲ ਕਾਲਜ ਦੇ ਓਪਨ ਏਅਰ ਥੀਏਟਰ ਵਿੱਚ ਪੰਜਾਬੀ ਨਾਟਕ ਮਿੱਟੀ ਦਾ ਪੁੱਤ ਦੀ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ ਇਹ ਨਾਟਕ ਉੱਘੇ ਸਮਾਜ ਸੇਵੀ, ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਤੇ ਉੱਘੇ ਪੱਤਰਕਾਰ ਸ. ਸਵਰਨ ਸਿੰਘ ਭੰਗੂ ਜੀ ਨੂੰ ਸਮਰਪਿਤ ਸੀ ਜੋ ਕਿ ਕੁਝ ਸਮੇਂ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਕ੍ਰਾਂਤੀ ਕਲਾ ਮੰਚ ਦੇ ਨਿਰਦੇਸ਼ਕ ਅਵਿੰਦਰ ਰਾਜੂ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸਮਾਗਮ ਦੀ ਪ੍ਰਧਾਨਗੀ ਸ. ਜਤਿੰਦਰ ਸਿੰਘ ਗਿੱਲ ਪ੍ਰਿੰਸੀਪਲ ਸਰਕਾਰੀ ਕਾਲਜ ਰੋਪੜ ਨੇ ਕੀਤੀ ਉਹਨਾਂ ਨੇ ਦੱਸਿਆ ਹੈ ਕਿ ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਸਤੀਸ਼ ਕੁਮਾਰ ਵਰਮਾ ਉੱਘੇ ਨਾਟਕ ਸਨ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਮੈਡਮ ਗੁਰਪ੍ਰੀਤ ਕੌਰ ਭੰਗੂ ਧਰਮ ਪਤਨੀ ਸਰਦਾਰ ਸਵਰਨ ਸਿੰਘ ਭੰਗੂ,ਉਨਾਂ ਦੇ ਸਪੁੱਤਰ ਸ੍ਰੀ ਬਾਗੀ ਭੰਗੂ ,ਮਲਕੀਤ ਰੌਣੀ ,ਸੁਰਿੰਦਰ ਮਹੱਲ ,ਹਰਵਿੰਦਰ ਔਜਲਾ ਰੰਗਕਰਮੀ ਨੇ ਸ਼ਿਰਕਤ ਕੀਤੀ। ਨਾਟਕ ਦੀ ਸ਼ੁਰੂਆਤ ਸਮਾ ਰਾਸ਼ਨ ਕਰਨ ਤੋਂ ਬਾਅਦ ਕੀਤੀ ਗਈ ਅਤੇ ਸਵਰਨ ਸਿੰਘ ਭੰਗੂ ਜੀ ਦੀ ਤਸਵੀਰ ਤੇ ਫੁੱਲ ਅਰਪਣ ਕੀਤੇ ਗਏ ਸਰਦਾਰ ਜਤਿੰਦਰ ਸਿੰਘ ਗਿੱਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸ. ਸਵਰਨ ਸਿੰਘ ਭੰਗੂ ਨਾਲ ਬਿਤਾਏ ਹੋਏ ਪਲਾਂ ਨੂੰ ਜੀ ਯਾਦ ਕੀਤਾ ਇਸ ਮੌਕੇ ਹਰਵਿੰਦਰ ਔਜਲ ਔਜਲਾ ਦਾ ਸਨਮਾਨ ਕੀਤਾ ਗਿਆ ਜੋ ਕਿ ਰੰਗ ਮੰਚ ਅਤੇ ਫਿਲਮੀ ਦੁਨੀਆ ਦਾ ਬਿਹਤਰੀਨ ਅਦਾਕਾਰ ਹੈ । ਮੈਡਮ ਗੁਰਪ੍ਰੀਤ ਕੌਰ ਭੰਗੂ ਨੇ ਸੰਬੋਧਨ ਕਰਦਿਆਂ ਕਿਹਾ "ਬੇਸ਼ੱਕ ਅਸੀਂ ਸਦਮੇ ਚ ਹਾਂ, ਪਰ ਟੁੱਟੇ ਨਹੀਂ" ਉਹਨਾਂ ਨੇ ਨਾਟਕ ਬਾਰੇ ਬੋਲਦਿਆਂ ਕਿਹਾ ਕਿ ਅਜਿਹੇ ਨਾਟਕ ਹਰ ਥਾਂ ਕੀਤੇ ਜਾਣੇ ਚਾਹੀਦੇ ਹਨ ਜੋ ਲੋਕਾਂ ਨੂੰ ਉਹਨਾਂ ਦਾ ਅਕਸ ਦਿਖਾਉਂਦੇ ਹੁਣ ਅਤੇ ਉਹਨਾਂ ਨੇ ਕਿਹਾ ਹੈ ਕਿ ਉਹ ਆਪ ਵੀ ਰੰਗਮੰਚ ਨੂੰ ਬਹੁਤ ਪਿਆਰ ਕਰਦੇ ਹਨ। ਮਲਕੀਤ ਰੌਣੀ ਨੇ ਸਰਦਾਰ ਸਵਰਨ ਸਿੰਘ ਭੰਗੂ ਨੂੰ ਯਾਦ ਕਰਦਿਆਂ ਕਿਹਾ ਕਿ ਭੰਗੂ ਸਾਹਿਬ ਚਲਦੀ ਫਿਰਦੀ ਇੱਕ ਸਮਾਜਿਕ ਸੰਸਥਾ ਸੀ ਜਿਹੜੀ ਸਮਾਜ ਨੂੰ ਸੁਧਾਰਨ ਦਾ ਬੀੜਾ ਚੁੱਕੀ ਫਿਰ ਸੀ। ਅੱਜ ਦੇ ਨਾਟਕ ਬਾਰੇ ਉਹਨਾਂ ਨੇ ਕ੍ਰਾਂਤੀ ਕਲਾ ਮੰਚ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਦਾ ਹੌਸਲਾ ਵਧਾਇਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸਰਦਾਰ ਸਵਰਨ ਸਿੰਘ ਭੰਗੂ ਵੱਲੋਂ ਸਮਾਜ ਅਤੇ ਸਿੱਖਿਆ ਦੇ ਖੇਤਰ ਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਯਾਦ ਵਿੱਚ ਅਜਿਹੇ ਨਾਟਕ ਤੇ ਹੋਰ ਸਮਾਗਮ ਨੌਜਵਾਨ ਪੀੜੀ ਨੂੰ ਆਪਣੀ ਮਿੱਟੀ ਅਤੇ ਵਿਰਾਸਤ ਨਾਲ ਜੋੜਨ ਦਾ ਵੱਡਾ ਸਾਧਨ ਹਨ। ਸਮਾਗਮ ਨੂੰ ਸਫਲ ਬਣਾਉਣ ਵਿੱਚ ਪ੍ਰਸਿੱਧ ਸਮਾਜ ਸੇਵੀ ਸ. ਅਜਮੇਰ ਸਿੰਘ ਫਤਿਹ ਪ੍ਰਿੰਟਿੰਗ ਪ੍ਰੈਸ, ਪ੍ਰੋਫੈਸਰ ਨਿਰਮਲ ਬਰਾੜ ,ਪ੍ਰੋਫੈਸਰ ਦਲਵਿੰਦਰ ਸਿੰਘ ,ਪ੍ਰੋਫੈਸਰ ਜਤਿੰਦਰ ਕੁਮਾਰ, ਵਾਈਸ ਪ੍ਰਿੰਸੀਪਲ ਸ. ਹਰਜੀਤ ਸਿੰਘ ਅਤੇ ਸਮੂਹ ਕਾਲਜ ਸਟਾਫ , ਜਿਲਾ ਯੂਥ ਕਲੱਬ ਤਾਲਮੇਲ ਕਮੇਟੀ ਰੋਪੜ ਦੀ ਟੀਮ , ਸ. ਅਤਿੰਦਰ ਸਿੰਘ ਪ੍ਰੈਮ ਜੀ ਫਲੈਕਸ ਰੋਪੜ ਅਤੇ ਮੋਹਾਲੀ ਤੋਂ ਮਹਿਕ ਦੀਆਂ ਤੰਦਾਂ ਅਕਾਦਮੀ ਨੇ ਵਿਸ਼ੇਸ਼ ਯੋਗਦਾਨ ਪਾਇਆ ਇਸ ਮੌਕੇ ਮੁੱਖ ਮਹਿਮਾਨ ਡਾਕਟਰ ਸਤੀਸ਼ ਕੁਮਾਰ ਵਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਨਾਟਕ ਕਲਾਕਾਰਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਵਿੱਚ ਸਹਾਈ ਹੁੰਦੇ ਹਨ ਅਤੇ ਕਲਾਕਾਰ ਸਮਾਜ ਪ੍ਰਤੀ ਵਫਾਦਾਰ ਹੁੰਦਾ ਹੈ ਅਤੇ ਆਪਣੀ ਕਲਾ ਨਾਲ ਸਮਾਜ ਨੂੰ ਜਾਗਰੂਕ ਕਰਦਾ ਹੈ।ਉਹਨਾਂ ਨੇ "ਮਿੱਟੀ ਦੇ ਪੁੱਤ" ਨਾਟਕ ਦੇ ਸਾਰੇ ਕਲਾਕਾਰਾਂ ਦੀ ਸ਼ਲਾਘਾ ਕੀਤੀ ਜਿਲਾ ਯੂਥ ਕਲੱਬ ਤਾਲਮੇਲ ਕਮੇਟੀ ਦੇ ਪ੍ਰਧਾਨ ਸ਼੍ਰੀ ਯੋਗੇਸ਼ ਮੋਹਨ ਪੰਕਜ ਨੇ ਦੱਸਿਆਂ ਕਿ ਇਹ ਨਾਟਕ ਨੂੰ ਸੋਨੂੰ ਬੈਣੀਵਾਲ ਨੇ ਲਿਖਿਆ ਅਤੇ ਨਿਰਦੇਸ਼ਨਾ ਅਵਿੰਦਰ ਰਾਜੂ ਨੇ ਕੀਤੀ, ਨਾਟਕ ਦਾ ਸੰਗੀਤ ਸੁੱਖਜਿੰਦਰ ਫੋਜੀ ਕੋਸ਼ਲਰ ਨੇ ਦਿੱਤਾ ਅਤੇ ਲਾਈਟ ਨਿਰਮਲ ਧਾਰੀਵਾਲ ਅਤੇ ਅਜੇ ਸਮਰਾਲਾ ਨੇ ਕੀਤੀ । ਅਜਿਹੇ ਖੂਬਸੁਰਤ ਲਈ ਅੱਗੇ ਤੋਂ ਵੱਧ ਚੜ ਕੇ ਕ੍ਰਾਂਤੀ ਕਲਾ ਮੰਚ ਦੀ ਟੀਮ ਦਾ ਸਾਥ ਦਵਾਉਣ ਅਤੇ ਹੋਰ ਸੰਸਥਾਵਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਰਮਨ ਮਿੱਤਲ ਰੰਗਕਰਮੀ, ਸ੍ਰੀ ਰਾਜੂ ਸਤਿਆਲ ਪ੍ਰਧਾਨ ਨਗਰ ਕੌਂਸਲ ਰੂਪ ਨਗਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਮੰਚ ਸੰਚਾਲਨ ਦੀ ਭੂਮਿਕਾ ਸੁਖਜਿੰਦਰ ਫੌਜੀ ਕੌਂਸਲਰ ਨੇ ਨਿਭਾਈ ।ਅੰਤ ਵਿੱਚ ਕ੍ਰਾਂਤੀ ਕਲਾ ਮੰਚ ਰੋਪੜ ਦੇ ਨਿਰਦੇਸ਼ਕ ਅਵਿੰਦਰ ਰਾਜੂ ਨੇ ਸਮੂਹ ਮਹਿਮਾਨਾਂ, ਸਹਿਯੋਗੀ ਸੰਸਥਾਵਾਂ ,ਕਲਾਕਾਰਾਂ ,ਦਰਸ਼ਕਾਂ ਅਤੇ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਰੰਗ ਮੰਚ ਰਾਹੀਂ ਸਮਾਜ ਵਿੱਚ ਜਾਗਰੂਕਤਾ ਅਤੇ ਸੱਭਿਆਚਾਰ ਕਦਰਾਂ ਨੂੰ ਪ੍ਰਫੁੱਲਤ ਕਰਨ ਦੇ ਯਤਨ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਗੇ ਅਤੇ ਉਹਨਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸ੍ਰੀ ਅਸ਼ਵਨੀ ਸ਼ਰਮਾ ਜੀ, ਸ੍ਰੀ ਯਸਵੰਤ ਬੱਸੀ, ਪ੍ਰਿੰਸੀਪਲ ਡੀਏਵੀ ਸੀਨੀਅਰ ਸੈਕੈਂਡਰੀ ਸਕੂਲ ਮੈਡਮ ਸੰਗੀਤਾ, ਸ. ਸਤਨਾਮ ਸਿੰਘ ਸੱਤੀ, ਗੁਰਬਚਨ ਸਿੰਘ ਸੋਢੀ, ਚਰਨਜੀਤ ਸਿੰਘ ਚੰਨੀ, ਬਲਵਿੰਦਰ ਸਿੰਘ, ਮਨੀ ਲਾਡਲ, ਇੰਦਰਜੀਤ ਸਿੰਘ, ਸੁਰਿੰਦਰ ਬਾਬਨੀ ,ਅਮਰਜੀਤ ਪੰਜੋਲੀ,
ਸਤਵਿੰਦਰ ਸਿੰਘ ਬਿੱਲਾ, ਓੰਕਾਰ ਮੋਹਨ ਸਿੰਘ ,ਜਗਮੀਤ ਸਿੰਘ, ਹਰਸ਼ਿਤ ਰਾਣਾ, ਪ੍ਰਿੰਸੀਪਲ ਸ ਅਵਤਾਰ ਸਿੰਘ , ਸਾਬਕਾ ਪ੍ਰਿੰਸੀਪਲ ਜਗਜੀਤ ਸਿੰਘ ਅਤੇ ਐਸ.ਜੀ.ਐਫ. ਦੀ ਪੂਰੀ ਟੀਮ, ਰਜਿੰਦਰ ਸੈਣੀ ,ਡਾ ਅਜਮੇਰ ਸਿੰਘ ਸੈਣੀ ,ਡਾ ਸਾਲੇਸ਼ ਸ਼ਰਮਾ ਡਾਇਰੈਕਟਰ ਪ੍ਰਿੰਸੀਪਲ ਫਾਰਮੇਸੀ ਬੇਲਾ, ਸ. ਭਾਗ ਸਿੰਘ ਮੈਦਾਨ ਸੀਨੀਅਰ ਆਪ ਆਗੂ ਚਰਨਜੀਤ ਸਿੰਘ ਘਈ ਐਡਵੋਕੇਟ ,ਅਮਨਦੀਪ ਸਿੰਘ ਕਬੜਵਾਲ ,ਅਮਨਦੀਪ ਲਾਡੀ ਸ. ਲਖਵੀਰ ਸਿੰਘ ਐਡਵੋਕੇਟ ਕ੍ਰਾਂਤੀ ਕਲਾ ਮੰਚ ਦੀ ਪੂਰੀ ਟੀਮ ਕੁਲਵਿੰਦਰ ਸਿੰਘ ਸੋਦਾਗਰ ਸਿੰਘ ਸੁਖਬੀਰ ਸਿੰਘ ਹਰਮਿੰਦਰ ਕੌਰ ਬਲਵੰਤ ਰਾਏ ਜਸਵਿੰਦਰ ਸਿੰਘ ਹਰਜੀਤ ਸਿੰਘ ਅਮਨਵੀਰ ਲਾਡੀ ਸੁੱਖਾ ਝੱਲੀਆਂ ਅਤੇ ਨੈਣਾ ਜੀਵਨ ਜੋਤੀ ਕਲੱਬ ਰੋਪੜ ਦੀ ਪੂਰੀ ਟੀਮ ਅਤੇ ਸਮੂਹ ਐਮ. ਸੀ ਸਾਹਿਬਾਨ ਮੌਜੂਦ ਸਨ।
- Download Babushahi App
-
-