ਪੁਸਤਕ ਸਬੂਤੇ ਕਦਮ ਯੂਨੀਵਰਸਿਟੀ ਦੇ ਸਮੈਸਟਰ ’ਚ ਸ਼ਾਮਲ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ
ਅਸ਼ੋਕ ਵਰਮਾ
ਬਠਿੰਡਾ, 21 ਜੁਲਾਈ 2026:ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਅਤੇ ਸਾਹਿਤ ਸੱਭਿਆਚਾਰ ਮੰਚ ਰਜਿ: ਬਠਿੰਡਾ ਦੇ ਸਮੂੰਹ ਲੇਖਕਾਂ ਅਤੇ ਮੈਗਜੀਨ ਪਰਵਾਜ ਦੇ ਸੰਪਾਦਕੀ ਮੰਡਲ ਵੱਲੋਂ ਇਸ ਜਿਲ੍ਹੇ ਦੇ ਵਾਸੀ ਉੱਘੇ ਕਹਾਣੀਕਾਰ ਸ੍ਰੀ ਅਤਰਜੀਤ ਹੁਰਾਂ ਦਾ ਕਹਾਣੀ ਸੰਗ੍ਰਹਿ ‘ਸਬੂਤੇ ਕਦਮ’ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਬੀ ਏ ਦੇ ਇੱਕ ਸਮੈਸਟਰ ਦੇ ਸਿਲੇਬਸ ਵਿੱਚ ਸ਼ਾਮਲ ਕਰਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਲੇਖਕ ਨੂੰ ਮੁਬਾਰਕਵਾਦ ਦਿੱਤੀ ਹੈ। ਪੰਜਾਬੀ ਸਾਹਿਤ ਸਭਾ ਰਜਿ ਦੇ ਪ੍ਰਧਾਨ ਜਸਪਾਲ ਮਾਨਖੇੜਾ, ਰਣਜੀਤ ਗੌਰਵ, ਆਗਾਜਬੀਰ, ਦਿਲਬਾਗ ਸਿੰਘ, ਅਮਰ ਸਿੰਘ ਸਿੱਧੂ, ਸਾਹਿਤ ਸੱਭਿਆਚਾਰ ਮੰਚ ਰਜਿ: ਦੇ ਸੁਖਵਿੰਦਰ ਸਿੰਘ ਜੀਦਾ, ਅੰਮ੍ਰਿਤਪਾਲ ਅੰਮ੍ਰਿਤ, ਤੇਜਾ ਸਿੰਘ ਪ੍ਰੇਮੀ, ਅੰਮ੍ਰਿਤਪਾਲ ਬੰਗੇ, ਅਵਤਾਰ ਬਾਹੀਆ, ਕੇਸਵ ਦੱਤ, ਬਲਜਿੰਦਰ ਕੋਟਸ਼ਮੀਰ ਅਤੇ ਪਰਵਾਜ ਮੈਗਜੀਨ ਦੇ ਸੰਪਾਦਕੀ ਮੰਡਲ ਚੋਂ ਰਣਬੀਰ ਰਾਣਾ ਅਤੇ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਇਸ ਪੁਸਤਕ ਦੇ ਸ਼ਾਮਲ ਹੋਣ ਤੇ ਬਠਿੰਡਾ ਦੇ ਲੇਖਕ ਫ਼ਖਰ ਮਹਿਸੂਸ ਕਰ ਰਹੇ ਹਨ। ਉਹਨਾਂ ਯੂਨੀਵਰਸਿਟੀ ਅਤੇ ਚੋਣ ਕਮੇਟੀ ਦਾ ਵੀ ਧੰਨਵਾਦ ਕੀਤਾ।
- Download Babushahi App
-
-