Breaking: ਹਾਈਕੋਰਟ ਦੇ ਦਖ਼ਲ ਮਗਰੋਂ ਇਤਿਹਾਸਕ ਸ਼ਹਿਰ ਸੰਗਰੂਰ ਵਿੱਚ ਹੋਈ ਸਫ਼ਾਈ!, ਕੂੜੇ ਦੇ ਢੇਰ ਚੁੱਕੇ
ਹਾਈਕੋਰਟ ਨੇ 20 ਜੁਲਾਈ ਤੱਕ ਸਫ਼ਾਈ ਕਰਨ ਜਾਂ ਫਿਰ ਸਫ਼ਾਈ ਸੇਵਕਾਂ ਤੇ ਐਸਮਾਂ ਲਾਉਣ ਦੀ ਕਹੀ ਸੀ ਗੱਲ
ਚੰਡੀਗੜ੍ਹ, 18 ਜੁਲਾਈ 2026- ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਹਾਈਕੋਰਟ ਦੇ ਦਖ਼ਲ ਮਗਰੋਂ ਸਫ਼ਾਈ ਹੋ ਗਈ ਹੈ। ਦਰਅਸਲ, ਸਫ਼ਾਈ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਹਨ ਅਤੇ ਇਸੇ ਕਾਰਨ ਤਕਰੀਬਨ ਪੂਰੇ ਪੰਜਾਬ ਦੇ ਅੰਦਰ ਹੀ ਗੰਦਗੀ ਦੇ ਢੇਰ ਲੱਗ ਚੁੱਕੇ ਹਨ। ਸ਼ਹਿਰਾਂ ਦੀ ਸਫ਼ਾਈ ਅਤੇ ਖ਼ਾਸ ਕਰ ਸੀਐੱਮ ਦੇ ਸ਼ਹਿਰ ਦੀ ਸਫ਼ਾਈ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਤੇ ਬੀਤੇ ਦਿਨੀਂ ਕੋਰਟ ਨੇ ਸੁਣਵਾਈ ਕਰਦਿਆਂ ਸਖ਼ਤ ਹੁਕਮ ਸਰਕਾਰ ਨੂੰ ਦਿੱਤਾ ਸੀ ਕਿ ਜਾਂ ਤਾਂ 20 ਜੁਲਾਈ ਤੱਕ ਕਿਸੇ ਵੀ ਤਰੀਕੇ ਸਫ਼ਾਈ ਕਰਾਓ, ਨਹੀਂ ਤਾਂ ਹੜਤਾਲ ਤੇ ਗਏ ਮੁਲਾਜ਼ਮਾਂ ਉੱਪਰ ਐਸਮਾ ਲਗਾ ਕੇ ਕਾਰਵਾਈ ਕਰੋ। ਹਾਈਕੋਰਟ ਦੇ ਦਖ਼ਲ ਪਿੱਛੋਂ ਹੋਰਨਾਂ ਸ਼ਹਿਰਾਂ ਦੇ ਨਾਲ ਨਾਲ ਖ਼ਾਸ ਕਰ ਸੀਐੱਮ ਦੇ ਸ਼ਹਿਰ ਦੀ ਸਫ਼ਾਈ ਹੋ ਗਈ ਹੈ।
ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਆਰਡਰ ਕਾਪੀ- https://drive.google.com/file/d/16ApZhM3dMgOo8Sl6jGQfv8BGdmX0X-hP/view?usp=sharing
- Download Babushahi App
-
-