ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਹੁਣ ਰਜਿਸਟਰੀਆਂ 'ਚ ਨਹੀਂ ਵਰਤੇ ਜਾਣਗੇ ਫ਼ਾਰਸੀ ਤੇ ਉਰਦੂ ਦੇ ਔਖੇ ਸ਼ਬਦ; 35 ਸ਼ਬਦਾਂ ਦੀ ਥਾਂ ਸੌਖੀ ਪੰਜਾਬੀ ਲਾਗੂ
Ravi Jakhu/ Babushahi News Network
ਚੰਡੀਗੜ੍ਹ, 18 ਜੁਲਾਈ 2026- ਪੰਜਾਬ ਸਰਕਾਰ ਦੇ ਮਾਲ ਅਤੇ ਪੁਨਰਵਾਸ ਵਿਭਾਗ (ਸਟੈਂਪ ਤੇ ਰਜਿਸਟ੍ਰੇਸ਼ਨ ਸ਼ਾਖਾ) ਵੱਲੋਂ ਆਮ ਜਨਤਾ ਦੀ ਸਹੂਲਤ ਲਈ ਇੱਕ ਬਹੁਤ ਹੀ ਇਤਿਹਾਸਕ ਅਤੇ ਅਹਿਮ ਫੈਸਲਾ ਲਿਆ ਗਿਆ ਹੈ। ਪੰਜਾਬ ਵਿੱਚ ਪ੍ਰਾਪਰਟੀ (ਜ਼ਮੀਨ-ਜਾਇਦਾਦ) ਦੀ ਰਜਿਸਟਰੇਸ਼ਨ ਦੀ ਭਾਸ਼ਾ ਨੂੰ ਸੁਖਾਲਾ ਅਤੇ ਸਰਲ ਬਣਾਉਣ ਲਈ ਮਾਲ ਵਿਭਾਗ ਵੱਲੋਂ ਇੱਕ ਵਿਸ਼ੇਸ਼ ਕਮੇਟੀ ਗਠਿਤ ਕੀਤੀ ਗਈ ਸੀ। ਇਸ ਕਮੇਟੀ ਦੀਆਂ ਸ਼ਿਫਾਰਸ਼ਾਂ ਦੇ ਅਧਾਰ 'ਤੇ ਸਰਕਾਰ ਨੇ 35 ਪੁਰਾਣੇ ਤੇ ਔਖੇ ਸ਼ਬਦਾਂ ਦੀ ਥਾਂ ਆਮ ਬੋਲਚਾਲ ਅਤੇ ਸਮਝ ਆਉਣ ਵਾਲੇ ਸੌਖੇ ਪੰਜਾਬੀ ਸ਼ਬਦਾਂ ਨੂੰ ਸਰਕਾਰੀ ਦਸਤਾਵੇਜ਼ਾਂ ਵਿੱਚ ਤਰਜੀਹ ਦੇਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਪੂਰੇ ਸ਼ਬਦ, ਜਿਨ੍ਹਾਂ ਦਾ ਬਦਲ ਕੀਤਾ ਗਿਆ ਹੈ---
https://drive.google.com/file/d/1ZRcdihZzt3Hc5Q5fhv_ADNGHxR3-Fscp/view?usp=sharing
- Download Babushahi App
-
-