ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਦੀ ਡਲਹੌਜੀ ਵਿਖੇ ਹੋਈ ਸਲਾਨਾ ਜਿਲਾ ਆਫੀਸ਼ਲਜ਼ ਦੀ ਮੀਟਿੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ 15 ਅਪ੍ਰੈਲ, 2026- ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਚੰਡੀਗੜ ਵਲੋਂ ਸਲਾਨਾ ਜਿਲਾ ਆਰਗੇਨਾਈਜ਼ਿੰਗ ਕਮਿਸ਼ਨਰਜ਼, ਜਿਲਾ ਟ੍ਰੇਨਿੰਗ ਕਮਿਸ਼ਨਰਜ਼ ਅਤੇ ਜਿਲਾ ਸਕੱਤਰਾਂ ਦੀ ਇੱਕ ਚਾਰ ਰੋਜ਼ਾ ਅਹਿਮ ਮੀਟਿੰਗ ਅਤੇ ਇਨਾਮ ਵੰਡ ਸਮਾਰੋਹ ਯੂਥ ਹੌਸ਼ਟਲ ਡਲਹੌਜ਼ੀ 9ਹਿਮਾਚਲ ਪ੍ਰਦੇਸ)ਵਿਖੇ ਸਟੇਟ ਚੀਫ ਕਮਿਸ਼ਨਰ ਡਾ. ਸੁਖਬੀਰ ਸਿੰਘ ਬੱਲ ਅਤੇ ਸਟੇਟ ਸਕੱਤਰ ਰੌਸ਼ਨ ਲਾਲ ਸੂਦ ਦੀ ਅਗਵਾਈ 'ਚ ਆਯੋਜਿਤ ਕੀਤਾ ਗਿਆ। ਸਟੇਟ ਆਰਗੇਨਾਕਈਜ਼ਿੰਗ ਕਮਿਸ਼ਨਰ ਸਰਦਾਰ ਉਂਕਾਰ ਸਿੰਘ ਦੁਆਰਾ ਉਲੀਕੇ ਪ੍ਰੋਗਰਾਮ ਮੁਤਾਬਕ ਮੀਟਿੰਗ ਦੌਰਾਨ ਜਿਲਿਆ 'ਚੋਂ ਆਏ ਜਿਲਾ ਅਧਿਕਾਰੀਆਂ ਨੇ ਪਿਛਲੇ ਵਰੇ ਦੌਰਾਨ ਕੀਤੀਆਂ ਗਤੀਵਿਧੀਆਂ ਦੀ ਕਾਰਗੁਜਾਰੀ ਦੀ ਰਿਪੋਰਟ ਪੇਸ਼ ਕੀਤੀ ਗਈ। ਕਾਰਜਸ਼ੀਲਤਾ ਦੌਰਾਨ ਆਈਆਂ ਔਕੜਾਂ ਅਤੇ ਨਵੀਆਂ ਪਿਰਤਾਂ ਤੇ ਚਰਚਾ ਚੱਲੀ। ਚਲੰਤ ਵਰੇ ਦੀ ਯੋਜਨਾਬੰਦੀ ਵਾਰੇ ਵੀ ਚਰਚਾ ਕੀਤੀ ਗਈ। ਉੱਚ ਅਧਿਕਾਰੀਆਂ ਦੀ ਹਾਜਰੀ ਵਿੱਚ ਸੰਸਥਾ ਦੀ ਬਿਹਤਰੀ ਲਈ ਕੁੱਝ ਨਵੇਂ ਮਤੇ ਪਾਸ ਕੀਤੇ ਗਏ। ਸਟੇਟ ਟੀਮ 'ਚ ਸ਼ਾਮਲ ਹੋਏ ਨਵੇਂ " ਹਿਮਾਲਿਆ ਵੁੱਡ ਬੈਜ਼ " ਪ੍ਰਾਪਤ ਕਰਨ ਵਾਲੇ ਸਾਥੀਆਂ ਨੂੰ ਰੈਡ ਕਾਰਪੈਟ ਵਾਲੀ ਸਮਾਰਟ ਸੈਰੇਮਨੀ ਕਰਕੇ ਬੀਡਜ਼ ਦੇ ਕੇ ਸਨਮਾਨਿਤ ਕੀਤਾ ਗਿਆ। ਮੀਟਿੰਗ ਦੌਰਾਨ ਪੂਰੇ ਵਰੇ ਦੀਆਂ ਗਤੀਵਿਧੀਆਂ ਦੇ ਲੇਖਾ ਜੋਖਾ ਕਰਨ ਉਪਰੰਤ ਜਾਰੀ ਕੀਤੇ ਨਤੀਜੇ ਮੁਤਾਬਕ ਬਾਬਾ ਹਰਦਿਆਲ ਸਿੰਘ ਸਟੇਟ ਪੱਧਰੀ ਰੋਲਿੰਗ ਟ੍ਰਾਫੀ 'ਚ ਪਹਿਲਾ, ਦੁੱਜਾ ਅਤੇ ਤੀਸਰਾ ਸਥਾਨ ਕ੍ਰਮਵਾਰ ਜਿਲਾ ਬਠਿੰਡਾ, ਫਿਰੋਜ਼ਪੁਰ ਅਤੇ ਮਾਨਸਾ ਦੇ ਹਿੱਸੇ ਆਇਆ। ਹੌਂਸਲਾ ਵਧਾਉ ਇਨਾਮ ਜਿਲਾ ਲੁਧਿਆਣਾ ਦੇ ਹਿੱਸੇ ਆਇਆ।ਸਟੇਟ ਚੀਫ ਕਮਿਸ਼ਨਰ ਰੋਲਿੰਗ ਟ੍ਰਾਫੀ 'ਚ ਪਹਿਲਾ ਦੁੱਜਾ ਤੇ ਤੀਸਰਾ ਸਥਾਨ ਕ੍ਰਮਵਾਰ ਬਠਿੰਡਾ, ਫਾਜ਼ਿਲਕਾ ਅਤੇ ਫਰੀਦਕੋਟ ਨੇ ਜਿੱਤਿਆ। ਮੀਟਿੰਗ ਦੌਰਾਨ ਪਹੁੰਚੇ ਅਜੈ ਸ਼ਰਮਾਂ ਜਿਲਾ ਸਿੱਖਿਆ ਅਫਸਰ ਫਾਜ਼ਿਲਕਾ, ਐਸ ਓ ਸੀ ਗਾਈਡ ਨੀਟਾ ਕਸ਼ਿਅਪ, ਏ ਐਸ ਓ ਸੀ ਮਨਜੀਤ ਕੌਰ, ਉੱਪ ਜਿਲਾ ਸਿੱਖਿਆ ਅਫਸਰ ਬਠਿੰਡਾ ਚਮਕੌਰ ਸਿੰਘ, ਉਪ ਜਿਲਾ ਸਿੱਖਿਆ ਅਫਸਰ ਸ਼੍ਰੀ ਮੁਕਤਸਰ ਸਾਹਿਬ ਰਾਜਿੰਦਰ ਸੋਨੀ, ਪ੍ਰਿੰਸੀਪਲ ਕਪਿਲ ਸ਼ਰਮਾਂ ਮੁਕਤਸਰ ਸਾਹਿਬ, ਕੰਵਲਜੀਤ ਕੌਰ ਮਾਨਸਾ, ਸੁਖਵਿੰਦਰ ਸਿੰਘ ਫਿਰੋਜ਼ਪੁਰ ਆਦਿ ਹਾਜ਼ਰ ਰਹੇ। ਮੀਟਿੰਗ ਦੌਰਾਨ ਸਾਰੇ ਜਿਲਿਆਂ ਦੇ ਪਹੁੰਚੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਸਾਈਟ ਸੀਨ ਲਈ ਖਜ਼ਿਆਰ, ਸਹੀਦ ਚਾਚਾ ਅਜੀਤ ਸਿੰਘ ਸਮਾਰਕ , ਗਾਂਧੀ ਚੌਂਕ ਅਤੇ ਹੋਰ ਨੇੜੇ ਦੀਆਂ ਰਮਣੀਕ ਥਾਵਾਂ ਦੇਖੀਆਂ ਗਈਆਂ। ਮੀਟਿੰਗ ਦੌਰਾਨ ਹਾਜ਼ਰ ਹੋਏ ਆਫੀਸ਼ਲਜ਼ ਪ੍ਰਬੰਧਾਂ ਦੀ ਸਲਾਘਾ ਕਰਦੇ ਨਵੇਂ ਵਰੇ ਦੀਆਂ ਗਤੀਵਿਧੀਆਂ ਲਈ ਪੂਰੀ ਤਰਾਂ ਉਤਸ਼ਾਹਿਤ ਹੋ ਕੇ ਗਏ।
Click to Follow Babushahi Facebook page →